ਰਾਜਸਥਾਨ : ਹੇਮਰਾਮ ਦੇ ਅਸਤੀਫ਼ੇ ਦਾ ਮਾਮਲਾ :
ਭਾਜਪਾ ਨੇ ਕਾਂਗਰਸ ਦਾ ਅੰਦਰੂਨੀ ਕਲੇਸ਼ ਤੇ ਕਾਂਗਰਸ ਨੇ ਪਰਿਵਾਰਿਕ ਮਾਮਲਾ ਦੱਸਿਆ
ਜੈਪੁਰ। ਰਾਜਸਥਾਨ ’ਚ ਸੱਤਾਧਾਰੀ ਕਾਂਗਰਸ ਦੇ ਸੀਨੀਅਰ ਵਿਧਾਇਕ ਹੇਮਾਰਾਮ ਚੌਧਰੀ ਦੇ ਵਿਧਾਨ ਸਭਾ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਭਾਜਪਾ ਦੇ ਆਗੂਆਂ ਨੇ ਇਸ ਨੂੰ ਕਾਂਗਰਸ ਦਾ ਅੰਦਰੂਨੀ ਕਲੇਸ਼ ਜਦੋਂਕਿ ਕਾਂਗਰਸ ਨੇ ਇਸ ਨੂੰ ਪਰਿਵਾਰਕ ਮਾਮਲਾ ਦੱਸਿਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਡਾ. ਸਤੀਸ਼ ਪੂਨੀਆਂ ਨੇ ਇਸ ’ਤੇ ਕਿਹਾ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੋਂ ਸੂਬੇ ’ਚ ਨਾ ਕੋਰੋਨਾ ਪ੍ਰਬੰਧਨ ਸੰਭਲ ਰਿਹਾ ਤੇ ਨਾ ਕਾਂਗਰਸ ਪਾਰਟੀ ਕਾਂਗਰਸ ਦੇ ਸੀਨੀਅਰ ਵਿਧਾਇਕ ਹੇਮਾਰਾਮ ਚੌਘਰੀ ਦੇ ਅਸਤੀਤਫ਼ੇ ਤੋਂ ਕਾਂਗਰਸ ਦਾ ਅੰਦਰੂਨੀ ਕਲੇਸ਼ ਜਨਤਾ ਦੇ ਸਾਹਮਣੇ ਆ ਚੁੱਕਿਆ ਹੈ, ਜਦੋਂਕਿ ਗਹਿਲੋਤ ਇਸ ਦਾ ਦੋਸ਼ ਕਿਸੇ ਨੂੰ ਦੇਣਗੇ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਚੌਧਰੀ ਆਪਣੀ ਪੀੜਾ ਜ਼ਾਹਿਰ ਕਰ ਚੁੱਕੇ ਸਨ, ਜਿਨ੍ਹਾਂ ਨੇ ਆਪਣੇ ਵਿਧਾਨ ਸਭਾ ਹਲਕੇ ’ਚ ਵਿਕਾਸ ਕਾਰਜ ਨਾ ਹੋਣ ਦਾ ਮੁੱਕਾ ਵੀ ਚੁੱਕਿਆ ਸੀ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਇਸ ਅੰਦਰੂਨੀ ਝਗੜੇ ਕਾਰਨ ਸੂਬੇ ’ਚ ਵਿਕਾਸ ਕਾਰਜ ਨਾ ਹੋਣ ੋਤਂ ਪ੍ਰੇਸ਼ਾਨ ਹਾਂ ਕਰਜਾ ਮਾਫ਼ੀ ਨਾ ਹੋਣ ਤੋਂ ਕਿਸਾਨ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਤੇ ਭਰਤੀਆਂ ਪੂਰੀ ਨਾ ਹੋਣ ਤੋਂ ਨੌਜਵਾਨ ਨਿਰਾਸ਼ ਹੈ। ਉਨ੍ਹਾਂ ਕਿਹਾ ਕਿ ਚੌਧਰੀ ਦਾ ਅਸਤੀਫ਼ਾ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ, ਪਰ ਉਨ੍ਹਾਂ ਆਪਣੇ ਖੇਤਰ ਦੀ ਜਨਤਾ ਦੀਆਂ ਸਮੱਸਿਆਵਾਂ ਦੇ ਹੱਲ ਨਾ ਹੋਣ ਤੋਂ ਤੰਗ ਹੋ ਕੇ ਅਸਤੀਫ਼ਾ ਦਿੱਤਾ ਹੈ ਇਸ ਸਰਕਾਰ ’ਚ ਜਦੋਂ ਇੱਕ ਸੀਨੀਅਰ ਵਿਧਾਇਕ ਦੀ ਸੁਣਵਾਈ ਨਹੀਂ ਹੋ ਰਹੀ ਹੈ ਤਾਂ ਜਨਤਾ ਉਸ ਤੋਂ ਕੀ ਉਮੀਦ ਕਰੇ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਕਾਂਗਰਸ ’ਚ ਨਾ ਅੰਦਰੂਨੀ ਲੋਕਤੰਤਰ ਬੱਚਿਆ ਹੈ ਤੇ ਨਾ ਵਿਧਾਇਕਾਂ ਦਾ ਸਨਮਾਨ ਬਚਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।