ਰੇਲਵੇ ਨੇ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਲਿਆ ਇਹ ਵੱਡਾ ਫੈਸਲਾ, ਜਾਣੋ….

Amarnath Yatra 2024

ਜੰਮੂ (ਏਜੰਸੀ)। ਭਾਰਤੀ ਰੇਲਵੇ 3 ਜੁਲਾਈ ਤੋਂ ਜੰਮੂ ਲਈ ਮੌਜੂਦਾ ਰੇਲਗੱਡੀਆਂ ਦੀ ਬਾਰੰਬਾਰਤਾ ਵਧਾਏਗਾ ਅਤੇ ਜੰਮੂ ਦੇ ਭਗਵਤੀ ਨਗਰ ਸਥਿਤ ਯਾਤਰੀ ਬੇਸ ਕੈਂਪ ਤੋਂ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਦੋ ਮਹੀਨੇ ਲੰਬੀ ਅਮਰਨਾਥ ਯਾਤਰਾ ਦੇ ਮੱਦੇਨਜਰ ਨਵੀਆਂ ਰੇਲ ਗੱਡੀਆਂ ਵੀ ਚਲਾਏਗਾ। ਰੇਲਵੇ ਸੂਤਰਾਂ ਨੇ ਦੱਸਿਆ ਕਿ ਸਾਲਾਨਾ ਤੀਰਥ ਯਾਤਰਾ ਲਈ ਦੇਸ਼ ਭਰ ਤੋਂ ਜੰਮੂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਭਾਰਤੀ ਰੇਲਵੇ ਨੇ ਜੰਮੂ ਤੋਂ ਚੱਲਣ ਵਾਲੀਆਂ ਦੋ ਤਿਉਹਾਰ ਵਿਸ਼ੇਸ਼ ਰੇਲ ਗੱਡੀਆਂ ਦੀ ਬਾਰੰਬਾਰਤਾ ਵਧਾਉਣ ਦਾ ਐਲਾਨ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਰੇਲਗੱਡੀ ਨੰਬਰ 04075-04076 ਨਵੀਂ ਦਿੱਲੀ-ਸ੍ਰੀ ਮਾਤਾ ਵੈਸ਼ਨੋ ਦੇਵੀ-ਨਵੀਂ ਦਿੱਲੀ ਰਿਜਰਵ ਤਿਉਹਾਰ ਸਪੈਸ਼ਲ ਟਰੇਨ ਦੇ ਕੁੱਲ 18 ਗੇੜੇ ਵਧਾਏ ਗਏ ਹਨ ਤੇ ਇਹ ਟਰੇਨ 3 ਜੁਲਾਈ ਤੋਂ 1 ਅਗਸਤ ਤੱਕ ਚੱਲੇਗੀ। ਇਹ ਟਰੇਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਹਫਤੇ ’ਚ ਦੋ ਵਾਰ, ਹਰ ਬੁੱਧਵਾਰ ਤੇ ਐਤਵਾਰ ਅਤੇ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲਵੇ ਸਟੇਸ਼ਨ ਤੋਂ, ਹਰ ਵੀਰਵਾਰ ਤੇ ਸੋਮਵਾਰ ਨੂੰ ਰਵਾਨਾ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਨਵੀਂ ਦਿੱਲੀ ਤੋਂ ਵੀ 3 ਜੁਲਾਈ ਨੂੰ ਨਵੀਂ ਰੇਲ ਗੱਡੀ ਚਲਾਈ ਜਾਵੇਗੀ ਅਤੇ ਕਟੜਾ ਤੋਂ ਇਹ ਰੇਲਗੱਡੀ 4 ਜੁਲਾਈ ਨੂੰ ਚੱਲੇਗੀ।

ਇਹ ਵੀ ਪੜ੍ਹੋ : Ladakh Tank Accident: ਲੱਦਾਖ ’ਚ ਟੈਂਕ ਅਭਿਆਸ ਦੌਰਾਨ ਵੱਡਾ ਹਾਦਸਾ, ਫੌਜੀ ਜਵਾਨਾਂ ਦੀ ਮੌਤ ਦਾ ਖਦਸ਼ਾ

ਇਹ ਰੇਲ ਗੱਡੀ ਸੋਨੀਪਤ, ਪਾਣੀਪਤ, ਕਰਨਾਲ, ਕੁਰੂਕਸ਼ੇਤਰ ਜੰਕਸ਼ਨ, ਅੰਬਾਲਾ ਕੈਂਟ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂ ਤਵੀ ਤੇ ਸ਼ਹੀਦ ਕੈਪਟਨ ਤੁਸਾਰ ਮਹਾਜਨ ਊਧਮਪੁਰ ਰੇਲਵੇ ਸਟੇਸ਼ਨ ’ਤੇ ਦੋਵੇਂ ਪਾਸੇ ਰੁਕੇਗੀ। ਇਸ ਦੇ ਨਾਲ ਹੀ ਸਫਦਰਜੰਗ ਤੇ ਸ਼ਹੀਦ ਕੈਪਟਨ ਤੁਸਾਰ ਮਹਾਜਨ ਊਧਮਪੁਰ ਵਿਚਕਾਰ ਚੱਲਣ ਵਾਲੀ ਹਫਤਾਵਾਰੀ ਵਿਸ਼ੇਸ਼ ਰੇਲਗੱਡੀ ਵੀ ਪੰਜ ਵਾਧੂ ਯਾਤਰਾਵਾਂ ਕਰੇਗੀ ਤੇ 1 ਜੁਲਾਈ ਤੋਂ 30 ਜੁਲਾਈ ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ ਟਰੇਨ ਨੰਬਰ 04141 ਹਰ ਸੋਮਵਾਰ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਚੱਲੇਗੀ ਅਤੇ ਟਰੇਨ ਨੰਬਰ 04142 ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਹਰ ਮੰਗਲਵਾਰ ਊਧਮਪੁਰ ਰੇਲਵੇ ਸਟੇਸ਼ਨ ਤੋਂ ਚੱਲੇਗੀ।

LEAVE A REPLY

Please enter your comment!
Please enter your name here