ਆਸ਼ੀਸ ਵਸ਼ਿਸਠ
ਯੂਪੀ ਦੇ ਜਿਲ੍ਹੇ ਇਟਾਵਾ ਦੇ ਸੈਫ਼ਈ ਮੈਡੀਕਲ ਯੂਨੀਵਰਸਿਟੀ ‘ਚ ਰੈਕਿੰਗ ਦੀ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ ਰੈਗਿੰਗ ‘ਚ ਡੇਢ ਸੌ ਵਿਦਿਆਰਥੀਆਂ ਦੇ ਸਿਰ ਮੁੰਨਵਾ ਦਿੱਤੇ ਗਏ ਇਹ ਖ਼ਬਰ ਕੈਂਪਸ ਦੀ ਚਾਰਦਿਵਾਰੀ ਤੋਂ ਬਾਹਰ ਨਿਕਲਦੇ ਹੀ, ਸੈਫ਼ਈ ਤੋਂ ਲਖਨਾਊਂ ਸ਼ਾਸਨ ਤੱਕ ਖ਼ਲਬਲੀ ਮੱਚ ਗਈ ਉਹ ਵੱਖ ਗੱਲ ਹੈ ਕਿ ਕਰੀਅਰ ਦੇ ਡਰ ਕਾਰਨ ਵਿਦਿਆਰਥੀਆਂ ਨੇ ਪੁਲਿਸ ਅਤੇ ਕੁਲਪਤੀ ਦੇ ਸਾਹਮਣੇ ਕਿਸੇ ਦੀ ਸ਼ਿਕਾਇਤ ਨਹੀਂ ਕੀਤੀ ਪਰ ਇਕੱਠੇ ਸੌ ਤੋਂ ਜਿਆਦਾ ਵਿਦਿਆਰਥੀਆਂ ਦਾ ਸਿਰ ਮਨਵਾਉਣਾ ਅਤੇ ਹੋਸਟਲ ਤੋਂ ਕਲਾਸ ਅਤੇ ਕੰਟੀਨ ਤੱਕ ਸਿਰ ਝੁਕਾ ਕੇ ਚੱਲਣਾ, ਸਾਰੀ ਕਹਾਣੀ ਬਿਆਨ ਕਰਦਾ ਹੈ ਰੈਗਿੰਗ ਦੀ ਖ਼ਬਰ ਸਹਾਰਨਪੁਰ ਤੋਂ ਸੇਖੁੱਲ ਹਿੰਦ ਮੌਲਾਨਾ ਮੁਹੰਮਦ ਉਲ ਹਸਨ ਮੈਡੀਕਲ ਕਾਲਜ ਤੋਂ ਵੀ ਆ ਰਹੀ ਹੈ ਪਿਛਲੇ ਸਾਲ ਵੀ ਸੇਖੁਲ ਹਿੰਦ ਮੌਲਾਨਾ ਮਹਿਮੂਦ ਉਲ ਹਸਨ ਮੈਡੀਕਲ ਕਾਲਜ ‘ਚ ਰੈਗਿਗ ਦਾ ਮਾਮਲਾ ਸਾਹਮਣੇ ਆਇਆ ਸੀ ਸੀਨੀਅਰ ਵਿਦਿਆਰਥੀਆਂ ਨੇ 2018 ਬੈਚ ਦੇ 40-45 ਵਿਦਿਆਰਥੀਆਂ ਦੇ ਵਾਲਾਂ ਨੂੰ ਗਲਤ ਤਰੀਕੇ ਨਾਲ ਕੱਟ ਦਿੱਤੇ ਸੀ ਰੈਗਿਗ ਕੇਵਲ ਯੂਪੀ ਹੀ ਨਹੀਂ, ਬਲਕਿ ਪੂਰੇ ਦੇਸ਼ ਦੀ ਸਮੱਸਿਆ ਹੈ।
ਰੈਗਿੰਗ ਦੇ ਇੱਕ ਕੇਸ ‘ਚ ਹਿਮਾਚਲ ਦੇ ਇੱਕ ਮੈਡੀਕਲ ਵਿਦਿਆਰਥੀ ਅਮਨ ਕਾਚਰੂ ਨੇ ਖੁਦਕੁਸ਼ੀ ਕਰ ਲਈ ਸੀ, ਨਤੀਜੇ ‘ਚ ਦੋਸ਼ੀ ਸੀਨੀਅਰ ਨੂੰ ਜੇਲ੍ਹ ਜਾਣਾ ਪਿਆ ਮੁੱਦਾ ਦੇਸ਼ ਭਰ ‘ਚ ਮਹਿਸੂਸ਼ ਹੋਇਆ ਪਰ ਅਜਿਹਾ ਨਹੀਂ ਕਿ ਇਸ ਨਾਲ ਰੈਗਿੰਗ ਰੁਕ ਗਈ ਹੋਵੇ ਹੁਣ ਤਾਂ ਆਏ ਦਿਨ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਸ ‘ਚ ਵਿਦਿਆਰਥੀ ਰੈਗਿੰਗ ਦੀ ਵਜ੍ਹਾ ਨਾਲ ਤਣਾਅ ਅਤੇ ਨਿਰਾਸ਼ਾ ਦਾ ਦੰਡ ਝੱਲ ਰਹੇ ਹਨ ਭਾਰਤ ‘ਚ ਰੈਗਿੰਗ ਦਾ ਇਤਿਹਾਸ ਡੇਢ ਸੌ ਤੋਂ ਦੋ ਸੌ ਸਾਲ ਪੁਰਾਣਾ ਹੈ ਰੈਗਿੰਗ ਦਾ ਜਨਮ ਯੂਰਪੀ ਦੇਸ਼ਾਂ ‘ਚ ਹੋਇਆ ਸੀ ਅਮਰੀਕੀ ਅੰਗਰੇਜ਼ੀ ‘ਚ ਇਸ ਦਾ ਅਰਥ ਮਜਾਕ ਹੈ ਫੌਜ ‘ਚੋਂ ਇਹ ਪ੍ਰਥਾ ਪਬਲਿਕ ਸਕੂਲਾਂ, ਕਾਲਜਾਂ, ਮੈਡੀਕਲ, ਇੰਜਨੀਅਰਿੰਗ ਅਤੇ ਤਕਨੀਕੀ ਸਿੱਖਿਆ ਸੰਸਥਾਵਾਂ ‘ਚ ਘੁਸਪੈਠ ਕਰ ਗਈ ਸੱਤਵੇਂ ਦਹਾਕੇ ‘ਚ ਕਾਲਜਾਂ ਦੀ ਧੜਾਧੜ ਸਥਾਪਨਾ ਹੋਣ ਦੇ ਵਕਤ ਹੀ ਰੈਗਿਗ ਭਾਰਤ ‘ਚ ਪ੍ਰਚੱਲਿਤ ਹੋਈ ਸੀਨੀਅਰ ਵਿਦਿਆਰਥੀ ਨਵੇਂ ਵਿਦਿਆਰਥੀਆਂ ਨੂੰ ਤੰਗ ਕਰਨਾ ਆਪਣਾ ਸੰਵਿਧਾਨਕ ਅਧਿਕਾਰ ਸਮਝਦੇ ਹਨ ਡਰੈਸ ਕੋਡ, ਅਸਲੀਲ ਮਜਾਕ, ਦੁਅਰਥੀ ਸ਼ਬਦਾਵਲੀ ਦਾ ਪ੍ਰਯੋਗ ਅਤੇ ਵਾਰਤਾਲਾਪ, ਊੁਟ ਪਟਾਂਗ ਹਰਕਤਾਂ, ਕਿਸੇ ਅਣਜਾਣ ਲੜਕੀ ਨੂੰ ਪ੍ਰਪੋਜ ਕਰਨਾ, ਨਸ਼ੇ ਦੀ ਹਾਲਤ ‘ਚ ਡਰਾਈਵਿੰਗ ਲਈ ਮਜ਼ਬੂਰ ਕਰਨਾ, ਹੋਸਟਲ ਰੈਗਿਗ ਆਦਿ ਰੈਗਿੰਗ ਦੇ ਘਿਨੌਣੇ ਰੂਪ ਹਨ ਨਵਾਂ ਸੈਸ਼ਨ ਸ਼ੁਰੂ ਹੁੰਦੇ ਹੀ ਸੀਨੀਅਰ ਵਿਦਿਆਰਥੀਆਂ ਨੂੰ ਕਾਲਜ ‘ਚ ਨਵੇਂ ਜੰਤੂ ਨਜ਼ਰ ਆਉਂਦੇ ਹਨ।
