Railway Recruitment: ਨਵੀਂ ਦਿੱਲੀ (ਏਜੰਸੀ)। ਆਰਆਰਬੀ ਗਰੁੱਪ ਡੀ ਦੀ 32 ਹਜ਼ਾਰ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਕੁੱਲ 32438 ਅਸਾਮੀਆਂ ਨਿਕਲੀਆਂ ਹਨ। ਆਨਲਾਈਨ ਅਰਜ਼ੀ ਦੀ ਪ੍ਰਕਿਰਿਆ 23 ਜਨਵਰੀ 2025 ਤੋਂ 22 ਫਰਵਰੀ 2025 ਤੱਕ ਚੱਲੇਗੀ। ਬਿਨੈ-ਪੱਤਰ ਫੀਸ ਦੇ ਭੁਗਤਾਨ ਦੀ ਆਖਰੀ ਮਿਤੀ 24 ਫਰਵਰੀ 2025 ਹੈ। ਅਰਜ਼ੀ ਫਾਰਮ ਵਿੱਚ 25 ਫਰਵਰੀ ਤੋਂ 6 ਮਾਰਚ 2025 ਤੱਕ ਸੁਧਾਰ ਕੀਤੇ ਜਾ ਸਕਦੇ ਹਨ।