ਮੀਂਹ ਕਾਰਨ 10 ਲੱਖ ਤੋਂ ਵੱਧ ਹੈਕਟੇਅਰ ’ਚ ਖੜੀ ਫਸਲ ਨੁਕਸਾਨੀ ਜਾ ਚੁੱਕੀ ਹੈ
ਬੀਜਿੰਗ (ਏਜੰਸੀ)। ਚੀਨ ਦੇ ਹੇਨਾਨ ਸੂਬੇ ’ਚ ਮੋਹਲੇਧਾਰ ਮੀਂਹ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਬੁੱਧਵਾਰ ਦੁਪਹਿਰ ਤੰਕ ਵਧ ਕੇ 73 ਹੋ ਗਈਆਂ ਸੂਬਾ ਆਫਤ ਪ੍ਰਬੰਧਨ ਵਿਭਾਗ ਨੇ ਇਹ ਜਾਣਕਾਰੀ ਦਿੱਤੀ 16 ਜੁਲਾਈ ਤੋਂ ਬਾਅਦ ਜਾਰੀ ਪ੍ਰਚੰਡ ਮੀਂਹ ਕਾਰਨ ਹੁਣ ਤੱਕ 150 ਕਾਉਂਟੀ ਪੱਧਰ ਦੇ ਖੇਤਰਾਂ ਦੇ ਇੱਕ ਕਰੋੜ 36 ਲੱਖ ਦੀ ਆਬਾਦੀ ਪ੍ਰਭਾਵਿਤ ਹੋਈ ਹੈ।
ਮੀਂਹ ਕਾਰਨ 10 ਲੱਖ ਤੋਂ ਵੱਧ ਹੈਕਟੇਅਰ ’ਚ ਖੜੀ ਫਸਲ ਨੁਕਸਾਨੀ ਜਾ ਚੁੱਕੀ ਹੈ ਜਦੋਂਕਿ 7,84,200 ਮਕਾਨ ਜਾਂ ਤਾਂ ਢਹਿ ਗਏ ਹਨ ਜਾਂ ਨੁਕਸਾਨੇ ਗਏ ਹਨ ਮੀਂਹ ਕਾਰਨ ਆਏ ਹੜ੍ਹ ਕਾਰਨ ਕੁੱਲ 14.7 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ ਪੂਰੇ ਸੂਬੇ ’ਚ ਜੰਗੀ ਪੱਧਰ ’ਤੇ ਰਾਹਤ ਤੇ ਬਚਾਅ ਦਾ ਕੰਮ ਜਾਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