ਕੋਰੋਨਾ ਦੀ ਜੰਗ ‘ਚ ਸਰਕਾਰ ਦੇ ਕੰਮਾਂ ‘ਤੇ ਰਾਹੁਲ ਦਾ ਵਿਅੰਗ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਮਹਾਂਮਾਰੀ ਨਾਲ ਜੰਗ ਦੌਰਾਨ ਮੋਦੀ ਸਰਕਾਰ ਦੀ ਪ੍ਰਾਪਤੀਆਂ ਗਿਣਾਉਂਦਿਆਂ ਮੰਗਲਵਾਰ ਨੂੰ ਵਿਅੰਗ ਕੀਤਾ ਤੇ ਦੋਸ਼ ਲਾਇਆ ਕਿ ਇਸ ਦੌਰਾਨ ਸਿਰਫ਼ ਵਿਰੋਧੀਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋਈ ਹੈ।
ਗਾਂਧੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਬਣਾਉਣ ਦੀ ਗੱਲ ਕਰਨ ਵਾਲੀ ਮੋਦੀ ਸਰਕਾਰ ਨੇ ਕੋਰੋਨਾ ਦੀ ਜੰਗ ਡਟ ਕੇ ਲੜਨ ਦੀ ਬਜਾਇ ਵਿਰੋਧੀਆਂ ਦੀ ਸਰਕਾਰ ਡੇਗਣ ਤੇ ਖੁਦ ਨੂੰ ਮਜ਼ਬੂਤ ਬਣਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਕੋਰੋਨਾ ਕਾਲ ‘ਚ ਸਰਕਾਰ ਦੀਆਂ ਪ੍ਰਾਪਤੀਆਂ ਫਰਵਰੀ-ਨਮਸਤੇ ਟਰੰਪ, ਮਾਰਚ-ਮੱਧ ਪ੍ਰਦੇਸ਼ ‘ਚ ਸਰਕਾਰ ਡੇਗੀ, ਅਪਰੈਲ-ਮੋਮਬੱਤੀਆਂ ਬਲਵਾਈਆਂ, ਮਈ-ਸਰਕਾਰ ਦੀ ਛੇਵੀਂ ਵਰ੍ਹੇਗੰਢ, ਜੂਨ-ਬਿਹਾਰ ‘ਚ ਵਰਚੁਅਲ ਰੈਲੀ, ਜੁਲਾਈ-ਰਾਜਸਥਾਨ ਸਰਕਾਰ ਡੇਗਣ ਦੀ ਕੋਸ਼ਿਸ਼। ਇਸ ਲਈ ਦੇਸ਼ ਕੋਰੋਨਾ ਦੀ ਜੰਗ ‘ਚ ‘ਆਤਮਨਿਰਭਰ’ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