ਕਰੋ ਜਾਂ ਮਰੋ ਮੈਚ ‘ਚ ਭਾਰਤ ਨੂੰ ਕਰਨੀ ਹੋਵੇਗੀ ਸਖਤ ਮਿਹਨਤ
ਏਜੰਸੀ,ਡਰਬੇ:ਆਈਸੀਸੀ ਮਹਿਲਾ ਵਿਸ਼ਵ ਕੱਪ ‘ਚ ਇਤਿਹਾਸ ਰਚਣ ਤੋਂ ਕੁਝ ਕਦਮ ਦੂਰ ਭਾਰਤੀ ਮਹਿਲਾ ਕ੍ਰਿਕਟ ਟੀਮ ਪਿਛਲੇ ਦੋ ਮੈਚ ਹਾਰਨ ਤੋਂ ਬਾਅਦ ਫਿਲਹਾਲ ਸੰਕਟ ਦੀ ਸਥਿਤੀ ‘ਚ ਫਸ ਗਈ ਹੈ ਅਤੇ ਹੁਣ ਉਸ ਲਈ ਟੂਰਨਾਮੈਂਟ ‘ਚ ਲੀਗ ਦਾ ਨਿਊਜ਼ੀਲੈਂਡ ਖਿਲਾਫ ਆਖਰੀ ਮੁਕਾਬਲਾ ਕਰੋ ਜਾਂ ਮਰੋ ਦਾ ਹੋ ਗਿਆ ਹੈ
ਭਾਰਤ ਅਤੇ ਨਿਊਜ਼ੀਲੈਂਡ ਦੀ ਸਥਿਤੀ ਫਿਲਹਾਲ ਟੂਰਨਾਮੈਂਟ ‘ਚ ਇੱਕੋ-ਜਿਹੀ ਹੈ ਅਤੇ ਉਹ ਹੁਣ ਅੱਠ ਅੰਕਾਂ ਨਾਲ ਚੌਥੇ ਜਦੋਂ ਕਿ ਕੀਵੀ ਟੀਮ ਸੱਤ ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਹੈ ਜੇਕਰ ਭਾਰਤ ਇਹ ਮੈਚ ਜਿੱਤਦਾ ਹੈ ਤਾਂ ਉਹ ਸੈਮੀਫਾਈਨਲ ‘ਚ ਥਾਂ ਪੱਕੀ ਕਰ ਲਵੇਗਾ ਅਤੇ ਹਾਰਨ ਦੀ ਸਥਿਤੀ ‘ਚ ਨਿਊਜ਼ੀਲੈਂਡ ਆਖਰੀ ਚਾਰ ‘ਚ ਜਗ੍ਹਾ ਬਣਾ ਲਵੇਗਾ
ਇੱਕ ਰੋਜ਼ਾ ਕ੍ਰਿਕਟ ‘ਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂਅ ਕਰਨ ਵਾਲੀ ਸਟਾਰ ਬੱਲੇਬਾਜ਼ ਮਿਤਾਲੀ ਰਾਜ ਦੀ ਅਗਵਾਈ ‘ਚ ਟੀਮ ਨੇ ਹੁਣ ਤੱਕ ਵਿਸ਼ਵ ਕੱਪ ‘ਚ ਕਮਾਲ ਦੀ ਖੇਡ ਵਿਖਾਈ ਹੈ ਅਤੇ ਸ਼ੁਰੂਆਤੀ ਚਾਰੇ ਮੈਚ ਜਿੱਤੇ ਪਰ ਪਿਛਲੇ ਦੋ ਮੈਚਾਂ ‘ਚ ਦੱਖਣੀ ਅਫਰੀਕਾ ਅਤੇ ਅਸਟਰੇਲੀਆ ਤੋਂ ਮਿਲੀ ਹਾਰ ਨੇ ਉਸ ਦੇ ਸਮੀਕਰਨ ਵਿਗਾੜ ਦਿੱਤੇ ਹਨ
ਭਾਰਤ ਲਈ ਅਹਿਮ ਹੈ ਨਿਊਜ਼ੀਲੈਂਡ ਖਿਲਾਫ ਇਹ ਮੈਚ
