ਮੀਂਹ ਦੇ ਪਾਣੀ ਨਾਲ ਨੱਕੋ-ਨੱਕ ਭਰਿਆ ਅੰਡਰਬ੍ਰਿਜ
ਲਹਿਰਾਗਾਗਾ, (ਰਾਜ ਸਿੰਗਲਾ)। ਲਹਿਰਾਗਾਗਾ ਦਾ ਅੰਡਰਬ੍ਰਿਜ ਸਮੁੰਦਰ ਦਾ ਰੂਪ ਧਾਰ ਚੁੱਕਿਆ ਹੈ। ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਅੰਡਰਬ੍ਰਿਜ ਨੱਕੋ-ਨੱਕੋ ਪਾਣੀ ਨਾਲ ਭਰ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਅੰਡਰਬ੍ਰਿਜ ਲਹਿਰਾ ਸ਼ਹਿਰ ਨੂੰ ਆਪਸ ’ਚ ਜੋੜਦਾ ਹੈ ਤੇ ਇੱਥੋਂ ਕਾਫੀ ਸਾਧਨ ਲ਼ੰਘਦੇ ਹਨ। ਅੰਡਰਬ੍ਰਿਜ ਪਾਣੀ ਨਾਲ ਭਰਨ ਕਾਰਨ ਹੁਣ ਉੱਥੋੋਂ ਦਾ ਸਪੰਰਕ ਸ਼ਹਿਰ ਨਾਲ ਟੁੱਟ ਚੁੱਕਿਆ ਹੈ ਤੇ ਲੋਕਾਂ ਨੂੰ ਹੋਰ ਦੂਜੇ ਰਸਤੇ ਸ਼ਹਿਰ ’ਚ ਜਾਣਾ ਪੈ ਰਿਹਾ ਹੈ। ਜਿਸ ਦੇ ਚੱਲਦਿਆਂ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਵਾਸੀਆਂ ਦਾ ਕਹਿਣ ਹੈ ਕਿ ਕਿੰਨੇ ਸਾਲ ਹੋ ਗਏ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਇਹ ਅੰਡਰਬ੍ਰਿਜ ਪਾਣੀ ਨਾਲ ਭਰ ਜਾਂਦਾ ਹੈ ਤੇ ਸਰਕਾਰਾਂ ਤੇ ਪ੍ਰਸ਼ਾਸਨ ਇਸ ਵੱਲ ਬਿਲਕੁਲ ਧਿਆਨ ਨਹੀਂ ਦਿੰਦਿਆਂ।
ਪੁਲ ਦੀ ਮੁਰਮੰਤ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਿੱਢੇਗੀ ਵੱਡਾ ਸੰਘਰਸ਼
ਲਹਿਰਾ ਸ਼ਹਿਰ ਨੂੰ ਆਪਸ ਵਿੱਚ ਜੋੜਨ ਵਾਲੇ ਰੇਲਵੇ ਲਾਈਨ ਹੇਠਾਂ ਦੀ ਬਣੇ ਪੁਲ ਦੀ ਮੁਰੰਮਤ ਦੇ ਮਸਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਿੱਢੇਗੀ ਵੱਡਾ ਸੰਘਰਸ਼। ਇਸ ਦੀ ਪੁਸ਼ਟੀ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸੌਰ ਨੇ ਪ੍ਰੈਸ ਨੂੰ ਖਾਸ ਬਿਆਨ ਜਾਰੀ ਕਰਦਿਆਂ ਕੀਤੀ।
