Punjab Weather : ਦੋ ਜਨਵਰੀ ਤੱਕ ਪੰਜਾਬ ਵਿੱਚ ਰਹੇਗਾ ਮੌਸਮ ਖਰਾਬ, ਰੁਕ ਰੁਕ ਕੇ ਹੋਏਗੀ ਬਰਸਾਤ
Punjab Weather: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਝੜੀ ਲੱਗਣ (ਯੈਲੋ ਅਲਰਟ) ਦਾ ਅਨੁਮਾਨ ਦੱਸਿਆ ਗਿਆ ਹੈ। ਇਸ ਨਾਲ ਹੀ ਐਲਾਨ ਕੀਤਾ ਗਿਆ ਹੈ ਕਿ ਆਉਣ ਵਾਲੇ ਅਗਲੇ ਇੱਕ ਹਫਤੇ ਦੌਰਾਨ ਜਿੱਥੇ ਤੇਜ਼ ਹਵਾਵਾਂ ਚੱਲਣਗੀਆਂ ਉਥੇ ਹੀ ਰੁਕ-ਰੁਕ ਕੇ ਹੋਣ ਵਾਲੀ ਬਰਸਾਤ ਵੀ ਹੋਵੇਗੀ। ਮੌਸਮ ਵਿਭਾਗ ਵੱਲੋਂ ਅਗਲੇ ਇੱਕ ਹਫਤੇ ਦੌਰਾਨ ਠੰਢ ਤੋਂ ਬਚਣ ਲਈ ਆਮ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਇਸ ਨਾਲ ਹੀ ਬਜੁਰਗਾਂ ਨੂੰ ਘਰ ’ਚ ਹੀ ਰਹਿਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ: Sunam Railway Station: ਸੁਨਾਮ ਸਟੇਸ਼ਨ ’ਤੇ ਦੋ ਐਕਸਪ੍ਰੈਸ ਰੇਲ ਗੱਡੀਆਂ ਨੂੰ ਰੁਕਣ ਦੀ ਮਿਲੀ ਮਨਜ਼ੂਰੀ
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਇੱਕ ਹਫਤੇ ਦੌਰਾਨ ਪੰਜਾਬ ਦੇ 21 ਤੋਂ ਜਿਆਦਾ ਜ਼ਿਲ੍ਹੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜਿਸ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਜ਼ਿਲ੍ਹੇ ਕਾਫੀ ਜਿਆਦਾ ਠੰਢੇ ਰਹਿ ਸਕਦੇ ਹਨ। ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਅਗਲੇ ਤਿੰਨ ਦਿਨ ਕਾਫੀ ਜਿਆਦਾ ਬਰਸਾਤ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਹਾਲਾਂਕਿ ਇਹ ਬਰਸਾਤ ਲਗਾਤਾਰ ਹੋਣ ਦੀ ਥਾਂ ’ਤੇ ਰੁਕ ਰੁਕ ਕੇ ਹੀ ਹੋਵੇਗੀ। Punjab Weather