ਕਸ਼ਮੀਰ ਘਾਟੀ ‘ਚ ਲਗਾਤਾਰ ਚੌਥੇ ਦਿਨ ਰੇਲ ਸੇਵਾ ਮੁਲਤਵੀ

Rail, Service, Suspension, Fourth, Consecutive, Term, Kashmir

ਸੁਰੱਖਿਆ ਕਾਰਨਾਂ ਕਰਕੇ ਕੀਤੀ ਗਈ ਮੁਲਤਵੀ

ਸ੍ਰੀਨਗਰ, ਏਜੰਸੀ। ਕਸ਼ਮੀਰ ਘਾਟੀ ‘ਚ ਵੀਰਵਾਰ ਨੂੰ ਲਗਾਤਾਰ ਚੌਥੇ ਦਿਨ ਰੇਲ ਸੇਵਾ ਮੁਲਤਵੀ ਰਹੀ ਜਿਸ ਨਾਂਲ ਲੋਕਾ ਨੂੰ ਖਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਐਤਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਦੋ ਅੱਤਵਾਦੀਆਂ ਦੇ ਮਾਰੇ ਜਾਣ ਦੇ ਵਿਰੋਧ ‘ਚ ਵੱਖਵਾਦੀ ਸੰਗਠਨਾਂ ਦੇ ਆਗੂਆਂ ਦੇ ਸਮੂਹ ਦੇ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ ਰੇਲ ਸੇਵਾ ਨੂੰ ਮੁਲਤਵੀ ਰੱਖਿਆ ਗਿਆ ਹੈ। ਕਸ਼ਮੀਰ ‘ਚ ਅੱਠ ਅਕਤੂਬਰ ਤੋਂ ਸ਼ਹਿਰੀ ਸਥਾਨਕ ਨਿਕਾਏ (ਯੂਐਲਬੀ) ਚੋਣ ਦੇ ਪਹਿਲੇ ਗੇੜ ਤੋਂ ਲੈ ਕੇ ਚੌਥੇ ਗੇੜ ਦੇ ਮਤਦਾਨ ਦਰਮਿਆਨ ਆਸ਼ਿੰਕ ਤੌਰ ‘ਤੇ ਦਸ ਵਾਰ ਰੇਲ ਸੇਵਾਵਾਂ ਮੁਲਤਵੀ ਕੀਤੀਆਂ ਜਾ ਚੁੱਕੀਆਂ ਹਨ। ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਰਾਤ ਪੁਲਿਸ ਤੋਂ ਪ੍ਰਾਪਤ ਐਡਵਾਇਜਰੀ ਤਹਿਤ ਰੇਲ ਸੇਵਾ ਨੂੰ ਅੱਜ ਵੀ ਮੁਲਤਵੀ ਰੱਖਣ ਦਾ ਫੈਸਲਾ ਲਿਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here