ਉਹਨਾਂ ਸਰਕਾਰ ਤੇ ਇਲਾਜ ਲਾਉਂਦਿਆਂ ਕਿਹਾ ਕਿ ਸਰਕਾਰਾਂ ਬਦਲ ਗਈਆਂ ਪਰ ਅੰਡਰਬ੍ਰਿਜ ਦੇ ਹਾਲਾਤ ਹੁਣ ਤੱਕ ਨਹੀਂ ਬਦਲੇ। ਉਨ੍ਹਾਂ ਨੇ ਦੱਸਿਆ ਕਿ ਮੰਡੀ ਵਾਲੇ ਪਾਸੇ ਨੂੰ ਬੱਸ ਸਟੈਂਡ ਨਾਲ ਜੋੜਨ ਵਾਲਾ ਅੰਡਰ ਬ੍ਰਿਜ ਜਦੋ ਤੋਂ ਬਣਿਆ ਹੈ ਉਦੋਂ ਤੋਂ ਹੀ ਲੋਕਾਂ ਨੂੰ ਆਓੁਣ ਜਾਣ ਸੌਖਾ ਕਰਨ ਦੀ ਵਜਾਏ ਉਹਨਾਂ ਦੀ ਜਾਨ ਦਾ ਦੁਸ਼ਮਣ ਬਣਿਆ ਹੋਇਆ ਹੈ। ਇਹ ਪੁੱਲ ਥੋੜਾ ਜਿਹਾ ਮੀੱਹ ਪੈਣ ਨਾਲ ਹੀ 10 ਤੋਂ 12 ਫੁੱਟ ਪਾਣੀ ਨਾਲ ਭਰ ਜਾਂਦਾ ਹੈ ਅਤੇ ਸ਼ਹਿਰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ।
ਪਾਣੀ ਦੇ ਭਰੇ ਹੋਣ ਕਰਕੇ ਕਈ ਵਾਰ ਤਾਂ ਸਵਾਰੀਆਂ ਨਾਲ ਭਰੀਆਂ ਬੱਸਾਂ ਤੱਕ ਡੁੱਬ ਗਈਆਂ ਜਿਨ੍ਹਾਂ ਵਿੱਚ ਬੱਚੇ, ਬਜ਼ੁਰਗ ਅਤੇ ਔਰਤਾਂ ਨੂੰ ਹੋਰਨਾਂ ਲੋਕਾਂ ਵਲੋਂ ਆਪਣੀ ਜਾਨ ਜੋਖਮ ’ਚ ਪਾ ਬਾਹਰ ਕੱਢਿਆ ਗਿਆ। ਇਸ ਪੁਲ ਦੇ ਇਕ ਪਾਸੇ ਪਾਣੀ ਦੇ ਨਿਕਾਸ ਲਈ ਖੂਹ ਤਾਂ ਬਣੇ ਹੋਏ ਹਨ ਪਰੰਤੂ ਉਹਨਾਂ ਦੀ ਸਹੀ ਤਰੀਕੇ ਨਾਲ ਦੇਖ-ਰੇਖ ਨਾ ਹੋਣ ਕਰਕੇ ਉਹ ਮਿੱਟੀ ਨਾਲ ਭਰੇ ਪਏ ਹਨ। ਜਿਸ ਦੀ ਜ਼ਿਮੇਵਾਰੀ ਇਥੋਂ ਦੇ ਪ੍ਰਸ਼ਾਸਨ ਦੀ ਬਣਦੀ ਜੋ ਕਿ ਹਮੇਸ਼ਾ ਗੁੜੀ ਨੀਂਦ ਸੌਣ ਦਾ ਆਦੀ ਹੈ।
