Punjab Railway News: ਅੰਮ੍ਰਿਤਸਰ ਤੋਂ ਲੈ ਕੇ ਰਾਜਪੁਰਾ ਤੱਕ ਇਲਾਕਿਆਂ ਲਈ ਰੇਲਵੇ ਦਾ ਤੋਹਫ਼ਾ, ਦੀਵਾਲੀ ਤੋਂ ਪਹਿਲਾਂ ਹੀ ਮਿਲ ਗਈ ਨਵੀਂ ਰੇਲਗੱਡੀ

Punjab Railway News
Punjab Railway News: ਅੰਮ੍ਰਿਤਸਰ ਤੋਂ ਲੈ ਕੇ ਰਾਜਪੁਰਾ ਤੱਕ ਇਲਾਕਿਆਂ ਲਈ ਰੇਲਵੇ ਦਾ ਤੋਹਫ਼ਾ, ਦੀਵਾਲੀ ਤੋਂ ਪਹਿਲਾਂ ਹੀ ਮਿਲ ਗਈ ਨਵੀਂ ਰੇਲਗੱਡੀ

Punjab Railway News: ਅੰਮ੍ਰਿਤਸਰ। ਅੰਮ੍ਰਿਤਸਰ ਸਮੇਤ ਅੱਧੇ ਪੰਜਾਬ ਲਈ ਰੇਲਵੇ ਵੱਡਾ ਤੋਹਫ਼ਾ ਲੈ ਕੇ ਆਇਆ ਹੈ। ਦੀਵਾਲੀ ਤੋਂ ਪਹਿਲਾਂ ਇਸ ਨੂੰ ਰੇਲਵੇ ਵੱਲੋਂ ਪੰਜਾਬ ਨੂੰ ਮਿਲਿਆ ਸ਼ਾਨਦਾਰ ਤੋਹਫ਼ਾ ਮੰਨਿਆ ਜਾ ਰਿਹਾ ਹੈ। ਰੇਲ ਯਾਤਰੀਆਂ ਦੇ ਫਾਇਦੇ ਲਈ ਰੇਲਵੇ ਵੱਲੋਂ ਛੇਹਰਟਾ ਅਤੇ ਸਹਰਸਾ ਰੇਲਵੇ ਸਟੇਸ਼ਨਾਂ ਵਿਚਕਾਰ ਇੱਕ ਨਵੀਂ ਅੰਮ੍ਰਿਤ ਭਾਰਤ ਹਫਤਾਵਾਰੀ ਰੇਲ ਗੱਡੀ ਸ਼ੁਰੂ ਕਰੇਗਾ।

ਛੇਹਰਟਾ ਅਤੇ ਸਹਰਸਾ ਵਿਚਕਾਰ ਨਵੀਂ ਅੰਮ੍ਰਿਤ ਭਾਰਤ ਹਫਤਾਵਾਰੀ ਰੇਲਗੱਡੀ 14628 ਦਾ ਨਿਯਮਤ ਸੰਚਾਲਨ 20 ਸਤੰਬਰ ਤੋਂ ਸ਼ੁਰੂ ਹੋਵੇਗਾ। ਟਰੇਨ ਨੰਬਰ 14628 ਹਰ ਸ਼ਨੀਵਾਰ ਨੂੰ ਛੇਹਰਟਾ ਤੋਂ ਸਹਰਸਾ ਲਈ ਚੱਲੇਗੀ। ਰਾਤ 10:20 ਵਜੇ ਛੇਹਰਟਾ ਤੋਂ ਰਵਾਨਾ ਹੋ ਕੇ ਇਹ 35 ਘੰਟੇ ਦੀ ਯਾਤਰਾ ਤੋਂ ਬਾਅਦ ਸਵੇਰੇ 10 ਵਜੇ ਸਹਰਸਾ ਪਹੁੰਚੇਗੀ।

Read Also : ਭਲਕੇ ਲੱਗੇਗਾ ਸਾਲ ਦਾ ਆਖਰੀ ਸੂਰਜ ਗ੍ਰਹਿਣ, ਜਾਣੋਂ ਕਿੱਥੇ ਦੇਵੇਗਾ ਦਿਖਾਈ!

