ਮਨੁੱਖੀ ਅਧਿਕਾਰ ਸੁਰੱਖਿਆ ਤੋਂ ਐਨਐਚਆਰਸੀ ਦੀ ਅਪੀਲ
(ਏਜੰਸੀ) ਨਵੀਂ ਦਿੱਲੀ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐਨਐਚਆਰਸੀ) ਦੇ ਮੁਖੀ ਜਸਟਿਸ (ਸੇਵਾ ਮੁਕਤ) ਅਰੁਣ ਕੁਮਾਰ ਮਿਸ਼ਰਾ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਤੇ ਮਨੁੱਖੀ ਅਧਿਕਾਰ ਸੁਰੱਖਿਆ ਨੂੰ ਰਾਜਨੈਤਿਕ ਹਿੰਸਾ ਤੇ ਅੱਤਵਾਦ ਦੀ ਘੋਰ ਨਿੰਦਾ ਕਰਨੀ ਚਾਹੀਦੀ ਹੈ, ਕਿਉਕਿ ਇਸ ਮਾਮਲੇ ’ਚ ਉਦਾਸੀਨਤਾ, ਕੱਟੜਵਾਦ ਨੂੰ ਜਨਮ ਦੇਵੇਗੀ ਤੇ ਇਤਿਹਾਸ ਸਾੂ ਇਸ ਦੇ ਲਈ ਕਦੇ ਮਾਫ਼ ਨਹੀਂ ਕਰੇਗਾ। ਜਸਟਿਸ ਮਿਸ਼ਰਾ 28ਵੇਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐਨਐਚਆਰਸੀ) ਦੇ ਸਥਾਪਨਾ ਦਿਵਸ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਮਨੁੱਖ ਹੀ ਮਾਨਵਤਾ ਦੇ ਵਿਨਾਸ਼ ਲਈ ਜ਼ਿਮੇਵਾਰ ਹੈ 20ਵੀਂ ਸਦੀ ’ਚ ਵਿਸ਼ਵ ’ਚ ਰਾਜਨੀਤਿਕ ਹਿੰਸਾ ਕਾਰਨ ਲਗਭਗ 12 ਕਰੋੜ ਲੋਕਾਂ ਦੀ ਮੌਤ ਹੋਈ ਇਹ ਮੰਦਭਾਗਾ ਹੈ ਕਿ ਦੇਸ਼-ਵਿਦੇਸ਼ ’ਚ ਰਾਜਨੈਤਿਕ ਹਿੰਸਾ ਅੱਜ ਵੀ ਸਮਾਪਤ ਨਹੀਂ ਹੋਈ ਹੈ। ਨਿਰਦੋਸ਼ ਵਿਅਕਤੀਆਂ ਦੇ ਕਾਤਲਾਂ ਨੂੰ ਗੌਰਮਵਈ ਨਹੀਂ ਕੀਤਾ ਜਾ ਸਕਦਾ ਅਜਿਹੇ ਖਤਰਨਾਕ ਅੱਤਵਾਦੀਆਂ ਨੂੰ ਅਜ਼ਾਦੀ ਘੁਲਾਟੀਏ ਕਹਿਣਾ ਸਹੀ ਨਹੀਂ ਹੈ ਸਮਾਜ ਸੇਵੀ ਸੰਸਥਾਵਾਂ ਤੇ ਮਨੁੱਖੀ ਅਧਿਕਾਰ ਸੁਰੱਖਿਆ ਨੂੰ ਰਾਜਨੈਤਿਕ ਹਿੰਸਾ ਤੇ ਅੱਤਵਾਦ ਦੀ ਕਰੜੀ ਨਿੰਦਾ ਕਰਨੀ ਚਾਹੀਦੀ ਹੈ। ਇਸ ਸਬੰਧੀ ਉਦਾਸੀਨਤਾ, ਕੱਟੜਵਾਦ ਨੂੰ ਜਨਮ ਦੇਵੇਗੀ ਤੇ ਇਤਿਹਾਸ ਸਾਨੂੰ ਇਸ ਦੇ ਲਈ ਕਦੇ ਮਾਫ਼ ਨਹੀਂ ਕਰੇਗਾ ਸਮਾਂ ਆ ਗਿਆ ਹੈ, ਜਦੋਂ ਸਾਨੂੰ ਇਸ ਦਾ ਡਟ ਕੇ ਵਿਰੋਧ ਕਰਨਾ ਹੋਵੇਗਾ, ਘੱਟ ਤੋਂ ਘੱਟ ਇਸ ਹਿੰਸਾ ਦੇ ਵਿਰੁੱਧ ਆਵਾਜ਼ ਤਾਂ ਉਠਾਉਣੀ ਹੀ ਪਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