ਰਾਹੁਲਇੰਦਰ ਸਿੰਘ ਸਿੱਧੂ ਵੱਲੋਂ ਖੇਤੀ ਬਿੱਲਾਂ ਸਬੰਧੀ ਪਾਸ ਕੀਤੇ ਕਾਨੂੰਨ ਖਿਲਾਫ਼ ਟਰੈਕਟਰ ਰੋਸ ਰੈਲੀ ਕੱਢੀ

ਰਾਹੁਲਇੰਦਰ ਸਿੰਘ ਸਿੱਧੂ ਵੱਲੋਂ ਖੇਤੀ ਬਿੱਲਾਂ ਸਬੰਧੀ ਪਾਸ ਕੀਤੇ ਕਾਨੂੰਨ ਖਿਲਾਫ਼ ਟਰੈਕਟਰ ਰੋਸ ਰੈਲੀ ਕੱਢੀ

ਮੂਣਕ/ਖਨੌਰੀ (ਮੋਹਨ ਸਿੰਘ/ਬਲਕਾਰ ਸਿੰਘ) ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਆਰਡੀਨੈਂਸ ਬਿੱਲਾਂ ਨੂੰ ਪਾਸ ਕਰਨ ਦੇ ਵਿਰੋਧ ‘ਚ ਹਲਕਾ ਲਹਿਰਾਗਾਗਾ ਵਿਖੇ ਬੀਬੀ ਭੱਠਲ ਦੇ ਸਪੁੱਤਰ ਰਾਹੁਲ ਇੰਦਰ ਸਿੰਘ ਸਿੱਧੂ  ਵੱਲੋਂ ਟਰੈਕਟਰ ਰੈਲੀ ਖਨੌਰੀ ਤੋ ਸੁਰੂ ਕਰਕੇ ਮੂਣਕ ਹੁੰਦੇ ਹੋਏ ਲਹਿਰਾਗਾਗਾ ਵਿਖੇ ਸਮਾਪਤ ਹੋਈ। ਇਸ ਟਰੈਕਟਰ ਰੋਸ ਮਾਰਚ ਦੌਰਾਨ ਪਾਰਟੀ ਵਰਕਰਾਂ ਅਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਸਿੱਧੂ ਨੇ ਕਿਹਾ ਕਿ ਭਾਜਪਾ ਨੇ ਵੋਟਾਂ ਵੇਲੇ ਲੋਕਾਂ ਨਾਲ ਵਾਅਦੇ ਕੀਤੇ ਸਨ ਕਿ ਭਾਜਪਾ ਦੀ ਸਰਕਾਰ ਬਨਣ ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇਗੀ ਪਰ ਕੇਂਦਰ ਦੀ ਮੋਦੀ ਸਰਕਾਰ ਕਿਸਾਨੀ ਨੂੰ ਉਜਾੜਨ ਦੇ ਰਸਤੇ ਪਈ ਹੋਈ ਹੈ। ਕਿਸਾਨਾਂ ਦੀ ਬਾਂਹ ਫੜਨ ਦੀ ਬਜਾਏ ਕਿਸਾਨੀ ਦਾ ਗਲਾ ਘੋਟਿਆ ਜਾ ਰਿਹਾ ਹੈ।

ਕਾਂਗਰਸ ਪਾਰਟੀ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ।ਉਹ ਹਰ ਪੱਖ ਤੋਂ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਲੜਿਆ ਜਾਵੇਗਾ।

ਇਸ ਮੌਕੇ ਸੁਖਜੀਤ ਕੌਰ ਸੰਧੂ ਚੇਅਰਪਰਸਨ ਮਾਰਕੀਟ ਕਮੇਟੀ ਮੂਣਕ, ਤੇਜਿੰਦਰ ਸਿੰਘ ਕੁਲਾਰ ਸਲਾਹਕਾਰ ਬੀਬੀ ਭੱਠਲ, ਜਗਦੀਸ਼ ਗੋਇਲ ਪ੍ਰਧਾਨ ਨਗਰ ਪੰਚਾਇਤ ਮੂਣਕ, ਗੁਰਤੇਜ ਸਿੰਘ ਤੇਜੀ ਹਲਕਾ ਇੰਚਾਰਜ ਖਨੌਰੀ, ਪੋਲੋਜੀਤ ਸਿੰਘ ਮਕੌਰੜ ਸਾਹਿਬ, ਦੀਪਕ ਸਿੰਗਲਾ ਵਾਇਸ ਚੇਅਰਮੈਨ ਮਾਰਕਿਟ ਕਮੇਟੀ, ਪ੍ਰਸੋਤਮ ਲਾਲ ਸਿੰਗਲਾ ਆਦਿ ਵੀ ਹਾਜ਼ਰ ਸਨ  ਇਸੇ ਤਰ੍ਹਾਂ ਸਿੱਧੂ ਤੇ ਉਸ ਦੇ ਹਮਾਇਤੀਆਂ ਵੱਲੋਂ ਖਨੌਰੀ ਵਿਖੇ ਵੀ ਟਰੈਕਟਰ ਰੈਲੀ ਕੀਤੀ ਗਈ ਜਿਸ ਵਿੱਚ ਖਨੌਰੀ ਦੀ ਵੱਡੀ ਗਿਣਤੀ ਯੂਥ ਕਾਂਗਰਸੀਆਂ ਨੇ ਹਿੱਸਾ ਲਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.