ਇਕੋ ਮੀਂਹ ਨੇ ਇਲਾਕੇ ਨੂੰ ਕੀਤਾ ਝੀਲ ’ਚ ਤਬਦੀਲ

ਇਕੋ ਮੀਂਹ ਨੇ ਇਲਾਕੇ ਨੂੰ ਕੀਤਾ ਝੀਲ ’ਚ ਤਬਦੀਲ

ਲੌਂਗੋਵਾਲ (ਹਰਪਾਲ)। ਸਾਊਣ ਮਹੀਨੇ ਦੇ ਪਹਿਲੇ ਹੀ ਮੀਂਹ ਨੇ ਲੌਂਗੋਵਾਲ ਇਲਾਕੇ ਨੂੰ ਝੀਲ ਵਿੱਚ ਤਬਦੀਲ ਕਰ ਦਿੱਤਾ।ਅੱਡੇ ਵਾਲਾ ਬਾਜ਼ਾਰ, ਗੂਗਾ ਮੜੀ ਵਾਲੀ ਸੜਕ, ਮਿਊਸਪਲ ਕਮੇਟੀ ਦੇ ਨੇੜੇ ਗਊਸ਼ਾਲਾ ਚੌਂਕ ਆਦਿ ਹੋਰ ਥਾਵਾਂ ’ਤੇ ਪਾਣੀ ਭਰਨ ਕਾਰਨ ਸਕੂਲੀ ਵਿਦਿਆਰਥੀਆਂ, ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੂਗਾ ਮੜੀ ਰੋਡ ’ਤੇ ਮੀਂਹ ਦੇ ਬੰਦ ਹੋਣ ਤੋਂ 2 ਘੰਟੇ ਬਾਅਦ ਵੀ ਪਾਣੀ ਦਾ ਨਿਕਾਸ ਨਾ ਹੋ ਸਕਿਆ ਜਿਸ ਨਾਲ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਪੰਜਾਬ ਦੇ ਸੂਬਾਈ ਆਗੂਆਂ ਬਲਵੀਰ ਚੰਦ ਲੌਂਗੋਵਾਲ, ਜੁਝਾਰ ਲੌਂਗੋਵਾਲ, ਇਕਾਈ ਮੁਖੀ ਕਮਲਜੀਤ ਵਿੱਕੀ, ਸੰਦੀਪ ਸਿੰਘ ਦੇਸ਼ ਭਗਤ ਯਾਦਗਾਰ ਦੇ ਸੁਖਪਾਲ ਸਿੰਘ, ਬੀਰਬਲ ਸਿੰਘ, ਅਨਿਲ ਕੁਮਾਰ, ਗੁਰਜੀਤ ਸਿੰਘ ਆਦਿ ਆਗੂਆਂ ਨੇ ਪ੍ਰਸ਼ਾਸਨ ਤੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਅਗਾਉੂ ਯੋਗ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here