ਠੰਢੇ-ਮਿੱਠੇ ਪਾਣੀ ਦੀ ਤੁਰਦੀ-ਫਿਰਦੀ ਛਬੀਲ ਲਾਈ | Pyaau Campaign
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Pyaau Campaign: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਗਈ ‘ਪਿਆਓ ਮੁਹਿੰਮ’ ਤਹਿਤ ਸਾਧ-ਸੰਗਤ ਇਸ ਤਪ ਦੀ ਗਰਮੀ ’ਚ ਵੱਖ-ਵੱਖ ਜਗਾਵਾਂ ’ਤੇ ਕੰਮ ਕਰਦੇ ਮਜ਼ਦੂਰਾਂ ਲਈ ਠੰਢਾ-ਮਿੱਠਾ ਜਲ ਲੈ ਕੇ ਪਹੁੰਚ ਰਹੇ ਹਨ ਤੇ ਉਨ੍ਹਾਂ ਨੂੰ ਇਸ ਗਰਮੀ ਤੋਂ ਰਾਹਤ ਦਬਾ ਰਹੇ ਹਨ। ਇਸੇ ਮੁਹਿੰਮ ਤਹਿਤ ਸੁਨਾਮ ਬਲਾਕ ਦੇ ਪਿੰਡ ਰਾਮਗੜ੍ਹ ਜਵੰਦਾ ਦੇ ਸਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਕਮੇਟੀ ਦੇ ਮੈਂਬਰਾਂ ਵੱਲੋਂ ਠੰਢੇ-ਮਿੱਠੇ ਪਾਣੀ ਦੀ ਤੁਰਦੀ-ਫਿਰਦੀ ਛਬੀਲ ਲਾਈ ਗਈ ਹੈ ਤੇ ਉਹ ਵੱਖ-ਵੱਖ ਜਗ੍ਹਾ ’ਤੇ ਝੋਨਾ ਲਾ ਰਹੇ ਮਜ਼ਦੂਰਾਂ ਨੂੰ ਠੰਢਾ-ਮਿੱਠਾ ਜਲ ਪਿਆ ਰਹੇ ਹਨ।
ਇਹ ਖਬਰ ਵੀ ਪੜ੍ਹੋ : Today Gold Price In India: ਅੱਜ ਇਨ੍ਹਾਂ ਮਹਿੰਗਾ ਹੋਇਆ ਸੋਨਾ, ਚਾਂਦੀ ਵੀ ਚਮਕੀ, ਜਾਣੋ
ਪਿੰਡ ਰਾਮਗੜ੍ਹ ਜਵੰਦਾ ਦੇ ਸੇਵਾਦਾਰਾਂ ਵੱਲੋਂ ਸੁਨਾਮ ਬਲਾਕ ’ਚ ਕਈ ਜਗ੍ਹਾ ’ਤੇ ਝੋਨਾ ਲਾ ਰਹੇ ਮਜ਼ਦੂਰਾਂ ਨੂੰ ਠੰਢਾ-ਮਿੱਠਾ ਜਲ ਪਿਆਇਆ ਗਿਆ ਹੈ। ਸੇਵਾਦਾਰਾਂ ਨੇ ਦੱਸਿਆ ਪਿਆਉ ਮੁਹਿੰਮ ਤਹਿਤ ਉਹ ਅੱਗੇ ਵੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਗੇ। ਇਸ ਮੌਕੇ ’ਤੇ ਹਰਜਸ ਸਿੰਘ ਪ੍ਰੇਮੀ ਸੇਵਕ, ਸਵਰਨਜੀਤ 15 ਮੈਂਬਰ, ਸੋਨੀ ਸਿੰਘ 15 ਮੈਂਬਰ, ਰਾਜੂ ਸਿੰਘ 15 ਮੈਂਬਰ, ਬੀਰਬਲ ਇੰਸਾਂ, ਦਰਸ਼ਨ ਸਿੰਘ ਇੰਸਾਂ, ਗੁਰਮੇਲ ਸਿੰਘ ਇੰਸਾਂ, ਪ੍ਰਦੀਪ ਸਿੰਘ ਇੰਸਾਂ, ਗੁਰਮਾਨ ਸਿੰਘ ਇੰਸਾਂ, ਗਗਨਪ੍ਰੀਤ ਇੰਸਾਂ, ਜਸਵੀਰ ਸਿੰਘ 15 ਮੈਂਬਰ, ਚਮਕੌਰ ਸਿੰਘ, ਅੰਮ੍ਰਿਤ ਇੰਸਾਂ 15 ਮੈਂਬਰ, ਬਿਕਰਮਜੀਤ ਸਿੰਘ, ਜਗਰੂਪ ਸਿੰਘ 15 ਮੈਂਬਰ ਆਦਿ ਹਾਜ਼ਰ ਸਨ। Pyaau Campaign

