ਅਮਰੀਕਾ ‘ਚ ਨਸਲਵਾਦ
ਅਮਰੀਕਾ ‘ਚ ਇੱਕ ਕਾਲੇ ਵਿਅਕਤੀ ਨੂੰ ਗੋਰੇ ਪੁਲਿਸ ਅਫ਼ਸਰ ਵੱਲੋਂ ਕਤਲ ਕੀਤੇ ਜਾਣ ‘ਤੇ ਪੂਰਾ ਅਮਰੀਕਾ ਬਲ਼ ਰਿਹਾ ਹੈ ਦੇਸ਼ ਦੇ 40 ਸ਼ਹਿਰਾਂ ‘ਚ ਕਰਫ਼ਿਊ ਤੇ ਇੱਕ ਦਰਜਨ ਦੇ ਕਰੀਬ ਵਿਅਕਤੀਆਂ ਦੀ ਮੌਤ ਪ੍ਰਦਰਸ਼ਨ ਦੌਰਾਨ ਹੋਈਆਂ ਝੜਪਾਂ ‘ਚ ਹੋਈ ਹੈ ਭਾਵੇਂ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਠੰਢਾ ਨਹੀਂ ਹੋ ਰਿਹਾ ਇਹ ਘਟਨਾ ਚੱਕਰ ਅਮਰੀਕੀ ਪ੍ਰਸ਼ਾਸਨ ਤੇ ਉਹਨਾਂ ਨਸਲਵਾਦੀਆਂ ਲਈ ਸਬਕ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਨਸਲੀ ਟਿੱਪਣੀਆਂ ਅਤੇ ਨਸਲ ਦੇ ਆਧਾਰ ‘ਤੇ ਕਾਲੇ ਲੋਕਾਂ ਨੂੰ ਜ਼ਲੀਲ ਕਰ ਰਹੇ ਸਨ ਇਸ ਘਟਨਾ ਚੱਕਰ ਨੇ ਸਾਬਤ ਕਰ ਦਿੱਤਾ ਹੈ ਕਿ ਪ੍ਰਸ਼ਾਸਨ ‘ਚ ਅਜੇ ਵੀ ਨਸਲੀ ਨਫ਼ਰਤ ਬਚੀ ਹੋਈ ਹੈ
ਪਿਛਲੇ ਕਈ ਸਾਲਾਂ ਤੋਂ ਗੈਰ- ਅਮਰੀਕੀਆਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਦੁੱਖ ਦੀ ਗੱਲ ਹੈ ਕਿ ਏਸ਼ੀਆਈ ਦੇਸ਼ਾਂ ਸਮੇਤ ਹੋਰਨਾਂ ਮਹਾਂਦੀਪਾਂ ਤੋਂ ਅਮਰੀਕਾ ਆ ਕੇ ਵੱਸੇ ਲੋਕਾਂ ਨੇ ਅਮਰੀਕਾ ਦੇ ਵਿਕਾਸ ‘ਚ ਯੋਗਦਾਨ ਹੀ ਨਹੀਂ ਪਾਇਆ ਸਗੋਂ ਸਮਾਜਿਕ ਤੇ ਸੱਭਿਆਚਾਰਕ ਤੌਰ ‘ਤੇ ਆਪਣੇ-ਆਪ ਨੂੰ ਇਸ ਜ਼ਮੀਨ ਨਾਲ ਜੋੜਿਆ ਹੈ ਬਰਾਕ ਓਬਾਮਾ ਦੇ ਕਾਰਜਕਾਲ ‘ਚ ਇੱਕ ਵੀ ਗੈਰ-ਅਮਰੀਕੀ ਦੀ ਮੌਤ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਸੀ ਪਰ ਡੋਨਾਲਡ ਟਰੰਪ ਦੇ ਕਾਰਜਕਾਲ ‘ਚ ਅਣਗਿਣਤ ਘਟਨਾਵਾਂ ਨੂੰ ਆਮ ਵਰਤਾਰਾ ਕਹਿ ਕੇ ਨਜ਼ਰਅੰਦਾਜ਼ ਕੀਤਾ ਗਿਆ ਹੈ
