ਘਰ ਦੇ ਵਿੱਚ ਨਹੀਂ ਕੋਈ ਕਮਾਈ ਦਾ ਸਾਧਨ, ਮਜ਼ਦੂਰੀ ਕਰਕੇ ਕਰਦੇ ਹਨ ਗੁਜ਼ਾਰਾ
Lehra Gaga Roof Collapse: ਲਹਿਰਾਗਾਗਾ, (ਰਾਜ ਸਿੰਗਲਾ)। ਬੀਤੀ ਰਾਤ ਭਾਰੀ ਮੀਂਹ ਦੇ ਕਾਰਨ ਲਹਿਰਾਗਾਗਾ ਦੇ ਵਾਰਡ ਨੰਬਰ 10 ਦੇ ਵਿੱਚ ਦੋ ਪਰਿਵਾਰਾਂ ਹੰਸਾ ਸਿੰਘ ਅਤੇ ਮਿੱਠੂ ਸਿੰਘ ਦੀ ਛੱਤ ਮੀਂਹ ਦੇ ਨਾਲ ਡਿੱਗ ਪਈ। ਜਾਣਕਾਰੀ ਦਿੰਦਿਆਂ ਹੰਸਾ ਸਿੰਘ ਅਤੇ ਮਿੱਠੂ ਸਿੰਘ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਜੋ ਮੀਂਹ ਪੈ ਰਿਹਾ ਹੈ ਉਸ ਦੇ ਨਾਲ ਛੱਤਾਂ ਦੇ ਵਿੱਚ ਪਾਣੀ ਪੈਣ ਦੇ ਕਾਰਨ ਛੱਤ ਡਿੱਗ ਗਈ। ਹੰਸਾ ਸਿੰਘ ਨੇ ਦੱਸਿਆ ਕਿ ਘਰ ਦਾ ਗੁਜ਼ਾਰਾ ਵੀ ਬੜਾ ਮੁਸ਼ਕਿਲ ਦੇ ਨਾਲ ਹੁੰਦਾ ਹੈ।
ਇਹ ਵੀ ਪੜ੍ਹੋ: Fire News: ਗੋਦਰੇਸ ਕੰਪਨੀ ਦੇ ਵੇਅਰ ਹਾਊਸ ’ਚ ਲੱਗੀ ਭਿਆਨਕ ਅੱਗ ’ਤੇ ਗਰੀਨ ਐਸ ਦੇ ਸੇਵਾਦਾਰਾਂ ਨੇ ਪਾਇਆ ਕਾਬੂ
ਇਸ ਮੌਕੇ ਪਹੁੰਚੇ ਡਾਕਟਰ ਅੰਬੇਦਕਰ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 10 ਦਿਨ ਨਿਵਾਸੀ ਹੰਸਾ ਸਿੰਘ ਜੋ ਪਹਿਲਾਂ ਹੀ ਮੁਸ਼ਕਿਲਾਂ ਦੇ ਸਾਹਮਣਾ ਕਰਨਾ ਪੈ ਰਿਹਾ ਸੀ ਉਹਨਾਂ ਦੀ ਮਕਾਨ ਦੀ ਛੱਤ ਡਿੱਗਣ ਦੇ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਗੁਰਪ੍ਰੀਤ ਸਿੰਘ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਵਿੱਚ ਪਹਿਲਾਂ ਹੀ ਹੰਸਾ ਸਿੰਘ ਦੀ ਨੂੰਹ ਅਤੇ ਪੁੱਤ ਪਹਿਲਾ ਹੀ ਚਲੇ ਵਸੇ। ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਦੇ ਨਾਲ ਚੱਲਦਾ ਹੈ ਘਰ ਦੇ ਵਿੱਚ ਉਸ ਦੇ ਤਿੰਨ ਪੋਤੇ ਹਨ। ਜਿਨਾਂ ਦਾ ਰਹਿਣਾ ਹੁਣ ਬਹੁਤ ਮੁਸ਼ਕਿਲ ਹੋ ਗਿਆ। ਘਰ ਦੇ ਵਿੱਚ ਕੋਈ ਕਮਾਈ ਦਾ ਸਾਧਨ ਵੀ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਪ੍ਰਸ਼ਾਸਨ ਨੂੰ ਅਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਹੰਸਾ ਸਿੰਘ ਅਤੇ ਮਿੱਠੂ ਸਿੰਘ ਦੀ ਮੱਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ।