ਰਾਹੁਲ ਨੇ ਕੋਰੋਨਾ ਦੇ ਵਧਦੇ ਮਾਮਲਿਆਂ ‘ਤੇ ਪ੍ਰਗਟਾਈ ਚਿੰਤਾ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ‘ਚ ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਹਫ਼ਤੇ ਇਹ ਅੰਕੜਾ ਦਸ ਲੱਖ ਤੋਂ ਪਾਰ ਪਹੁੰਚ ਜਾਵੇਗਾ।
ਗਾਂਧੀ ਨੇ ਮੰਗਲਵਾਰ ਨੂੰ ਟਵੀਟ ਕੀਤਾ, ਇਸ ਹਫ਼ਤੇ ਸਾਡੇ ਦੇਸ਼ ‘ਚ ਅੰਕੜਾ 10,00,000 ਪਾਰ ਕਰ ਜਾਵੇਗਾ। ਉਨ੍ਹਾਂ ਭਾਰਤ, ਅਮਰੀਕਾ, ਦੱਖਣੀ ਕੋਰੀਆ ਸਮੇਤ ਕੁਝ ਦੇਸ਼ਾਂ ‘ਚ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਇੱਕ ਤੁਲਨਾਤਮਕ ਗ੍ਰਾਫ਼ ਦਿੰਦੇ ਹੋਏ ਸਰਕਾਰ ਨੂੰ ਸਵਾਲ ਕੀਤਾ ਸੀ, ਕੀ ਕੋਵਿਡ-19 ਦੇ ਖਿਲਾਫ਼ ਜੰਗ ‘ਚ ਭਾਰਤ ਚੰਗੀ ਸਥਿਤੀ ‘ਚ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