ਦੂਜੇ ਰਾਸਤੇ ਹਰ ਸਮੇਂ ਫ਼ਾਟਕ ਲੱਗਿਆ ਰਹਿਣ ਕਰਕੇ ਇਹੀ ਇਕ ਮੇਨ ਰਾਸਤਾ ਹੈ ਜਿਸ ’ਤੇ ਜ਼ਿਆਦਾਤਰ ਸਾਧਨਾਂ ਦੀ ਭਰਮਾਰ ਰਹਿੰਦੀ ਹੈ। ਉਹਨਾਂ ਕਿਹਾ ਕਿ ਜਦੋਂ ਇਹ ਪੁਲ ਪਾਣੀ ਨਾਲ ਕਈ-ਕਈ ਦਿਨ ਭਰਿਆ ਰਹਿੰਦਾ ਹੈ ਤੇ ਜਿਹੜੇ ਦੁਕਾਨਦਾਰਾਂ ਦੀਆਂ ਦੁਕਾਨਾਂ ਬਸ ਸਟੈਂਡ ਵਾਲੇ ਪਾਸੇ ਹਨ ਅਤੇ ਬੱਸ ਸਟੈਂਡ ਵਾਲੇ ਦੁਕਾਨਦਾਰਾਂ ਦੀਆਂ ਦੁਕਾਨਾਂ ਮੰਡੀ ਵਾਲੇ ਪਾਸੇ ਹਨ ਉਨ੍ਹਾਂ ਨੂੰ ਕਈ-ਕਈ ਦਿਨ ਨੁਕਸਾਨ ਝੱਲਣਾ ਪੈਂਦਾ ਹੈ।
ਸਕੂਲੀ ਵਿਦਿਆਰਥੀਆਂ ਨੂੰ ਕਰਨਾ ਪੈਂਦਾ ਹੈ ਪ੍ਰੇਸ਼ਾਨੀ ਦਾ ਸਾਹਮਣਾ
ਸਕੂਲੀ ਵਿਦਿਆਰਥੀਆਂ ਅਤੇ ਸਰਕਾਰੀ ਹਸਪਤਾਲ ਵਿਚ ਜਾਣ ਵਾਲੇ ਮਰੀਜ਼ਾਂ ਨੂੰ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਸਰਕਾਰ ਦੀ ਨਲਾਇਕੀ ਕਰਕੇ ਪਾਣੀ ਨਾਲ ਭਰਿਆ ਪੁਲ ਜਦੋਂ ਅਖਵਾਰਾਂ ਦੀ ਸੁਰਖੀ ਬਣਦਾ ਹੈ ਤਾਂ ਲਹਿਰਾ ਸ਼ਹਿਰ ਪੂਰੀ ਦੁਨੀਆ ਲਈ ਮਜ਼ਾਕ ਦਾ ਪਾਤਰ ਬਣ ਕੇ ਰਹਿ ਜਾਂਦਾ ਹੈ। ਸੋਸ਼ਲ ਮੀਡੀਆ ਉੱਤੇ ਇਸ ਨੂੰ ਝੀਲ ਦਾ ਨਾਂਅ ਵੀ ਦਿੱਤਾ ਜਾ ਰਿਹਾ ਹੈ ਜੋ ਕਿ ਇਕ ਸ਼ਰਮ ਦੀ ਗੱਲ ਹੈ।
ਉਹਨਾਂ ਕਿਹਾ ਕਿ ਸਰਕਾਰ ਇਸ ਪੁਲ ਦੀ ਮੁਰੰਮਤ ਜਲਦੀ ਤੋਂ ਜਲਦੀ ਕਰਵਾਏ ਤਾਂ ਜੋ ਸ਼ਹਿਰ ਵਾਸੀਆਂ ਅਤੇ ਇਲਾਕੇ ਦੇ ਆਮ ਲੋਕਾਂ ਨੂੰ ਸੁਖ ਦਾ ਸਾਹ ਮਿਲ਼ੇ। ਉਹਨਾਂ ਕਿਹਾ ਜੇਕਰ ਸਰਕਾਰ ਜਾਂ ਇਥੋਂ ਦਾ ਪ੍ਰਸ਼ਾਸਨ ਨੇ ਸਮੇਂ ਸਿਰ ਇਸ ਵੱਲ ਧਿਆਨ ਨਹੀਂ ਦਿੱਤਾ ਤਾਂ ਜਲਦ ਜਥੇਬੰਦੀ ਵੱਡਾ ਸੰਘਰਸ਼ ਵਿੱਢਣ ਦਾ ਐਲਾਨ ਕਰੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