117 ਦਿਨਾਂ ਬਾਅਦ ਵਾਪਸ ਪਰਤੇ ਅੰਤਰਰਾਸ਼ਟਰੀ ਕ੍ਰਿਕਟ ‘ਤੇ ਪਈ ਮੀਂਹ ਦੀ ਮਾਰ
ਸਾਊਥੈਮਪਟਨ। ਅੰਤਰਰਾਸ਼ਟਰੀ ਕ੍ਰਿਕਟ ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਪਹਿਲੇ ਟੈਸਟ ਤੋਂ ਕੋਰੋਨਾ ਵਾਇਰਸ ਕਾਰਨ 117 ਦਿਨਾਂ ਲਈ ਬੰਦ ਰਹਿਣ ਤੋਂ ਬਾਅਦ ਵਾਪਸ ਪਰਤਿਆ। ਇੰਗਲੈਂਡ ਨੇ ਪਹਿਲੇ ਦਿਨ ਸਿਰਫ 17.4 ਓਵਰਾਂ ਵਿੱਚ ਇੱਕ ਵਿਕਟ ਗਵਾ ਕੇ 35 ਦੌੜਾਂ ਬਣਾਈਆਂ, ਮੀਂਹ ਅਤੇ ਘੱਟ ਰੋਸ਼ਨੀ ਕਾਰਨ ਇਹ ਮੈਚ ਰੋਕ ਦਿੱਤਾ ਗਿਆ। ਬਿਨਾਂ ਕਿਸੇ ਦਰਸ਼ਕਾਂ ਦੇ ਖੇਡੇ ਜਾ ਰਹੇ ਇਸ ਟੈਸਟ ਮੈਚ ਵਿਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਬਾਰਸ਼ ਕਾਰਨ ਟੌਸ ਵਿੱਚ ਦੇਰੀ ਹੋਈ ਤੇ ਪਹਿਲੇ ਸੈਸ਼ਨ ਦੀ ਦੁਪਹਿਰ ਦੇ ਖਾਣੇ ਨੂੰ ਥੋੜਾ ਜਲਦੀ ਲਿਆ ਗਿਆ। ਚਾਹ ਦੇ ਸਮੇਂ ਤੋਂ ਪਹਿਲਾਂ ਖਰਾਬ ਰੋਸ਼ਨੀ ਕਾਰਨ ਖੇਡ ਨੂੰ ਰੋਕ ਦਿੱਤਾ ਗਿਆ ਸੀ। ਚਾਹ ਦੇ ਸਮੇਂ ਤੋਂ ਬਾਅਦ ਬਾਰਸ਼ ਹੋ ਗਈ ਅਤੇ ਫਿਰ ਖੇਡ ਸੰਭਵ ਨਹੀਂ ਸੀ। ਪੂਰੇ ਦਿਨ ਵਿਚ ਸਿਰਫ 82 ਮਿੰਟ ਅਤੇ 106 ਗੇਂਦਾਂ ਖੇਡੀਆਂ ਗਈਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