ਚਿੰਤਾ ਦਾ ਸਬੱਬ ਬਣਦੀ ਬਰਸਾਤ
ਮਾਨਸੂਨ ਦੀ ਸ਼ੁਰੂਆਤ ਤੋਂ ਹੀ ਇਸ ਸਾਲ ਦੇਸ਼ ਦੇ ਕਈ ਹਿੱਸਿਆਂ ’ਚ ਮੋਹਲੇਧਾਰ ਬਰਸਾਤ, ਹੜ੍ਹ, ਬੱਦਲ ਫਟਣ, ਬਿਜਲੀ ਡਿੱਗਣ ਅਤੇ ਜ਼ਮੀਨ ਖਿਸਕਣ ਨਾਲ ਤਬਾਹੀ ਦਾ ਸਿਲਸਿਲਾ ਲਗਤਾਰ ਜਾਰੀ ਹੈ ਪਹਾੜਾਂ ’ਤੇ ਆਸਮਾਨੀ ਆਫ਼ਤ ਟੁੱਟ ਰਹੀ ਹੈ ਅਤੇ ਦੇਸ਼ ਦੇ ਕਈ ਇਲਾਕੇ ਹੜ੍ਹ ਦੇ ਕਹਿਰ ਨਾਲ ਤ੍ਰਾਹੀ-ਤ੍ਰਾਹੀ ਕਰ ਰਹ ਹਨ ਅਸਾਮ ਤੋਂ ਬਾਅਦ ਗੁਜਰਾਤ ਅਤੇ ਮਹਾਂਰਾਸ਼ਟਰ ਵੀ ਹੁਣ ਹੜ੍ਹ ਦੀ ਕਰੋਪੀ ਦਾ ਸ਼ਿਕਾਰ ਹੈ, ਜਿੱਥੇ ਹੁਣ ਤੱਕ ਸੈਂਕੜੇ ਵਿਅਕਤੀ ਮੌਤ ਦੀ ਮੂੰਹ ’ਚ ਚਲੇ ਗਏ ਹਨ ਦੇਸ਼ ’ਚ ਨਦੀਆਂ ਅਤੇ ਪਾਣੀ ਦੇ ਸਰੋਤ ਉਫਾਨ ’ਤੇ ਹਨ ਹਾਲਾਂਕਿ ਉੱਤਰੀ ਭਾਰਤ ਦੇ ਕਈ ਇਲਾਕੇ ਮਾਨਸੂਨੀ ਬਰਸਾਤ ਲਈ ਹੁਣ ਤੱਕ ਤਰਸ ਰਹੇ ਹਨ ਲਗਭਗ ਹਰ ਸਾਲ ਮਾਨਸੂਨ ਦੌਰਾਨ ਵੱਖ-ਵੱਖ ਸੂਬਿਆਂ ’ਚ ਹੁਣ ਇਹੋ ਜਿਹਾ ਨਜ਼ਾਰਾ ਦੇਖਿਆ ਜਾਣ ਲੱਗਿਆ ਹੈ ਬਿਨਾਂ ਸ਼ੱਕ ਇਹ ਸਾਰਾ ਵਾਤਾਵਰਨ ਅਸੰਤੁਲਨ ਦਾ ਹੀ ਮਾੜਾ ਨਤੀਜਾ ਹੈ, ਜਿਸ ਕਾਰਨ ਮਾਨਸੂਨ ਨਾਲ ਹੁੰਦੀ ਤਬਾਹੀ ਦੀ ਤੀਬਰਤਾ ਸਾਲ ਦਰ ਸਾਲ ਵਧ ਰਹੀ ਹੈ