ਇਸ ਦੌਰਾਨ ਜੇਕਰ ਤੁਹਾਨੂੰ ਕਾਲਜ ਜਾਣ ਦਾ ਮੌਕਾ ਮਿਲੇ ਤਾਂ ਸੀਨੀਅਰ ਅਤੇ ਜੂਨੀਅਰ ਨੂੰ ਪਹਿਚਾਣਨ ‘ਚ ਤੁਹਾਨੂੰ ਜਿਆਦਾ ਮੁਸ਼ੱਕਤ ਨਹੀਂ ਕਰਨੀ ਹੋਵੇਗੀ ਪ੍ਰੋਫੈਨਲ ਪਾਠ ਕਰਮ ਵਾਲੇ ਅਤੇ ਮੈਡੀਕਲ, ਇਜਨੀਅਰਿੰਗ, ਤਕਨੀਕ ਸਿੱਖਿਆ ਅਤੇ ਮਨੈਜਮੈਂਟ ਕਾਲਜ ‘ਚ ਰੈਗਿੰਗ ਸਭ ਤੋਂ ਅੱਵਲ ਦਰਜੇ ‘ਤੇ ਹੁੰਦੀ ਹੈ ਸਾਲ 2017 ‘ਚ ਇੱਕ ਸਰਵੇ ਅਨੁਸਾਰ ਭਾਰਤ ਦੇ ਲਗਭਗ 40ਫੀਸਦੀ ਵਿਦਿਆਰਥੀਆਂ ਨੂੰ ਕਿਸੇ ਨਾ ਕਿਸੇ ਰੂਪ ‘ਚ ਰੈਗਿੰਗ ਅਤੇ ਧਮਕਾਉਣ ਦਾ ਸਾਹਮਣਾ ਕਰਨਾ ਪਿਆ ਜਿਸ ‘ਚੋਂ ਇਹ ਮੈਡੀਕਲ ਅਤੇ ਇੰਜਨੀਅਰਿੰਗ ਕਾਲਜਾਂ ‘ਚ ਇਸ ਦੀ ਕਰੋਪੀ ਜਿਆਦਾ ਹੈ ਪਹਿਲਾਂ ਰੈਗਿਗ ‘ਚ ਕੇਵਲ ਲੜਕੇ ਹੀ ਜਿਆਦਾ ਹਿੱਸਾ ਲੈਂਦੇ ਸਨ ਪਰ ਹੁਣ ਲੜਕਿਆਂ ਤੋਂ ਜ਼ਿਆਦਾ ਲੜਕੀਆਂ ਹਿੱਸਾ ਲੈਂਦੀਆਂ ਹਨ ਇਹ ਅੰਕੜੇ ਬੇਹੱਦ ਚਿੰਤਾ ਵਾਲੇ ਹਨ ਕਿਉਂਕਿ ਇਹ ਡਾਟਾ ਰੈਗਿਗ ਦੇ ਖਿਲਾਫ਼ ਸਖ਼ਤ ਕਾਨੂੰਨ ਬਣਾਉਣ ਦੇ ਬਾਵਜੂਦ ਆਇਆ ਹੈ।
