ਦੱਖਣੀ ਕਸ਼ਮੀਰ ‘ਚ ਰੇਲ ਸੇਵਾ ਚਾਰ ਦਿਨ ਬਾਅਦ ਬਹਾਲ

Railway, Service, Restored, After, Four Days

ਦੱਖਣੀ ਕਸ਼ਮੀਰ ‘ਚ ਰੇਲ ਸੇਵਾ ਚਾਰ ਦਿਨ ਬਾਅਦ ਬਹਾਲ

ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਸਮੇਤ ਤਿੰਨ ਅੱਤਵਾਦੀਆਂ ਦੇ ਮੁਕਾਬਲੇ ‘ਚ ਮਾਰੇ ਜਾਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਮੁਲਤਵੀ ਰੇਲ ਸੇਵਾ ਚਾਰ ਦਿਨ ਬਾਅਦ ਮੰਗਲਵਾਰ ਨੂੰ ਬਹਾਲ ਕਰ ਦਿੱਤੀਆਂ ਗਈਆਂ। ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਤਰ ਕਸ਼ਮੀਰ ਦੇ ਸ੍ਰੀਨਗਰ-ਬੜਗਾਮ ਅਤੇ ਬਾਰਾਮੂਲਾ ਦਰਮਿਆਨ ਸੇਲ ਸੇਵਾ ਬਿਲਕੁਲ ਆਮ ਹੈ। ਉਹਨਾਂ ਦੱਸਿਆ ਕਿ ਪੁਲਿਸ ਦੀ ਸਲਾਹ ‘ਤੇ ਸ਼ੁੱਕਰਵਾਰ ਨੂੰ 10 ਵਜੇ ਤੋਂ ਬਡਗਾਮ-ਸ੍ਰੀਨਗਰ-ਅਨੰਤਨਾਗ-ਕਾਜੀਕੁੰਡ ਅਤੇ ਜੰਮੂ ਖੇਤਰ ਦੇ ਬਨੀਹਾਲ ਦਰਮਿਆਨ ਸਾਰੀਆਂ ਟ੍ਰੇਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਸੋਮਵਾਰ ਨੂੰ ਅਨੰਤਨਾਗ ਸੰਸਦੀ ਖੇਤਰ ‘ਚ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਅਤੇ ਪੁਲਵਾਮਾ ਜ਼ਿਲ੍ਹਿਆਂ ‘ਚ ਤੀਜੇ ਅਤੇ ਆਖਰੀ ਗੇੜ ਦੀਆਂ ਵੋਟਾਂ ਦੇ ਦਿਨ ਸੋਮਵਾਰ ਨੂੰ ਵੱਖਵਾਦੀ ਆਗੂਆਂ ਦੇ ਸੰਗਠਨ ਵੱਲੋਂ ਆਹੂਤ ਹੜਤਾਲ ਕਾਰਨ ਕੱਲ੍ਹ ਸਾਰੀਆਂ ਰੇਲ ਸੇਵਾਵਾਂ ਮੁਲਤਵੀ ਰਹੀਆਂ। ਉਹਨਾਂ ਦੱਸਿਆ ਕਿ ਸੋਮਵਾਰ ਰਾਤ ਪੁਲਿਸ ਦੀ ਸਲਾਹ ਤੋਂ ਬਾਅਦ ਮੰਗਲਵਾਰ ਦੀ ਸਵੇਰ ਸਾਰੀਆਂ ਰੇਲ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।