ਭਾਰਤ ਲਈ ਨਿਊਜ਼ੀਲੈਂਡ ਖਿਲਾਫ ਇਹ ਮੈਚ ਅਹਿਮ ਕੁਆਰਟਰ ਫਾਈਨਲ ਵਾਂਗ ਹੈ ਜਿਸ ਤੋਂ ਉਸ ਨੂੰ ਅਭਿਆਸ ਮੈਚਾਂ ‘ਚ ਹਾਰ ਝੱਲਣੀ ਪਈ ਸੀ ਭਾਰਤੀ ਟੀਮ ਲਈ ਹੁਣ ਪੂਰੀ ਗੰਭੀਰਤਾ ਨਾਲ ਆਪਣੇ 100 ਫੀਸਦੀ ਪ੍ਰਦਰਸ਼ਨ ਨਾਲ ਨਿਊਜ਼ੀਲੈਂਡ ‘ਤੇ ਪਾਰ ਪਾਉਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਬਚਿਆ ਹੈ ਨਿਊਜ਼ੀਲੈਂਡ ਨੇ ਟੂਰਨਾਮੈਂਟ ‘ਚ ਹੁਣ ਤੱਕ ਛੇ ਮੈਚਾਂ ‘ਚ ਤਿੰਨ ਮੈਚ ਜਿੱਤੇ ਹਨ ਅਤੇ ਦੋ ਹਾਰੇ ਹਨ ਜਦੋਂ ਕਿ ਇੱਕ ਦਾ ਨਤੀਜਾ ਨਹੀਂ ਨਿੱਕਲਿਆ ਉਹ ਭਾਰਤ ਤੋਂ ਬੇਸ਼ੱਕ ਹੀ ਇੱਕ ਸਥਾਨ ਥੱਲੇ ਹੋਵੇ ਪਰ ਅਜੇ ਦੋਵਾਂ ਕੋਲ ਆਖਰੀ ਚਾਰ ‘ਚ ਪਹੁੰਚਣ ਦਾ ਬਰਾਬਰ ਮੌਕਾ ਹੈ, ਅਜਿਹੇ ‘ਚ ਮਿਤਾਲੀ ਐਂਡ ਕੰਪਨੀ ਨੂੰ ਹਰ ਹਾਲ ‘ਚ ਸਾਵਧਾਨੀ ਨਾਲ ਕੀਵੀ ਟੀਮ ਨੂੰ ਹਰਾਉਣਾ ਹੋਵੇਗਾ
ਇੰਗਲੈਂਡ, ਅਸਟਰੇਲੀਆ ਅਤੇ ਦੱਖਣੀ ਅਫਰੀਕਾ ਨੇ ਸੈਮੀਫਾਈਨਲ ‘ਚ ਜਗ੍ਹਾ ਬਣਾਈ
ਇੰਗਲੈਂਡ, ਅਸਟਰੇਲੀਆ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਆਪਣਾ-ਆਪਣਾ ਸਥਾਨ ਸੈਮੀਫਾਈਨਲ ‘ਚ ਪੱਕਾ ਕਰ ਚੁੱਕੀਆਂ ਹਨ ਅਤੇ ਹੁਣ ਭਾਰਤ ਅਤੇ ਨਿਊਜ਼ੀਲੈਂਡ ਇਸ ਬਾਕੀ ਇੱਕ ਸਥਾਨ ਲਈ ਮੈਦਾਨ ‘ਚ ਜੰਗ ਲਈ ਤਿਆਰ ਹਨ ਭਾਰਤੀ ਟੀਮ ਕੋਲ ਪਿਛਲੇ ਚੈਂਪੀਅਨ ਅਸਟਰੇਲੀਆ ਖਿਲਾਫ ਜਿੱਤ ਨਾਲ ਸੈਮੀਫਾਈਨਲ ਦੀ ਟਿਕਟ ਕਟਾਉੁਞ ਦਾ ਮੌਕਾ ਸੀ ਪਰ ਇਸ ਮੈਚ ‘ਚ ਟੀਮ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ ਸਿਰਫ ਕਪਤਾਨ ਮਿਤਾਲੀ (69) ਅਤੇ ਪੂਨਮ ਰਾਓਤ (106) ਹੀ ਮੈਦਾਨ ‘ਤੇ ਕੁਝ ਜ਼ਜਬਾ ਦਿਖਾ ਸਕੀਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।