18 ਅਪਰੈਲ 2012 ਤੋਂ ਲੈ ਕੇ 23 ਅਗਸਤ 2019 ਤੱਕ ਲਗਭਗ ਸੱਤ ਸਾਲਾਂ ‘ਚ ਰੈਗਿਗ ਦੀ 4893 ਸ਼ਿਕਾਇਤਾਂ ਸਾਹਮਣੇ ਆਈਆਂ ਹਨ 6 ਮਾਮਲੇ ਮੋਨੀਟਰਿੰਗ ਏਜੰਸੀ ਦੇ ਕੋਲ ਲਟਕੇ ਹਨ ਉੱਥੇ 13 ਕੇਸ ਯੂਜੀਸੀ ਦੇ ਕੋਲ ਚੱਲ ਰਹੇ ਹਨ ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ ਸੱਤ ਸਾਲ ‘ਚ 54 ਵਿਦਿਆਰਥੀਆਂ ਨੇ ਰੈਗਿਗ ਦੀ ਵਜ੍ਹਾ ਨਾਲ ਆਪਣਾ ਜੀਵਨ ਖ਼ਤਮ ਕਰ ਲਿਆ ਰੈਗਿਗ ਖਿਲਾਫ਼ ਬਣਾਏ ਗਏ ਐਂਟੀ ਰੈਗਿਗ ਕਾਲ ਸੈਂਟਰ ‘ਚ ਦਰਜ ਕਰਵਾਏ ਗਏ ਕੇਸਾਂ ਦੇ ਆਧਾਰ ‘ਤੇ ਦੇਖਿਆ ਜਾਵੇ ਤਾਂ 11 ਸਾਲਾਂ ‘ਚ ਕੁੱਲ 6187 ਮਾਮਲੇ ਦਰਜ ਹੋਏ 2018 ‘ਚ ਸਭ ਤੋਂ ਜਿਆਦਾ ਮਾਮਲੇ (1078) ਮਾਮਲੇ ਦਰਜ ਹੋਏ 2007 ਦੀ ਇੱਕ ਰਿਪੋਰਟ ਅਨੁਸਾਰ ਰੈਗਿਗ ਕਾਰਨ ਜ਼ਖਮੀ ਵਿਦਿਆਰਥੀਆਂ ਦੇ ਮਾਮਲਿਆਂ ਦੀ ਗਿਣਤੀ 42 ਸੀ ਅਤੇ ਇਸ ਸਾਲ 7 ਸਾਲ 7 ਵਿਦਿਆਰਥੀਆਂ ਨੇ ਰੈਗਿੰਗ ਨਾਲ ਆਪਣੀ ਜਾਨ ਗਵਾ ਦਿੱਤੀ ਅਤੇ ਹੋਰ ਹਾਰ ਸਾਲ ਇਹ ਅੰਕੜੇ ਵਧਦੇ ਹੀ ਜਾ ਰਹੇ ਹਨ ਸੂਬੇ ਵਾਰ ਰੈਗਿੰਗ ਦੇ ਪੱਧਰ ਨੂੰ ਦੇਖਿਆ ਜਾਵੇ ਤਾਂ ਸਭ ਤੋਂ ਜਿਆਦਾ ਅਬਾਦੀ ਵਾਲਾ ਉੱਤਰ ਪ੍ਰਦੇਸ਼ ਇਸ ਮਾਮਲੇ ‘ਚ ਸਭ ਤੋਂ ਜਿਆਦਾ ਖਰਾਬ ਸੂਬਾ ਸਾਬਤ ਹੋਇਆ ਪਿਛਲੇ 10 ਸਾਲਾਂ ‘ਚ ਯੂਪੀ ‘ਚ ਕੁੱਲ ਰੈਗਿਗ ਦੇ 1078 ਮਾਮਲੇ ਦਰਜ ਹੋਏ 2018 ‘ਚ ਸਭ ਤੋਂ ਜਿਆਦਾ 180 ਮਾਮਲੇ ਸਾਹਮਣੇ ਆਏ 2018 ‘ਚ ਸਭ ਤੋਂ ਜਿਆਦਾ 180 ਮਾਮਲੇ ਸਾਹਮਣੇ ਆਏ ਪੱਛਮੀ ਬੰਗਾਲ ਦਾ ਨੰਬਰ ਇਸ ਤੋਂ ਬਾਦ ਆਉਂਦਾ ਹੈ ਅਤੇ ਇੱਥੇ 10 ਸਾਲਾਂ ‘ਚ 721 ਮਾਮਲੇ ਦਰਜ ਹੋਏ, ਜਿਸ ‘ਚ 119 ਮਾਮਲੇ 2018 ‘ਚ ਸਾਹਮਣੇ ਆਏ ਸਨ।
