ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home ਇੱਕ ਨਜ਼ਰ ਰਾਹੁਲ ਨੇ ਬੇਰੁ...

    ਰਾਹੁਲ ਨੇ ਬੇਰੁਜ਼ਗਾਰੀ ਸਬੰਧੀ ਮੋਦੀ ‘ਤੇ ਵਿੰਨ੍ਹਿਆ ਨਿਸ਼ਾਨਾ

    Rahul

    ਸਮੂਹਿਕ ਤੌਰ ‘ਤੇ ਬੇਰੁਜ਼ਗਾਰੀ ਦਿਵਸ ਮਨਾ ਰਹੀਆਂ ਹਨ

    ਨਵੀਂ ਦਿੱਲੀ। ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਲਗਾਤਾਰੀ ਜਾਰੀ ਹੈ ਤੇ ਵੀਰਵਾਰ ਨੂੰ ਉਨ੍ਹਾਂ ਨੇ ਬੇਰੁਜ਼ਗਾਰੀ ਸਬੰਧੀ ਨਿਸ਼ਾਨਾ ਵਿੰਨ੍ਹਿਆ।

    Rahul

    ਸੋਸ਼ਲ ਮੀਡੀਆ ‘ਤੇ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਅੱਜ ਸਮੂਹਿਕ ਤੌਰ ‘ਤੇ ਬੇਰੁਜ਼ਗਾਰੀ ਦਿਵਸ ਮਨਾ ਰਹੀਆਂ ਹਨ ਤੇ ਗਾਂਧੀ ਨੇ ਵੀ ਇਸ ਮੌਕੇ ‘ਤੇ ਮੋਦੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸਰਕਾਰ ਰੁਜ਼ਗਾਰ ਦਾ ਸਨਮਾਨ ਕਦੋਂ ਦੇਵੇਗੀ? ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ  ਦੀ ਟਵੀਟ ਕਰਕੇ ਵਧਾਈ ਦਿੱਤੀ ਸੀ। ਵਾਇਨਾਡ ਤੋਂ ਸਾਂਸਦ ਗਾਂਧੀ ਨੇ ਟਵੀਟ ਕਰਕੇ ‘ਚ ਕਿਹਾ, ਇਹੀ ਕਾਰਨ ਹੈ ਕਿ ਦੇਸ਼ ਦਾ ਨੌਜਵਾਨ ਅੱਜ ਕੌਮੀ ਬੇਰੁਜ਼ਗਾਰੀ ਦਿਵਸ ਮਨਾਉਣ ‘ਤੇ ਮਜ਼ਬੂਰ ਹੈ। ਰੁਜ਼ਗਾਰ ਸਨਮਾਨ ਹੈ। ਸਰਕਾਰ ਕਦੋਂ ਤੱਕ ਇਹ ਸਨਮਾਨ ਦੇਣ ਤੋਂ ਪਿੱਛੇ ਹਟੇਗੀ? ਗਾਂਧੀ ਨੇ ਟਵੀਟ ਕਰਕੇ ਦੇ ਨਾਲ ਇੱਕ ਅਖਬਾਰ ਦੀ ਰਿਪੋਰਟ ਵੀ ਅਪਲੋਡ ਕੀਤੀ ਹੈ, ਜਿਸ ‘ਚ ਦੇਸ਼ ‘ਚ ਇੱਕ ਕਰੋੜ ਤੋਂ ਵੱਧ ਲੋਕਾਂ ਦੇ ਬੇਰੁਜ਼ਗਾਰ ਹੋਣ ਜਦੋਂਕਿ ਸਰਕਾਰੀ ਨੌਕਰੀਆਂ ‘ਚ ਸਿਰਫ਼ ਕੁਝ ਲੱਖ ਅਸਾਮੀਆਂ ਹੋਣ ਦਾ ਦਾਅਵਾ ਕੀਤਾ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.