ਨਵੀਂ ਦਿੱਲੀ। ਰਾਹੁਲ ਗਾਂਧੀ (Rahul Gandhi) 137 ਦਿਨਾਂ ਬਾਅਦ ਸੰਸਦ ਭਵਨ ਪਹੰੁਚੇ ਹਨ। ਲੋਕ ਸਭਾ ਸਪੀਕਰ ਓਮ ਬਿੜਲਾ ਨੇ ਅੱਜ ਸਵੇਰੇ ਹੀ ਰਹੁਲ ਦੀ ਸੰਸਦ ਮੈਂਬਰਸ਼ਿਪ ਬਹਾਲ ਕੀਤੀ ਸੀ। ਸੰਸਦ ਭਵਨ ਪਹੰੁਚਦੇ ਹੀ ਰਾਹੁਲ ਨੇ ਸਭ ਤੋਂ ਪਹਿਲਾਂ ਮਹਾਤਮਾ ਗਾਂਧੀ ਦੀ ਮੂਰਤੀ ’ਤੇ ਫੁੱਲ ਚੜ੍ਹਾਏ। ਇਸ ਤੋਂ ਬਾਅਦ ਉਹ ਸਦਨ ਦੇ ਅੰਦਰ ਗਏ। ਰਾਹੁਲ ਲੋਕ ਸਭਾ ’ਚ ਆਪਣੀ ਕੁਰਸੀ ’ਤੇ ਬੈਠੇ ਹੀ ਸਨ, ਪੰਜ ਮਿੰਟਾਂ ਬਾਅਦ ਸਦਨ ਦੀ ਕਾਰਵਾਈ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। (Rahul Gandhi)
ਰਾਹੁਲ ਗਾਂਧੀ (Rahul Gandhi) ਜਦੋਂ ਸੰਸਦ ਭਵਨ ਦੇ ਗੇਟ ‘ਤੇ ਪਹੁੰਚੇ ਤਾਂ ਵਿਰੋਧੀ ਗਠਬੰਧ ਆਈਐੱਨਡੀਆਈਏ ਦੇ ਸਾਂਸਦ ਸਵਾਗਤ ਲਈ ਖੜ੍ਹੇ ਸਨ। ਸਾਂਸਦਾਂ ਨੇ ਰਾਹੁਲ ਤੁਮ ਆਗੇ ਬੜੋ, ਹਮ ਤੁਮਾਰੇ ਸਾਥ ਹੈਂ, ਦੇ ਨਾਅਰੇ ਲਾਏ।
ਇਹ ਵੀ ਪੜ੍ਹੋ : ਸੁਰੱਖਿਆ ਬਲਾਂ ਨੇ ਪੁੰਛ ’ਚ ਘੁਸਪੈਠ ਦੇ ਯਤਨ ਨੂੰ ਕੀਤਾ ਅਸਫ਼ਲ, ਦੋ ਅੱਤਵਾਦੀ ਢੇਰ
ਮੋਦੀ ਸਰਨੇਮ ਮਾਨਹਾਨੀ ਕੇਸ ’ਚ ਰਾਹੁਲ ਨੂੰ 23 ਮਾਰਚ ਦੇ ਹੇਠਲੀ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਸੀ। ਇਸ ਦੇ 24 ਘੰਨਿਆਂ ’ਚ ਹੀ 24 ਮਾਰਚ ਨੂੰ ਸਾਂਸਦੀ ਚਲੀ ਗਈ ਸੀ। ਇਸ ਤੋਂ ਬਾਅਦ ਗੁਜਰਾਤ ਹਾਈਕੋਰਟ ਨੇ ਵੀ ਸਜ਼ਾ ਬਰਕਰਾਰ ਰੱਖੀ ਸੀ। ਰਾਹੁਲ ਨੇ ਇਸ ਦੇ ਖਿਲਾਫ਼ ਸੁਪਰੀਮ ਕੋਰਟ ’ਚ ਅਰਜ਼ੀ ਲਾਈ ਸੀ। 134 ਦਿਨਾਂ ਬਾਅਦ 4 ਅਗਸਤ ਨੂੰ ਕੋਰਟ ਨੇ ਇਯ ਕੇਸ ’ਚ ਰਾਹੁਲ ਦੀ ਸਜ਼ਾ ’ਤੇ ਰੋਕ ਲਾ ਦਿੱਤੀ ਸੀ।