23 ਔਰਤਾਂ ਸਮੇਤ 14 ਪੁਰਸ਼ਾਂ ਨੂੰ ਹਿਰਾਸਤ ’ਚ ਲੈ ਕੇ ਚੇਤਾਵਨੀ ਦੇਣ ਉਪਰੰਤ ਛੱਡਿਆ
(ਦਵਿੰਦਰ ਸਿੰਘ) ਖੰਨਾ। ਵਿਸ਼ੇਸ਼ ਤੌਰ ’ਤੇ ਤਿਆਰ ਟੀਮਾਂ ਵੱਲੋਂ ਡਾ: ਪ੍ਰਗਿਆ ਜੈਨ ਐੱਸਪੀ (ਡੀ), ਡੀਐੱਸਪੀ ਮਨਦੀਪ ਕੌਰ, ਵਿਸੇਸ ਸਾਖਾ ਅਤੇ ਸੀਆਈਏ ਦੀ ਨਿਗਰਾਨੀ ਹੇਠ ਖੰਨਾ ਵਿਖੇ 5 ਸਪਾ ’ਤੇ ਇਕੋ ਵੇਲੇ ਛਾਪੇਮਾਰੀ (Spa Cente) ਕੀਤੀ ਗਈ, ਜੋ 3-4 ਸਾਲਾਂ ਤੋਂ ਕਥਿੱਤ ਬਿਨਾਂ ਲਾਇਸੈਂਸ ਚੱਲ ਰਹੇ ਸਨ। ਪੁਲਿਸ ਵੱਲੋਂ ਉਕਤ ਚਲਾਉਣ ਵਾਲੀਆਂ 3 ਮਹਿਲਾਵਾਂ ਸਮੇਤ ਕੁੱਲ 8 ਜਣਿਆਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਜਾਣਕਾਰੀ ਦਿੰਦਿਆਂ ਡਾ: ਪ੍ਰਗਿਆ ਜੈਨ ਐੱਸਪੀ (ਡੀ) ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ’ਤੇ ਚੱਲ ਰਹੇ ਕੁਝ ਸਪਾ ਬਿਨਾਂ ਕਿਸੇ ਲਾਇਸੰਸ ਤੋਂ ਚੱਲ ਰਹੇ ਹਨ। ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਸਭ ਸਾਹਮਣੇ ਆ ਸਕਦਾ ਹੈ। Spa Cente
ਉਨ੍ਹਾਂ ਦੱਸਿਆ ਕਿ ਸੂਚਨਾ ਦੇ ਅਧਾਰ ’ਤੇ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਇੱਕੋ ਸਮੇਂ 5 ਸਪਾ ’ਤੇ ਛਾਪੇਮਾਰੀ ਕੀਤੀ ਗਈ, ਜਿਥੋਂ ਮਨੋਜ ਡਾਗਰ ਵਾਸੀ ਹਰਿਆਣਾ (ਮਾਲਕ ਰਿਲੈਕਸ ਹਾਈ ਸਪਾ, ਸਿਟੀ ਸੈਂਟਰ), ਮੋਨਾ ਪਤਨੀ ਮਨੋਜ ਡਾਗਰ ਵਾਸੀ ਬਹਾਦਰਗੜ੍ਹ ਹਰਿਆਣਾ, ਸੁਖਵਿੰਦਰ ਸਿੰਘ ਨਿਵਾਸੀ ਰਾਜਪੁਰਾ (ਮਾਲਕ ਐੱਚਐੱਮ ਸਪਾ ਸੈਲੂਨ, ਸੈਲੀਬ੍ਰੇਸ਼ਨ ਮਾਲ), ਜੋਗਿੰਦਰ ਸਿੰਘ ਵਾਸੀ ਸਾਹਪੁਰ ਜ਼ਿਲ੍ਹਾ ਪਾਣੀਪਤ ਹਰਿਆਣਾ (ਮਾਲਕ ਨਿਊ ਏਰਾ ਸਪਾ, ਸੈਲੀਬ੍ਰੇਸ਼ਨ ਮਾਲ), ਕਪਤਾਨ ਸਿੰਘ ਵਾਸੀ ਹਰਿਆਣਾ, ਜੂਹੀ ਸ਼ਰਮਾ ਉਰਫ ਪੂਜਾ ਸ਼ਰਮਾ ਵਾਸੀ ਪ੍ਰੀਤ ਨਗਰ, ਲੁਧਿਆਣਾ, ਸੰਦੀਪ ਕੌਰਵਾਸੀ ਸੰਗਰੂਰ ਤੇ ਰੂਬੀ ਸਿੰਘ ਪੁੱਤਰੀ ਸਪਤਾਲ ਸਿੰਘ ਵਾਸੀ ਬਾਗਪਤ, ਯੂਪੀ ਸਮੇਤ 23 ਔਰਤਾਂ ਅਤੇ 14 ਪੁਰਸ਼ਾਂ ਨੂੰ ਗਿ੍ਰਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸਪਾ ਨੂੰ ਚਲਾਉਣ ਵਾਲੇ ਉਕਤ ਔਰਤਾਂ ਤੇ ਵਿਅਕਤੀਆਂ ਵਿਰੁੱਧ ਐੱਫਆਈਆਰ ਨੰ. 70, 20 ਅਪਰੈਲ 2023 ਅਧੀਨ ਤਹਿਤ ਸਿਟੀ 2 ਖੰਨਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