ਰੈਗਿਗ ਭਾਰਤੀ ਸਿੱਖਿਆ ਸੰਸਥਾਵਾਂ ਦੀ ਕੌੜੀ ਸੱਚਾਈ ਹੈ ਵੱਡੀ ਗਿਣਤੀ ਕਾਲਜ ‘ਚ ਕਿਸੇ ਨਾ ਕਿਸੇ ਤਰੀਕੇ ਨਾਲ ਰੈਗਿੰਗ ਹੁੰਦੀ ਹੈ ਇਸਦੇ ਬਾਵਜੂਦ ਇਸ ਦੇ ਕਾਲਜ ਪ੍ਰਸ਼ਾਸਨ ਘਟਨਾਵਾਂ ਦਾ ਸਾਰਾ ਯਤਨ ਘਟਨਾਵਾਂ ਨੂੰ ਛੁਪਾਉਣ, ਢਕਣ ਅਤੇ ਨਕਾਰਨ ਦਾ ਹੁੰਦਾ ਹੈ ਐਮਸੀਆਈ ਨੇ ਸੈਫ਼ਈ ਮੈਡੀਕਲ ਕਾਲਜ ਪ੍ਰਬੰਧਨ ਤੋਂ ਰੈਗਿਗ ਦੀ ਘਟਨਾ ਨੂੰ ਲੈ ਕੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਸਹਾਰਨਪੁਰ ਦੇ ਸੇਖੁਲ ਹਿੰਦ ਮੌਲਾਨਾ ਮਹਿਮੂਦ ਉਲ ਹਸਨ ਮੈਡੀਕਲ ਕਾਲਜ ‘ਚ ਰੈਗਿਗ ਦੀ ਗੱਲ ਸਾਹਮਣੇ ਆਉਣ ‘ਤੇ ਕਾਲਜ ਪ੍ਰਸ਼ਾਸਨ ਨੇ ਰੈਗਿਗ ਦੇ ਮੁਲਜ਼ਮ ਛੇ ਵਿਦਿਆਰਥੀਆਂ ਨੂੰ ਤਿੰਨ ਮਹੀਨੇ ਲਈ ਮੁਅੱਤਲ ਕਰ ਦਿੱਤਾ ਹੈ ਕਾਲਜ ਪ੍ਰਸ਼ਾਸਨ ਬਦਨਾਮੀ ਅਤੇ ਤਮਾਮ ਤਰ੍ਹਾਂ ਦੀਆਂ ਬੰਦਿਸ਼ਾਂ ਤੋਂ ਬਚਨ ਲਈ ਮਾਮਲਾ ਛੁਪਾਉਣ ‘ਚ ਜਿਆਦਾ ਊਰਜਾ ਲਾਉਂਦਾ ਹੈ ਕਾਲਜ ਪ੍ਰਬੰਧਕੀ ਕਮੇਟੀ ਦੀ ਇਹੀ ਮੋਨਵਿਰਤੀ ਰੈਗਿਗ ਕਰਨ ਵਾਲਿਆਂ ਦਾ ਹੌਸਲਾ ਵਧਾਉਂਦੀ ਹੈ।
