ਸਾਉਣ ਦੇ ਮੀਂਹ ਨੇ ਲੁਧਿਆਣਵੀਆਂ ਦੇ ਮੁਰਝਾਏ ਚਿਹਰਿਆਂ ’ਤੇ ਲਿਆਂਦੀ ਰੌਣਕ

Rain

ਕੁਝ ਸਮੇਂ ਲਈ ਲੋਕਾਂ ਨੇ ਹੁੰਮਸ ਭਰੀ ਗਰਮੀ ਤੋਂ ਮਹਿਸੂਸ ਕੀਤੀ ਰਾਹਤ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ’ਤੇ ਸ਼ੁੱਕਰਵਾਰ ਦੁਪਹਿਰ ਸਾਉਣ ਦਾ ਮੀਂਹ ਰਾਹਤ ਬਣ ਕੇ ਵਰਿਆ। ਜਿਸ ਨਾਲ ਲੁਧਿਆਣਵੀਆਂ ਦੇ ਮੁਰਝਾਏ ਚਿਹਰਿਆਂ ’ਤੇ ਕੁੱਝ ਸਮੇਂ ਲਈ ਰੌਣਕ ਦੇਖਣ ਨੂੰ ਮਿਲੀ। ਸ਼ੁੱਕਰਵਾਰ ਸਵੇਰ ਤੋਂ ਹੀ ਅਸਮਾਨ ਵਿੱਚ ਅੱਜ ਧੁੱਪ ਅਤੇ ਟੁੱਟਵੀਂ ਬੱਦਲਵਾਈ ਅਠਖੇਲੀਆਂ ਕਰ ਰਹੇ ਸਨ ਪਰ ਅਚਾਨਕ ਹੀ ਦੁਪਿਹਰ ਵੇਲੇ ਮੌਸਮ ਬਦਲ ਗਿਆ ਤੇ ਬੱਦਲਵਾਈ ਬਰਸਾਤ ਦੇ ਰੂਪ ਵਿੱਚ ਸਥਾਨਕ ਲੋਕਾਂ ਲਈ ਥੋੜੇ ਸਮੇਂ ਵਾਸਤੇ ਰਾਹਤ ਬਣ ਕੇ ਵਰ ਗਈ। ਭਾਵੇਂ ਸਥਾਨਕ ਸ਼ਹਿਰ ਦੇ ਕੁੱਝ ਇਲਾਕਿਆਂ ਵਿੱਚ ਟੁੱਟਵਾਂ ਮੀਂਹ ਪੈ ਰਿਹਾ ਸੀ ਪਰ ਸਾਉਣ ਦਾ ਪਹਿਲਾ ਮੀਂਹ ਘੁਮਾਰ ਮੰਡੀ ਇਲਾਕੇ ਵਿੱਚ ਅੱਜ ਸ਼ੁੱਕਰਵਾਰ ਨੂੰ ਦੁਪਹਿਰ ਸਮੇਂ ਪਿਆ।

Read Also : ਲਾਲ ਟਮਾਟਰ ਤੇ ਲਾਲ ਮਿਰਚ ਬਦਲੇਗਾ ਕਿਸਾਨਾਂ ਦੀ ਕਿਸਮਤ