ਰਾਹੁਲ ਦਾ ਦਰਦ : ਹਾਰ ਤੋਂ ਬਾਅਦ ਨਾ ਸੀਐੱਮ, ਨਾ ਪ੍ਰਦੇਸ਼ ਪ੍ਰਧਾਨ ਨੇ ਦਿੱਤਾ ਅਸਤੀਫ਼ਾ

Rahul, CM, Defeat, Neither, State, President, Resigns, Resignation

ਯੂਥ ਕਾਂਗਰਸ ਨੇ ਅਸਤੀਫੇ ਦੇ ਵਿਰੋਧ ‘ਚ ਕੀਤਾ ਪ੍ਰਦਰਸ਼ਨ

ਮੈਂ ਇੱਥੇ ਹੀ ਰਹਾਂਗਾ ਤੇ ਤੁਹਾਡੀ ਲੜਾਈ ਲੜਾਂਗਾ

ਨਵੀਂ ਦਿੱਲੀ, ਏਜੰਸੀ

ਆਪਣੇ ਜ਼ਿੱਦ ‘ਤੇ ਅੜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਗੱਲ ਦਾ ਦੁੱਖ ਹੈ ਕਿ ਲੋਕ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਉਨ੍ਹਾਂ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ, ਪਰ ਉਸ ਤੋਂ ਬਾਅਦ ਵੀ ਕਿਸੇ ਮੁੱਖ ਮੰਤਰੀ, ਜਨਰਲ ਸਕੱਤਰ ਜਾਂ ਸੂਬਾ ਪ੍ਰਧਾਨਾਂ ਨੇ ਹਾਰ ਦੀ ਜ਼ਿੰਮੇਵਾਰੀ ਲੈ ਕੇ ਅਸਤੀਫ਼ਾ ਨਹੀਂ ਦਿੱਤਾ ।

ਇਹ ਗੱਲ ਰਾਹੁਲ ਗਾਂਧੀ ਨੇ ਯੂਥ ਕਾਂਗਰਸ ਦੀ ਮੀਟਿੰਗ ‘ਚ ਵਰਕਰਾਂ ਤੇ ਆਗੂਆਂ ਨੂੰ ਕਹੀ ਆਪਣਾ ਦੁੱਖ ਪ੍ਰਗਟਾਉਂਦਿਆਂ ਉਨ੍ਹਾਂ ਯੂਥ ਕਾਂਗਰਸ ਨੂੰ ਕਿਹਾ, ‘ਮੈਂ ਅਸਤੀਫਾ ਵਾਪਸ ਨਹੀਂ ਲਵਾਂਗਾ, ਪਰ ਤੁਸੀਂ ਲੋਕ ਚਿੰਤਾ ਨਾ ਕਰੋ ਮੈਂ ਕਿਤੇ ਨਹੀਂ ਜਾਵਾਂਗਾ ਤੁਹਾਡੀ ਲੜਾਈ ਮਜ਼ਬੂਤੀ ਨਾਲ ਲੜਾਂਗਾ ਦਰਅਸਲ, ਬੁੱਧਵਾਰ ਨੂੰ ਯੂਥ ਕਾਂਗਰਸ ਦੇ ਵਰਕਰ ਰਾਹੁਲ ਗਾਂਧੀ ਦੇ ਘਰ ਦੇ ਸਾਹਮਣੇ ਇਕੱਠੇ ਹੋਏ ਸਨ ਵਰਕਰਾਂ ਦੀ ਮੰਗ ਸੀ ਕਿ ਰਾਹੁਲ ਗਾਂਧੀ ਅਸਤੀਫਾ ਨਾ ਦੇਣ ਤੇ ਕਾਂਗਰਸ ਪ੍ਰਧਾਨ ਅਹੁਦੇ ‘ਤੇ ਬਣੇ ਰਹਿਣ ਰਾਹੁਲ ਗਾਂਧੀ ਦੀ ਹਮਾਇਤ ‘ਚ ਉਨ੍ਹਾਂ ਦੇ ਘਰ ਦੇ ਬਾਹਰ ਜਦੋਂ ਕੌਮੀ ਕਾਰਜਕਾਰਨੀ ਦੇ ਮੈਂਬਰ ਬੈਠੇ ਤਾਂ ਰਾਹੁਲ ਨੇ ਸਭ ਨੂੰ ਆਪਣੇ ਘਰ ‘ਤੇ ਸੱਦਾ ਦਿੱਤਾ ਤੇ ਉਨ੍ਹਾਂ ਨਾਲ ਆਪਣੇ ਮਨ ਦੀ ਗੱਲ ਕੀਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here