1997 ‘ਚ ਤਾਮਿਲਨਾਡੂ ‘ਚ ਵਿਧਾਨ ਸਭਾ ‘ਚ ਪਹਿਲਾ ਐਂਟੀ ਰੈਗਿੰਗ ਕਾਨੂੰਨ ਪਾਸ ਕੀਤਾ ਗਿਆ ਉਸ ਤੋਂ ਬਾਦ ਸਾਲ 2001 ‘ਚ ਸੁਪਰੀਮ ਕੋਰਟ ਨੇ ਰੈਗਿਗ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਾ ਦਿੱਤੀ ਸਮੱਸਿਆ ਦੇ ਦੀ ਭਿਆਨਕਤਾ ਨੂੰ ਵੇਖਦੇ ਹੋਏ ਹੀ ਜਿਆਦਾਤਰ ਸੂਬਿਆਂ ਨੇ ਰੈਗਿਗ ‘ਤੇ ਪਾਬੰਦੀ ਲਾਈ ਹੈ ਸੁਪਰੀਮ ਕੋਰਟ ਦੇ ਨਿਯਮ ਮੁਤਾਬਿਕ, ਰੈਗਿਗ ਦੀ ਸੁਚਨਾ ਮਿਲਣ ‘ਤੇ ਸਮੂਹ ਸੰਸਥਾ ਪ੍ਰਸ਼ਾਸਨ ਨੂੰ ਹੀ ਦੋਸ਼ੀ ਮੰਨਿਆ ਜਾਵੇਗਾ ਕਾਲਜ ਦੀ ਆਰਥਿਕ ਸਹਾਇਤਾ ਰੋਕੀ ਜਾਵੇਗੀ ਸੰਸਥਾ ਦੀ ਮਾਨਤਾ ਵੀ ਖਤਮ ਕੀਤੀ ਜਾ ਸਕਦੀ ਹੈ ਰੈਗਿਗ ਸਿੱਖਿਆ ਸੰਸਥਾਵਾਂ ‘ਚ ਇੱਕ ਅਜਿਹੀ ਬਿਮਾਰੀ ਹੈ ਜਿਸਦਾ ਲੰਮੇ ਸਮੇਂ ਤੋਂ ਇਲਾਜ ਤਾਂ ਕੀਤਾ ਜਾ ਰਿਹਾ ਹੈ, ਪਰ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਸਕੀ ਇਸ ਦਿਸ਼ਾ ‘ਚ ਮਾਪਿਆਂ ਦੀ ਭੂਮਿਕਾ ਵੀ ਮਹੱਤਵਪੂਰਨ ਹੈ ਕਾਲਜ ਪੱਧਰ ‘ਤੇ ਜਾਣ -ਪਛਾਣ ਦੇ ਨਾਂਅ ‘ਤੇ ਹੋਣ ਵਾਲੀ ਰੈਗਿਗ ਨੂੰ ਰੋਕਣ ਲਈ ਜਾਣ-ਪਛਾਣ ਮਿਲਣ ਸਮਾਰੋਹ ਕੀਤੇ ਜਾਣੇ ਚਾਹੀਦੇ ਹਨ ਇਸ ਕਾਰਜ ‘ਚ ਸੀਨੀਅਰ ਵਿਦਿਆਰਥੀਆਂ ਅਤੇ ਵਿਦਿਆਰਥੀ ਯੂਨੀਅਨਾਂ ਦਾ ਸਹਿਯੋਗ ਵੀ ਲਿਆ ਜਾ ਸਕਦਾ ਹੈ ਖੁਦ ਵਿਦਿਆਰਥੀਆਂ ਨੂੰ ਵੀ ਅੱਗੇ ਆ ਕੇ ਇਸ ਸਬੰਧ ‘ਚ ਠੋਸ ਅਤੇ ਕਾਰਗਰ ਕਦਮ ਉਠਾਉਣੇ ਪੈਣਗੇ ਇਹ ਬਿਮਾਰੀ ਜਾਂ ਕਰੂਰ ਪ੍ਰਥਾ ਫਿਰ ਹੀ ਖ਼ਤਮ ਹੋਵੇਗੀ ਜਦੋਂ ਜਾਣ -ਪਛਾਣ ਦੇ ਨਾਂਅ ‘ਤ ਹੋਣ ਵਾਲੀ ਰੈਗਿਗ ‘ਚ ਵਿਦਿਆਰਥੀ ਖੁਦ ਭਾਗ ਲੈਣਾ ਬੰਦ ਕਰਨਗੇ ਅਤੇ ਰੈਗਿਗ ‘ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦਾ ਸਮਾਜਿਕ ਬਾਈਕਾਟ ਅਤੇ ਵਿਰੋਧ ਉਹ ਕਰਨਗੇ ਯੁਜੀਸੀ ਅਤੇ ਮਾਨਤਾ ਪ੍ਰਦਾਨ ਕਰਨ ਵਾਲੀ ਦੂਜੀਆਂ ਸੰਸਥਾਵਾਂ ਨੂੰ ਵੀ ਉਨ੍ਹਾਂ ਸਿੱਖਿਆ ਸੰਸਥਾਵਾਂ ‘ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਜੋ ਰੈਗਿਗ ਰੋਕਣ ‘ਚ ਨਾਕਾਮ ਰਹੀਆਂ ਹੋਣ ।
ਅਸਲ ‘ਚ, ਇਹ ਸਵਾਲ ਇੱਕ ਮਾਸੂਮ ਜਿੰਦਗੀ ਦਾ ਨਾ ਹੋ ਕੇ ਦੇਸ਼ ਦੇ ਸੰਪੂਰਨ ਭਵਿੱਖ ਦਾ ਹੈ ਅਤੇ ਵਿਦਿਆਰਥੀ ਰੂਪੀ ਭਵਿੱਖ ਨੂੰ ਸੁਰੱਖਿਅਤ ਰੱਖਣਾ ਸਾਡੀ ਸਾਰੀਆਂ ਦੀ ਨੈਤਿਕ ਅਤੇ ਸਮਾਜਿਕ ਜਿੰਮੇਵਾਰੀ ਹੈ ਨਹੀਂ ਤਾਂ ਕੱਲ੍ਹ-ਅੱਜ-ਕੱਲ੍ਹ ਦੀ ਪਰੰਪਰਾ ਦੀ ਸਜੀਵ ਸੰਸਥਾ ਸਿੱਖਿਆ ਅਤੇ ਗਿਆਨ ਦੇ ਕੇਂਦਰਾਂ ਦੇ ਸਥਾਨ ‘ਤੇ ਕਸਾਈ ਘਰ ਬਣ ਜਾਣਗੇ, ਜਿੱਥੇ ਵੜਨ ਤੋਂ ਪਹਿਲਾਂ ਨਵੇਂ ਵਿਦਿਆਰਥੀ ਕਈ ਬਾਰ ਸੋਚਿਆ ਕਰਨਗੇ ਸਾਨੂੰ ਦੇਸ਼ ਦੀਆਂ ਸਿੱਖਿਆ ਸੰਸਥਾਵਾਂ ‘ਚੋਂ ਰੈਗਿਗ ਦੇ ਇਸ ਰੋਗ ਨੂੰ ਜੜ੍ਹੋਂ ਪੁੱਟ ਸੁੱਟਣਾ ਹੋਵੇਗਾ ਜੇਕਰ ਅਸੀਂ ਅਜਿਹਾ ਨਾ ਕਰ ਸਕੇ, ਤਾਂ ਸਿੱਖਿਆ ਭਲਾਈ ਦਾ ਇੱਕ ਸ੍ਰੋਤ ਬਣਨ ਦੀ ਜਗ੍ਹਾ ਸਾਡਾ ਨੁਕਸਾਨ ਹੀ ਕਰੇਗੀ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।