ਕਸ਼ਮੀਰ ‘ਚ ਦੂਜੇ ਦਿਨ ਵੀ ਰੇਲ ਸੇਵਾ ‘ਚ ਅੜਿੱਕਾ

Rail Service, Disrupted, Kashmir

ਸੁਰੱਖਿਆ ਕਾਰਨਾਂ ਕਰਕੇ ਪਿਆ ਅੜਿੱਕਾ

ਸ੍ਰੀਨਗਰ, ਏਜੰਸੀ। ਜੰਮੂ-ਕਸ਼ਮੀਰ ਦੇ ਦੱਖਣੀ ਇਲਾਕੇ ‘ਚ ਸੁਰੱਖਿਆ ਕਾਰਨਾਂ ਕਰਕੇ ਲਗਾਤਾਰ ਦੂਜੇ ਦਿਨ ਮੰਗਲਵਾਰ ਨੂੰ ਵੀ Rail Service ਮੁਲਤਵੀ ਰਹੀਆਂ। ਸੁਰੱਖਿਆ ਬਲਾਂ ਨਾਲ ਦੱਖਣੀ ਕਸ਼ਮੀਰ ‘ਚ ਸ਼ੁੱਕਰਵਾਰ ਤੋਂ ਲਗਾਤਾਰ ਦੋ ਮੁਕਾਬਲੇ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ ਜਿਹਨਾਂ ‘ਚ ਕਈ ਅੱਤਵਾਦੀ ਮਾਰੇ ਜਾ ਚੁੱਕੇ ਹਨ। ਉਤਰ ਕਸ਼ਮੀਰ ‘ਚ ਰੇਲ ਸੇਵਾਵਾਂ ਦੇ ਇੱਕ ਦਿਨ ਮੁਲਤਵੀ ਰਹਿਣ ਤੋਂ ਬਾਅਦ ਅਤੇ ਅੱਜ ਹੋ ਰਹੇ ਚੌਥੇ ਗੇੜ ਦੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਵੱਖਵਾਦੀ ਸੰਗਠਨਾਂ ਦੇ ਹੜਤਾਲ ਦੇ ਸੱਦੇ ਦੇ ਬਾਵਜੂਦ ਟ੍ਰੇਨ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਪਿਛਲੇ ਹਫਤੇ ਦੌਰਾਨ ਅੱਤਵਾਦੀਆਂ ਅਤੇ ਨਾਗਰਿਕਾਂ ਦੇ ਮਾਰੇ ਜਾਣ ਦੇ ਵਿਰੋਧ ‘ਚ ਵੱਖਵਾਦੀ ਸੰਗਠਨਾਂ ਦੇ ਸੱਦੇ ‘ਤੇ ਬੰਦ ਨੂੰ ਦੇਖਦੇ ਹੋਏ ਸੁਰੱਖਿਆ ਕਾਰਨਾਂ ਕਰਕੇ ਰੇਲ ਸੇਵਾਵਾਂ ਨੂੰ ਸੋਮਵਾਰ ਨੂੰ ਮੁਤਲਵੀ ਕਰ ਦਿੱਤਾ ਗਿਆ ਸੀ। ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਾਰੇ ਰੇਲ ਮਾਰਗਾਂ ‘ਤੇ ਯਾਤਰੀਆਂ ਅਤੇ ਰੇਲਵੇ ਸੰਪਤੀ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਅੱਜ ਸਵੇਰੇ ਜਾਰੀ ਸਲਾਹ ਦੇ ਆਧਾਰ ‘ਤੇ ਰੇਲ ਸੇਵਾ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ। ਇਸੇ ਕਾਰਨ ਦੱਖਣੀ ਕਸ਼ਮੀਰ ਦੇ ਬੜਗਾਮ-ਸ੍ਰੀਨਗਰ-ਅਨੰਤਨਾਗ-ਕਾਜੀਗੁੰਡ ਤੋਂ ਜੰਮੂ ਖੇਤਰ ਦੇ ਬਨੀਹਾਲ ਦਰਮਿਆਨ ਰੇਲ ਸੇਵਾ ਮੁਲਤਵੀ ਰਹੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।