ਸੁਰੱਖਿਆ ਕਾਰਨਾਂ ਕਰਕੇ ਕੀਤੀ ਮੁਲਤਵੀ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ‘ਚ ਅਨੰਤਨਾਗ ਲੋਕ ਸਭਾ ਸੀਟ ਲਈ ਸੋਮਵਾਰ ਨੂੰ ਦੂਜੇ ਗੇੜ ਦੇ ਮਤਦਾਨ ਦੇ ਮੱਦੇਨਜਰ ਸੁਰੱਖਿਆ ਕਾਰਨਾਂ ਕਰਕੇ ਕਸ਼ਮੀਰ ਘਾਟੀ ‘ਚ ਰੇਲ ਸੇਵਾ ਮੁਲਤਵੀ ਕਰ ਦਿੱਤੀ ਗਈ। ਅਨੰਤਨਾਗ ਲੋਕ ਸਭਾ ਸੀਟ ‘ਤੇ ਤਿੰਨ ਗੇੜਾਂ ‘ਚ ਹੋਣ ਵਾਲੀਆਂ ਚੋਣਾਂ ਤਹਿਤ ਅੱਜ ਦੂਜੇ ਗੇੜ ਦਾ ਮਤਦਾਨ ਹੋ ਰਿਹਾ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਘਾਟੀ ‘ਚ ਰੇਲ ਸੇਵਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਬੜਗਾਮ ਸ੍ਰੀਨਗਰ, ਅਨੰਤਨਾਗ-ਕਾਜੀਗੁੰਡ ਤੋਂ ਜੰਮੂ ਖੇਤਰ ਦੇ ਬਨੀਹਾਲ ਅਤੇ ਉਤਰੀ ਕਸ਼ਮੀਰ ‘ਚ ਸ੍ਰੀਨਗਰ ਬੜਗਾਮ ਬਾਰਾਮੂਲਾ ਖੇਤਰ ‘ਚ ਰੇਲ ਸੇਵਾਵਾਂ ਮੁਲਤਵੀ ਰਹਿਣਗੀਆਂ।
ਉਹਨਾਂ ਕਿਹਾ ਕਿ ਆਮ ਦਿਨਾਂ ‘ਚ ਸੋਮਵਾਰ ਦੀ ਸਵੇਰ ਟ੍ਰੇਨਾਂ ‘ਚ ਯਾਤਰੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲਦੀ ਹੈ। ਰੇਲ ਵਿਭਾਗ ਪ੍ਰਸ਼ਾਸਨ ਅਤੇ ਪੁਲਿਸ ਦੇ ਨਿਰਦੇਸ਼ ‘ਤੇ ਕੰਮ ਕਰ ਰਿਹਾ ਹੈ ਜੋ ਯਾਤਰੀਆਂ ਅਤੇ ਰੇਲਵੇ ਅਧਿਕਾਰੀਆਂ ਦੀ ਸੁਰੱਖਿਆ ਦੇਖਦੇ ਹਨ। ਉਹਨਾ ਕਿਹਾ ਕਿ ਇਸ ਤੋਂ ਪਹਿਲਾਂ ਵਿਰੋਧ ਪ੍ਰਦਰਸ਼ਨ ਕਾਰਨ ਰੇਲਵੇ ਸਟੇਸ਼ਨ, ਪਟੜੀ ਅਤੇ ਸਿਗਨਲ ਵਰਗੀਆਂ ਰੇਲਵੇ ਦੀਆਂ ਜਾਇਦਾਦਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।