ਠਾਣੇ (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੌਮੀ ਸਵੈਸੇਵਕ ਸੰਘ ਦੇ ਇੱਕ ਆਗੂ ਵੱਲੋਂ ਉਨ੍ਹਾਂ ਵਿਰੁੱਧ ਦਰਜ ਕਰਵਾਏ ਗਏ ਮਾਣਹਾਨੀ ਦੇ ਮੁਕੱਦਮੇ ‘ਚ 23 ਅਪਰੈਲ ਨੂੰ ਠਾਣੇ ਦੀ ਅਦਾਲਤ ‘ਚ ਪੇਸ਼ ਹੋਣਗੇ। ਸ੍ਰੀ ਗਾਂਧੀ ਦੀ ਇਸ ਮਾਮਲੇ ‘ਚ ਭਿਵੰਡੀ ਦੇ ਐਫਸੀਜੇਐਮ ਐਲਐਮ ਪਠਾਨ ਦੀ ਅਦਾਲਤ ‘ਚ ਪੇਸ਼ੀ ਸੀ।
ਆਰਐਸਐਸ ਦੇ ਇੱਕ ਆਗੂ ਨੇ ਮਾਰਚ 2014 ‘ਚ ਚੁਣਾਵੀ ਸਭਾ ਦੌਰਾਨ ਉਨ੍ਹਾਂ ਦੀ ਟਿੱਪਣੀਆਂ ‘ਤੇ ਇਤਰਾਜ਼ਗੀ ਪ੍ਰਗਟ ਕਰਦਿਆਂ ਮਾਣਾਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਸੀ। ਸ੍ਰੀ ਗਾਂਧੀ ਦੇ ਵਕੀਲ ਨੇ ਰਾਜਨੀਤਿਕ ਤੇ ਪਾਰਟੀ ਸਬੰਧਿਤ ਕਾਰਜਾਂ ‘ਚ ਰੁਝੇ ਰਹਿਣ ਦਾ ਹਵਾਲਾ ਦਿੰਦਿਆਂ ਅਗਲੀ ਤਾਰੀਕ ਦੇਣ ਦੀ ਅਪੀਲ ਕੀਤੀ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ। ਕਾਂਗਰਸ ਪ੍ਰਧਾਨ ਇਸ ਮਾਮਲੇ ‘ਚ 23 ਅਪਰੈਲ ਨੂੰ ਆਪਣਾ ਪੱਖ ਰੱਖ ਸਕਦੇ ਹਨ। ਸ਼ਿਕਾਇਤਕਰਤਾ ਦੇ ਵਕੀਲ ਨੇ ਇਸ ਗੱਲ ‘ਤੇ ਸਖ਼ਤ ਇਤਰਾਜ਼ਗੀ ਪ੍ਰਗਟਾਈ ਕਿ ਦੋਵੇਂ ਪੱਖਾਂ ਨੂੰ ਅੱਜ ਸੁਣਵਾਈ ਲਈ ਸੱਦੇ ਜਾਣ ਤੋਂ ਬਾਅਦ ਉਨ੍ਹਾਂ ਤੋਂ ਅਗਲੀ ਤਾਰੀਕ ਲੈਣ ਲਈ ਕਿਹਾ ਗਿਆ। ਉਨ੍ਹਾਂ ਅਦਾਲਤ ‘ਤੇ ਮੁਲ਼ਜ਼ਮ ਨੂੰ ਜ਼ਿਆਦਾ ਤਰਜ਼ੀਹ ਦੇਣ ਦਾ ਦੋਸ਼ ਲਾਇਆ।