ਜਿਸ ਦਾ ਖਮਿਆਜਾ ਅੱਜ ਅਮਰੀਕੀ ਪ੍ਰਸ਼ਾਸਨ ਨੂੰ ਵੀ ਭੁਗਤਣਾ ਪੈ ਰਿਹਾ ਹੈ ਅਮਰੀਕੀਆਂ ਨੂੰ ਇਸ ਭੁਲੇਖੇ ‘ਚ ਨਹੀਂ ਰਹਿਣਾ ਚਾਹੀਦਾ ਕਿ ਦਾਸ ਪ੍ਰਥਾ ਦੇ ਯੁੱਗ ‘ਚ ਰਹਿ ਰਹੇ ਹਨ ਅੱਜ ਲੋਕਤੰਤਰ ਤੇ ਤਕਨੀਕ ਦਾ ਯੁੱਗ ਹੈ ਮਾਨਵਤਾ ਵਿਰੋਧੀ ਕਿਸੇ ਵੀ ਘਟਨਾ ਲਈ ਕੌਮਾਂਤਰੀ ਮੰਚ ‘ਤੇ ਅਮਰੀਕਾ ਨੂੰ ਸ਼ਰਮਿੰਦਾ ਹੋਣਾ ਪਵੇਗਾ ਕਿਸੇ ਵੀ ਕੌਮ ਨੂੰ ਦਬਾ ਕੇ ਨਹੀਂ ਰੱਖਿਆ ਜਾ ਸਕਦਾ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਸਿਆਸੀ ਆਗੂ ਹੀ ਆਪਣੇ ਹਿੱਤਾਂ ਖਾਤਰ ਨਸਲਵਾਦ ਨੂੰ ਹਵਾ ਦੇਂਦੇ ਹਨ ਜੋ ਅੱਗੇ ਚੱਲ ਕੇ ਦਰਦਨਾਕ ਘਟਨਾਵਾਂ ਦੀ ਵਜ੍ਹਾ ਬਣਦੇ ਹਨ
ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਮਰੀਕੀਆਂ ਦਾ ਰੁਜ਼ਗਾਰ ਬਚਾਉਣ ਦੇ ਨਾਂਅ ‘ਤੇ ਜਿਸ ਤਰ੍ਹਾਂ ਰਣਨੀਤੀ ਅਪਣਾਈ ਗਈ ਉਸ ਨਾਲ ਨਸਲੀ ਵਿਤਕਰੇ (ਭੇਦਭਾਵ) ਨੂੰ ਹਵਾ ਮਿਲੀ ਹੈ ਉਂਜ ਅਮਰੀਕਾ ਦੇ ਹੁਕਮਰਾਨ ਤੇ ਆਮ ਗੋਰੇ ਅਮਰੀਕੀਆਂ ਨੂੰ ਇਹ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ ਕਿ 19 ਵੀਂ ਸਦੀ ‘ਚ ਨਸਲੀ ਵਿਤਕਰੇ ਨੂੰ ਖ਼ਤਮ ਕਰਨ ਲਈ ਇੱਕ ਮਹਾਨ ਅਮਰੀਕੀ ਪੁੱਤਰ ਅਬਰਾਹਮ ਲਿੰਕਨ ਨੇ ਦਾਸ ਪ੍ਰਥਾ ਦਾ ਅੰਤ ਕਰਨ ਦਾ ਮਾਣ ਹਾਸਲ ਕੀਤਾ ਸੀ ਗੋਰੇ ਅਮਰੀਕੀਆਂ ਨੂੰ ਕੱਟੜਪੰਥੀ ਦੀ ਵਿਚਾਰਧਾਰਾ ਛੱਡ ਕੇ ਅਬਰਾਹਮ ਲਿੰਕਨ ਦੀ ਵਿਰਾਸਤ ਨੂੰ ਸੰਭਾਲਣਾ ਚਾਹੀਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।