ਰਾਜਸਥਾਨ ਦੇ ਕਈ ਜ਼ਿਲ੍ਹਿਆ ’ਚ ਪਿਆ ਮੀਂਹ, ਠੰਢ ਵਧੀ

Sikar

ਰਾਜਸਥਾਨ ਦੇ ਕਈ ਜ਼ਿਲ੍ਹਿਆ ’ਚ ਪਿਆ ਮੀਂਹ, ਠੰਢ ਵਧੀ (Rains in Rajasthan)

(ਏਜੰਸੀ) ਜੈਪੁਰ। ਉਤਰੀ ਭਾਰਤ ’ਚ ਸਰਗਰਮ ਪੱਛਮ ਮੌਨਸੂਨ ਦੇ ਚੱਲਦਿਆਂ ਪਿਛਲੇ 24 ਘੰਟਿਆਂ ਦੌਰਾਨ ਗੰਗਾਨਗਰ, ਬੀਕਾਨੇਰ, ਚੁਰੂ, ਅਲਵਰ, ਸੀਕਰ, ਅਜਮੇਰ, ਝੂੰਝਨੂੰ ਜ਼ਿਲ੍ਹਿਆਂ ’ਚ ਕਈ ਥਾਵਾਂ ’ਤੇ ਮੀਂਹ ਪਿਆ। ਸਭ ਤੋਂ ਜਿਆਦਾ ਅਲਵਰ ’ਚ 22 ਐਮਐਮ ਮੀਂਹ ਦਰਜ ਕੀਤਾ ਗਿਆ। ਮੌਸਮ ’ਚ ਆਏ ਬਦਲਾਅ ਕਾਰਨ ਇੱਕ ਵਾਰ ਫਿਰ ਸਰਦ ਹਵਾਵਾਂ ਚੱਲਣ ਨਾਲ ਠੰਢ ਵਧ ਗਈ ਹੈ। ਜੈਪੁਰ ਮੌਸਮ ਕੇਂਦਰ ਅਨੁਸਾਰ ਅਲਵਰ ’ਚ ਮੰਗਲਵਾਰ ਦੇਰ ਸ਼ਾਮ ਤੋਂ ਰੁੱਕ-ਰੁੱਕ ਕੇ ਮੀਂਹ ਪਿਆ। ਅਲਵਰ, ਚੁਰੂ, ਸੀਕਰ ’ਚ ਵੀ ਚੰਗਾ ਮੀਂਹ ਪਿਆ। (Rains in Rajasthan)

ਸੀਕਰ ’ਚ ਤਾਂ ਸਿਰਫ ਥੋੜੇ ਜਿਹੇ ਮੀਂਹ ਨਾਲ ਸੜਕਾਂ ਜਲ-ਥਲ ਹੋ ਗਈਆਂ। ਰੇਲਵੇ ਸ਼ਟੇਸ਼ਨ ’ਤੇ ਪਟੜੀਆਂ ਪਾਣੀ ’ਚ ਡੁੱਬ ਗਈਆਂ। ਬੀਕਾਨੇਰ, ਗੰਗਾਨਗਰ ’ਚ ਦੇਰ ਸ਼ਾਮ ਮੀਂਹ ਨਾਲ ਸੜਕਾਂ ’ਤੇ ਪਾਣੀ ਭਰ ਗਿਆ ਹੈ। ਜੈਪੁਰ, ਝੁੰਝੁਨੂੰ, ਦੌਸਾ ’ਚ ਦੇਰ ਸ਼ਾਮ ਬੱਦਲ ਛਾਏ ਰਹੇ।
ਬੀਕਾਨੇਰ ’ਚ ਵੀ ਦੇਰ ਰਾਤ ਕਰੀਬ 5ਐਮਐਮ ਮੀਂਹ ਪਿਆ। ਚੁਰੂ ’ਚ 9 ਐਮਐਮ, ਫਤਿਹਪੁਰ ’ਚ 6 ਐਮਐਮ ਮੀਂਹ ਰਿਕਾਰਡ ਦਰਜ ਕੀਤਾ ਗਿਆ। ਜੈਪੁਰ ਮੌਸਮ ਕੇਂਦਰ ਅਨੁਸਾਰ ਬੁੱਧਵਾਰ ਨੂੰ ਅਲਵਰ, ਭਰਤਪੁਰ, ਜੈਪੁਰ, ਦੌਸਾ, ਧੌਲਪੁਰ ਜ਼ਿਲ੍ਹਿਆਂ ’ਚ ਮੀਂਹ ਦੇ ਆਸਾਰ ਜ਼ਾਹਿਰ ਕੀਤੇ ਗਏ ਹਨ। ਭਰਤਪੁਰ, ਧੌਲਪੁਰ, ਅਲਵਰ ’ਚ ਹਲਕਾ ਮੀਂਹ ਜਾਂ ਬੂੰਦਾਂਬਾਂਦੀ ਹੋ ਸਕਦੀ ਹੈ। 10 ਫਰਵਰੀ ਤੋਂ ਸੂਬੇ ’ਚ ਧੁੱਪ ਖਿੜਨ ਲੱਗੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