ਚੰਡੀਗੜ੍ਹ (ਸੱਚ ਕਹੂੰ ਨਿਊਜ਼)। Indian Railways News: ਰੇਲਵੇ ਨੇ 21/10/2025 ਤੋਂ ਗੈਰ-ਮੌਨਸੂਨ ਸਮਾਂ-ਸਾਰਣੀ ਅਨੁਸਾਰ ਟਰੇਨ ਨੰਬਰ 12484/12483 ਅੰਮ੍ਰਿਤਸਰ-ਤਿਰੂਵਨੰਤਪੁਰਮ-ਅੰਮ੍ਰਿਤਸਰ ਐਕਸਪ੍ਰੈਸ (ਹਫਤਾਵਾਰੀ) ਚਲਾਉਣ ਦਾ ਫੈਸਲਾ ਕੀਤਾ ਹੈ। ਟ੍ਰੇਨ ਨੰਬਰ 12484 (ਅੰਮ੍ਰਿਤਸਰ-ਤਿਰੂਵਨੰਤਪੁਰਮ ਐਕਸਪ੍ਰੈਸ) ਹਰ ਐਤਵਾਰ ਨੂੰ ਸਵੇਰੇ 05:55 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਤੇ ਇੱਕ ਦਿਨ ਬਾਅਦ ਮੰਗਲਵਾਰ ਨੂੰ ਦੁਪਹਿਰ 12:30 ਵਜੇ ਤਿਰੂਵਨੰਤਪੁਰਮ ਉੱਤਰ ਪਹੁੰਚੇਗੀ।
ਇਹ ਖਬਰ ਵੀ ਪੜ੍ਹੋ : Maharashtra Rains: ਮਹਾਰਾਸ਼ਟਰ ’ਚ ਬਹੁਤ ਭਾਰੀ ਮੀਂਹ, ਹੁਣ ਤੱਕ 6 ਦੀ ਮੌਤ
ਟ੍ਰੇਨ ਨੰਬਰ 12483 (ਤਿਰੂਵਨੰਤਪੁਰਮ-ਅੰਮ੍ਰਿਤਸਰ ਐਕਸਪ੍ਰੈਸ) ਹਰ ਬੁੱਧਵਾਰ ਨੂੰ ਸਵੇਰੇ 09:10 ਵਜੇ ਤਿਰੂਵਨੰਤਪੁਰਮ ਉੱਤਰ ਤੋਂ ਰਵਾਨਾ ਹੋਵੇਗੀ ਤੇ ਇੱਕ ਦਿਨ ਬਾਅਦ ਸ਼ੁੱਕਰਵਾਰ ਨੂੰ ਦੁਪਹਿਰ 13:50 ਵਜੇ ਅੰਮ੍ਰਿਤਸਰ ਪਹੁੰਚੇਗੀ। ਮੁੱਖ ਰੁਕਣ (ਦੋਵੇਂ ਦਿਸ਼ਾਵਾਂ ’ਚ) ਪਨਵੇਲ, ਰੋਹਾ, ਚਿਪਲੂਨ, ਰਤਨਾਗਿਰੀ, ਮਡਗਾਓਂ, ਉਡੂਪੀ, ਟੋਕੁਰ ਤੇ ਮੰਗਲੁਰੂ। ਪਰਮਦੀਪ ਸਿੰਘ ਸੈਣੀ, ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ, ਉੱਤਰੀ ਰੇਲਵੇ, ਫਿਰੋਜ਼ਪੁਰ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਆਪਣੀ ਮੰਜ਼ਿਲ ਦੇ ਸਮਾਂ-ਸਾਰਣੀ ਦੀ ਨਵੀਨਤਮ ਜਾਣਕਾਰੀ ਪ੍ਰਾਪਤ ਕਰਕੇ ਆਪਣੀ ਯਾਤਰਾ ਦੀ ਯੋਜਨਾ ਬਣਾਉਣ। Indian Railways News