ਮਾਨਸੂਨ ਦਾ ਮਿਜਾਜ਼ ਇਸ ਕਦਰ ਬਦਲ ਰਿਹਾ ਹੈ ਕਿ ਜਿੱਥੇ ਮਾਨਸੂਨ ਦੌਰਾਨ ਮਹੀਨੇ ਦੇ ਜ਼ਿਆਦਾ ਦਿਨ ਹੁਣ ਸੁੱਕੇ ਨਿਕਲ ਜਾਂਦੇ ਹਨ, ਉਥੇ ਕੁਝ ਕੁ ਦਿਨਾਂ ’ਚ ਹੀ ਐਨੀ ਬਰਸਾਤ ਹੋ ਜਾਂਦੀ ਹੈ ਕਿ ਲੋਕਾਂ ਦੀਆਂ ਮੁਸੀਬਤਾਂ ਕਈ ਗੁਣਾਂ ਵਧ ਜਾਂਦੀਆਂ ਹਨ ਦਰਅਸਲ ਬਰਸਾਤ ਦੇ ਪੈਟਰਨ ’ਚ ਹੁਣ ਅਜਿਹਾ ਬਦਲਾਅ ਨਜ਼ਰ ਆਉਣ ਲੱਗਿਆ ਹੈ ਕਿ ਬਹੁਤ ਘੱਟ ਸਮੇਂ ’ਚ ਹੀ ਬਹੁਤ ਜ਼ਿਆਦਾ ਪਾਣੀ ਵਰਸ ਰਿਹਾ ਹੈ, ਜੋ ਭਾਰੀ ਤਬਾਹੀ ਦਾ ਕਾਰਨ ਬਣਦਾ ਹੈ ਮਾਨਸੂਨ ਕੁਦਰਤ ਦਾ ਅਜਿਹਾ ਖੁਸ਼ਨੁਮਾ ਮੌਸਮ ਹੈ, ਭਿਆਨਕ ਗਰਮੀ ਝੱਲਣ ਤੋਂ ਬਾਅਦ ਜਿਸ ਦੀਆਂ ਬੂੰਦਾਂ ਦਾ ਹਰ ਕਿਸੇ ਨੂੰ ਬੇਸਬਰੀ ਨਾਲ ਇੰਤਜਾਰ ਰਹਿੰਦਾ ਹੈ ਇਹ ਅਜਿਹਾ ਮੌਸਮ ਹੈ, ਜਦੋਂ ਕੁਦਰਤ ਸਾਨੂੰ ਭਰਪੂਰ ਪਾਣੀ ਦਿੰਦੀ ਹੈ ਪਰ ਪਾਣੀ ਦੀ ਕਮੀ ਨਾਲ ਬੁਰੀ ਤਰ੍ਹਾਂ ਜੂਝਦੇ ਰਹਿਣ ਦੇ ਬਾਵਜੂਦ ਅਸੀਂ ਇਸ ਪਾਣੀ ਸਾਂਭਣ ਦਾ ਕੋਈ ਕਾਰਗਰ ਇੰਤਜਾਮ ਨਹੀਂ ਕਰਦੇ ਅਤੇ ਬਰਸਾਤ ਦਾ ਪਾਣੀ ਵਿਅਰਥ ਵਹਿ ਕੇ ਸਮੁੰਦਰਾਂ ’ਚ ਸਮਾ ਜਾਂਦਾ ਹੈ
ਦਰਅਸਲ ਸਾਡੀ ਫ਼ਿਤਰਤ ਕੁਝ ਅਜਿਹੀ ਹੋ ਗਈ ਹੈ ਕਿ ਅਸੀਂ ਮਾਨਸੂਨ ਦਾ ਭਰਪੂਰ ਆਨੰਦ ਤਾਂ ਲੈਣਾ ਚਾਹੁੰਦੇ ਹਾਂ ਪਰ ਇਸ ਮੌਸਮ ’ਚ ਕਿਸੇ ਵੀ ਛੋਟੀ-ਵੱਡੀ ਆਫ਼ਤ ਦੇ ਪੈਦਾ ਹੋਣ ਦੀ ਪ੍ਰਬਲ ਸੰਭਾਵਨਾਵਾਂ ਦੇ ਬਾਵਜੂਦ ਉਸ ਨਾਲ ਨਜਿੱਠਣ ਦੀਆਂ ਤਿਆਰੀਆਂ ਹੀ ਨਹੀਂ ਕਰਦੇ ਇਸ ਲਈ ਮਾੜੇ ਇੰਤਜ਼ਾਮ ਅਤੇ ਨਾਲ ਹੀ ਕੁਦਰਤ ਦੇ ਬਦਲੇ ਮਿਜਾਜ਼ ਕਾਰਨ ਹੁਣ ਹਰ ਸਾਲ ਭਿਆਨਕ ਗਰਮੀ ਤੋਂ ਬਾਅਦ ਬਰਸਾਤ ਰੂਪੀ ਰਾਹਤ ਨੂੰ ਦੇਸ਼ਭਰ ’ਚ ਆਫ਼ਤ ’ਚ ਬਦਲਦੇ ਦੇਰ ਨਹੀਂ ਲੱਗਦੀ ਅਤੇ ਉਦੋਂ ਮਾਨਸੂਨ ਸਬੰਧੀ ਸਾਡਾ ਉਤਸ਼ਾਹ ਛੂ ਮੰਤਰ ਹੋ ਜਾਂਦਾ ਹੈ
ਹਾਲਾਂਕਿ ਵਾਟਰ ਹਾਰਵੇਸਟਿੰਗ ਦਾ ਸ਼ੋਰ ਤਾਂ ਸਾਲ ਭਰ ਬਹੁਤ ਸੁਣਦੇ ਹਾਂ ਪਰ ਅਜਿਹੀਆਂ ਯੋਜਨਾਵਾਂ ਸਿਰੇ ਘੱਟ ਹੀ ਚੜ੍ਹਦੀਆਂ ਹਨਦੇਸ਼ ਭਰ ਦੇ ਲਗਭਗ ਤਮਾਮ ਸੂਬਿਆਂ ’ਚ ਪ੍ਰਸ਼ਾਸਨ ਕੋਲ ਭਰਪੂਰ ਬਜਟ ਦੇ ਬਾਵਜੂਦ ਹਰ ਸਾਲ ਛੋਟੇ-ਵੱਡੇ ਨਾਲਿਆਂ ਦੀ ਸਫ਼ਾਈ ਦਾ ਕੰਮ ਮਾਨਸੂਨ ਤੋਂ ਪਹਲਿਾਂ ਅਧੂਰਾ ਰਹਿ ਜਾਂਦਾ ਹੈ, ਜਿਸ ਦੌਰਾਨ ਅਜਿਹੇ ਹਾਲਾਤ ਪੈਦਾ ਹੁੰਦੇ ਹਨ ਕਈ ਵਾਰ ਅਜਿਹੇ ਤੱਥ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਰਿਹਾ ਹੈ ਕਿ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਕਰੋੜਾਂ ਰੁਪਏ ਦਾ ਘਪਲਾ ਕਰਦਿਆਂ ੋਸਿਰਫ਼ ਕਾਗਜ਼ਾਂ ’ਚ ਹੀ ਨਾਲਿਆਂ ਦੀ ਸਫ਼ਾਈ ਦਾ ਕੰਮ ਪੂਰਾ ਕਰ ਦਿੱਤਾ ਜਾਂਦਾ ਹੈ ਜੇਕਰ ਕੁਦਰਤ ’ਚ ਅਣਚਾਹੀ ਦਖਲ ਨਾ ਰੋਕੀ ਗਈ ਤਾਂ ਮਾੜੇ ਪ੍ਰਬੰਧਾਂ ਕਾਰਨ ਕੁਦਰਤੀ ਆਫ਼ਤਾਂ ਭਿਆਨਕ ਰੂਪ ਧਾਰ ਲੈਣਗੀਆਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