ਤਿੰਨ ਮਹੀਨਿਆਂ ਤੋਂ ਚੱਲ ਰਹੀ ਇਜ਼ਰਾਈਲ-ਹਮਾਸ ਜੰਗ ਕਾਰਨ ਤਬਾਹੀ ਦਾ ਸਿਲਸਿਲਾ ਜਾਰੀ ਹੈ ਗਾਜਾ, ਖਾਨ ਯੂਨਿਸ ਸ਼ਹਿਰਾਂ ’ਚ ਮਨੁੱਖ ਆਪਣੇ ਸਾਹਮਣੇ ਮੌਤ ਦਾ ਲਾਈਵ ਵੇਖ ਰਹੇ ਹਨ ਕਦੇ ਖੁਸ਼ਹਾਲ ਵੱਸਦੇ ਇਹ ਸ਼ਹਿਰ ਕਬਰਿਸਤਾਨ ਬਣਦੇ ਜਾ ਰਹੇ ਹਨ ਜੰਗ ਦੀ ਸ਼ੁਰੂਆਤ ਮੌਕੇ ਜਿਸ ਤਰ੍ਹਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਹਮਾਸ ਦੇ ਯਕੀਨੀ ਖਾਤਮੇ ਦਾ ਐਲਾਨ ਕੀਤਾ ਸੀ, ਉਹ ਹਕੀਕਤ ਬਣਦਾ ਨਜ਼ਰ ਨਹੀਂ ਆ ਰਿਹਾ ਇਜ਼ਰਾਈਲ ਦੀ ਧੜੱਲੇਦਾਰ ਕਾਰਵਾਈ ਦੇ ਬਾਵਜੂਦ ਹਮਾਸ ਅੜਿਆ ਹੋਇਆ ਹੈ ਇਹ ਜੰਗ ਅੱਤਵਾਦ ਦੇ ਖਿਲਾਫ਼ ਹੋਣ ਦੀ ਬਜਾਇ ਦੋ ਧਰਮਾਂ/ਕੌਮਾਂ ਦੀ ਜੰਗ ਦਾ ਰੂਪ ਲੈਂਦੀ ਨਜ਼ਰ ਆ ਰਹੀ ਹੈ। (Israel-Hamas war)
ਕੇਂਦਰੀ ਜ਼ੇਲ੍ਹ ‘ਚੋਂ 9 ਮੋਬਾਇਲ ਤੇ ਨਸ਼ੀਲੇ ਪਦਾਰਥ ਹੋਏ ਬਰਾਮਦ
ਲੋਕਤੰਤਰਿਕ ਤੇ ਮਾਨਵਵਾਦੀ ਯੁੱਗ ’ਚ ਹਿੰਸਾ ਤੇ ਜੰਗ ਲਈ ਕੋਈ ਥਾਂ ਨਹੀਂ ਭਾਵੇਂ ਅਮਨ ਲਈ ਵੀ ਜੰਗ ਜ਼ਰੂਰੀ ਹੁੰਦੀ ਹੈ ਪਰ ਤਿੰਨ ਮਹੀਨਿਆਂ ’ਚ ਇਜ਼ਰਾਇਲ-ਹਮਾਸ ਜੰਗ ਨੂੰ ਵੇਖ ਕੇ ਲੱਗਦਾ ਹੈ ਕਿ ਇਸ ਦਾ ਕੋਈ ਕਿਨਾਰਾ ਨਹੀਂ ਇਹ ਵੀ ਲੱਗ ਰਿਹਾ ਹੈ ਕਿ ਜਿਵੇਂ ਦੁਨੀਆ ਦੇ ਤਾਕਤਵਰ ਮੁਲਕਾਂ ਲਈ ਜੰਗ ਕੋਈ ਸਮੱਸਿਆ ਹੀ ਨਹੀਂ ਰਹਿ ਗਈ ਜੰਗ ਰੋਕਣ ਲਈ ਵੱਡੇ ਪੱਧਰ ’ਤੇ ਕੋਸ਼ਿਸ਼ ਜਾਂ ਅਪੀਲ ਵੀ ਸੁਣਨ ਨੂੰ ਨਹੀਂ ਮਿਲ ਰਹੀ ਹਮਾਸ ਦਾ ਹਮਲਾ ਨਿੰਦਾਜਨਕ ਪਰ ਹਰ ਫਲਸਤੀਨੀ ਅੱਤਵਾਦੀ ਨਹੀਂ ਹਨ ਹਮਾਸ ਵੱਲੋਂ ਨਿਰਦੋਸ਼ ਇਜ਼ਰਾਈਲੀ ਜਨਤਾ ਦਾ ਕਤਲ ਪੂਰੀ ਤਰ੍ਹਾਂ ਗਲਤ ਹੈ। (Israel-Hamas war)
ਪਰ ਅੱਤਵਾਦ ਤੇ ਆਮ ਜਨਤਾ ਨੂੰ ਵੱਖ ਕਰਕੇ ਵੇਖਣਾ ਜ਼ਰੂਰੀ ਹੈ ਜੰਗ ’ਚ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਬਹੁਤੀ ਤਵੱਜੋ ਨਹੀਂ ਮਿਲ ਰਹੀ ਤਾਕਤਵਰ ਮੁਲਕਾਂ ਨੂੰ ਜੰਗ ਦਾ ਤਮਾਸ਼ਾ ਵੇਖਣ ਦੀ ਬਜਾਇ ਮਸਲੇ ਦੇ ਹੱਲ ਲਈ ਅੱਗੇ ਆਉਣਾ ਚਾਹੀਦਾ ਹੈ ਅਫਗਾਨਿਸਤਾਨ ’ਚ ਕਈ ਸਾਲਾਂ ਤੱਕ ਅਮਰੀਕੀ ਫੌਜ ਦੀ ਕਾਰਵਾਈ ਮਸਲੇ ਦਾ ਹੱਲ ਨਹੀਂ ਕੱਢ ਸਕੀ ਡਰ ਇਹੀ ਹੈ ਕਿ ਕਿਤੇ ਇਜ਼ਰਾਈਲ ਹਮਾਸ ਜੰਗ ਵੀ ਲੰਮੇ ਸਮੇਂ ਤੱਕ ਮਨੁੱਖਤਾ ’ਤੇ ਕਹਿਰ ਬਣ ਕੇ ਨਾ ਢਹਿੰਦੀ ਰਹੇ। (Israel-Hamas war)