ਅੰਮ੍ਰਿਤ ਭਾਰਤ ਹਫਤਾਵਾਰੀ ਰੇਲ ਗੱਡੀ 14627 22 ਸਤੰਬਰ ਤੋਂ ਦੂਜੇ ਪਾਸੇ ਨਿਯਮਤ ਤੌਰ ’ਤੇ ਚੱਲੇਗੀ। ਟਰੇਨ ਨੰਬਰ 14627 ਹਰ ਸੋਮਵਾਰ ਨੂੰ ਸਹਰਸਾ ਤੋਂ ਛੇਹਰਟਾ ਲਈ ਰਵਾਨਾ ਹੋਵੇਗੀ। ਟਰੇਨ ਨੰਬਰ 14627 ਸਹਰਸਾ ਤੋਂ ਦੁਪਹਿਰ 1 ਵਜੇ ਰਵਾਨਾ ਹੋਵੇਗੀ ਅਤੇ ਲੱਗਭਗ 38 ਘੰਟਿਆਂ ਦੇ ਸਫ਼ਰ ਤੋਂ ਬਾਅਦ ਸਵੇਰੇ 3:20 ਵਜੇ ਛੇਹਰਟਾ ਪਹੁੰਚੇਗੀ।

ਇਹ ਅੰਮ੍ਰਿਤ ਭਾਰਤ ਹਫਤਾਵਾਰੀ ਐਕਸਪ੍ਰੈਸ ਆਪਣੇ ਰਸਤੇ ਵਿਚ ਕਈ ਰੇਲਵੇ ਸਟੇਸ਼ਨਾਂ ’ਤੇ ਠਹਿਰੇਗੀ, ਜਿਨ੍ਹਾਂ ਵਿਚ ਅੰਮ੍ਰਿਤਸਰ, ਬਿਆਸ, ਜਲੰਧਰ ਸਿਟੀ, ਫਗਵਾੜਾ, ਢੰਡਾਰੀ ਕਲਾਂ, ਸਰਹਿੰਦ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਰੁੜ੍ਹਕੀ, ਮੁਰਾਦਾਬਾਦ, ਚੰਦੌਸੀ, ਸੀਤਾਪੁਰ, ਬੁਢਵਲ, ਗੋਂਡਾ, ਮਨਕਾਪੁਰ, ਬਸਤੀ, ਖਲੀਲਾਬਾਦ, ਗੋਰਖਪੁਰ, ਕਪਤਾਨਗੰਜ, ਸਿਸਵਾ ਬਾਜ਼ਾਰ, ਨਰਕਟਿਆਗੰਜ, ਸਿਕਟਾ, ਰਕਸੌਲ, ਸੀਤਾਮੜੀ, ਸ਼ਿਸ਼ੋ, ਸਕਰੀ, ਝੰਝਾਰਪੁਰ, ਨਿਰਮਲੀ, ਸਰਾਏਗੜ੍ਹ ਅਤੇ ਸੁਪੌਲ ਸ਼ਾਮਲ ਹਨ।

Punjab Railway News

ਇਹ ਸਾਰੇ ਪੜਾਅ ਦੋਵਾਂ ਦਿਸ਼ਾਵਾਂ ਵਿਚ ਉਪਲਬੱਧ ਹੋਣਗੇ, ਜਿਸ ਨਾਲ ਇਨ੍ਹਾਂ ਖੇਤਰਾਂ ਦੇ ਯਾਤਰੀਆਂ ਨੂੰ ਵੀ ਲਾਭ ਮਿਲੇਗਾ। ਇਸ ਅੰਮ੍ਰਿਤ ਭਾਰਤ ਹਫਤਾਵਾਰੀ ਐਕਸਪ੍ਰੈਸ ’ਚ ਯਾਤਰੀਆਂ ਲਈ ਆਧੁਨਿਕ ਸਹੂਲਤਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਟ੍ਰੇਨ ਵਿਚ 8 ਸਲੀਪਰ ਕੋਚ, 11 ਜਨਰਲ ਕੋਚ ਤੋਂ ਇਲਾਵਾ ਇਕ ਪੈਂਟਰੀ ਕਾਰ ਦੀ ਸਹੂਲਤ ਵੀ ਉਪਲਬੱਧ ਹੋਵੇਗੀ। ਇਸ ਨਵੀਂ ਰੇਲ ਸੇਵਾ ਦੇ ਸ਼ੁਰੂ ਹੋਣ ਨਾਲ ਪੰਜਾਬ ਅਤੇ ਬਿਹਾਰ ਦੇ ਵੱਖ-ਵੱਖ ਸ਼ਹਿਰਾਂ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਬਹੁਤ ਲਾਭ ਮਿਲੇਗਾ, ਖਾਸ ਕਰਕੇ ਉਨ੍ਹਾਂ ਲੋਕਾਂ ਨੂੰ ਜੋ ਤਿਉਹਾਰਾਂ ਅਤੇ ਛੁੱਟੀਆਂ ਦੌਰਾਨ ਆਪਣੇ ਘਰਾਂ ਨੂੰ ਜਾਂਦੇ ਹਨ।