ਪੁਰਸ਼ਾਰਥ ਦਾ ਮੁੱਲ, ਜਦੋਂ Mahabharat ‘ਚ…

Finding Peace

ਪੁਰਸ਼ਾਰਥ | Mahabharat

Mahabharat: ਮਹਾਂਭਾਰਤ ਦੇ ਯੁੱਧ ’ਚ ਕਰਨ ਨੇ ਅਰਜੁਨ ਨੂੰ ਮਾਰਨ ਦੀ ਪ੍ਰਤਿੱਗਿਆ ਲਈ ਸੀ। ਉਸ ਨੂੰ ਪੂਰਾ ਕਰਨ ਲਈ ਖਾਂਡਵ ਵਣ ਦੇ ਸੱਪ ਅਸ਼ਵਸੇਨ ਨੇ, ਜਿਸ ਦਾ ਸਾਰਾ ਪਰਿਵਾਰ ਪਾਂਡਵਾਂ ਵੱਲੋਂ ਲਾਈ ਗਈ ਅੱਗ ’ਚ ਭਸਮ ਹੋ ਚੁੱਕਾ ਸੀ, ਇਹੀ ਸਹੀ ਮੌਕਾ ਸਮਝਿਆ। ਅਰਜੁਨ ਨਾਲ ਉਹ ਦੁਸ਼ਮਣੀ ਰੱਖਦਾ ਹੀ ਸੀ ਪਰ ਡੰਗਣ ਦਾ ਮੌਕਾ ਉਸ ਨੂੰ ਨਹੀਂ ਮਿਲ ਰਿਹਾ ਸੀ।

Read Also : Motivational Quotes : ਰੱਦੀ ਨੇ ਦਿਖਾਇਆ ਰਾਹ ਤੇ ਖੜ੍ਹੀ ਕਰ ਦਿੱਤੀ ਕਰੋੜਾਂ ਦੀ ਕੰਪਨੀ

ਸੋ ਉਹ ਤੀਰ ਬਣ ਕੇ ਕਰਨ ਦੇ ਤਰਕਸ਼ ’ਚ ਇਹ ਸੋਚ ਕੇ ਜਾ ਵੜਿਆ ਕਿ ਜਦੋਂ ਉਸ ਨੂੰ ਕਮਾਨ ’ਤੇ ਰੱਖ ਕੇ ਅਰਜੁਨ ਤੱਕ ਪਹੁੰਚਾਇਆ ਜਾਵੇਗਾ, ਉਦੋਂ ਉਹ ਡੰਗ ਕੇ ਉਸ ਦੇ ਪ੍ਰਾਣ ਲੈ ਲਵੇਗਾ ਕਰਨ ਨੇ ਜਦੋਂ ਉਹ ਤੀਰ ਚਲਾਇਆ ਤਾਂ ਸ੍ਰੀ ਕ੍ਰਿਸ਼ਨ ਨੇ ਹਾਲਾਤਾਂ ਨੂੰ ਸਮਝਦੇ ਹੋਏ ਰੱਥ ਦੇ ਘੋੜਿਆਂ ਨੂੰ ਜ਼ਮੀਨ ’ਤੇ ਬਿਠਾ ਦਿੱਤਾ। ਤੀਰ ਮੁਕੁਟ ਵੱਢਦਾ ਹੋਇਆ ਉੱਪਰੋਂ ਨਿੱਕਲ ਗਿਆ। ਆਪਣੀ ਅਸਫ਼ਲਤਾ ਤੋਂ ਦੁਖੀ ਅਸ਼ਵਸੇਨ ਕਰਨ ਦੇ ਸਾਹਮਣੇ ਪ੍ਰਗਟ ਹੋਇਆ ਤੇ ਬੋਲਿਆ, ‘‘ਇਸ ਵਾਰ ਸਾਵਧਾਨੀ ਵਰਤਣੀ, ਸਾਧਾਰਨ ਤੀਰ ਵਾਂਗ ਮੈਨੂੰ ਨਾ ਚਲਾਉਣਾ, ਇਸ ਵਾਰ ਅਰਜੁਨ ਜ਼ਰੂਰ ਮਰੇਗਾ’’ ਇਸ ’ਤੇ ਕਰਨ ਨੂੰ ਹੈਰਾਨੀ ਹੋਈ ਉਸ ਨੇ ਉਸ ਸੱਪ ਨੂੰ ਪੁੱਛਿਆ, ‘‘ਤੂੰ ਕੌਣ ਹੈਂ ਤੇ ਅਰਜੁਨ ਨੂੰ ਮਾਰਨ ’ਚ ਤੇਰੀ ਇੰਨੀ ਰੁਚੀ ਕਿਉਂ ਹੈ?’’ Mahabharat

ਸੱਪ ਨੇ ਕਿਹਾ, ‘‘ਅਰਜੁਨ ਨੇ ਖਾਂਡਵ ਜੰਗਲ ’ਚ ਅੱਗ ਲਾ ਕੇ ਮੇਰੇ ਪਰਿਵਾਰ ਨੂੰ ਮਾਰ ਦਿੱਤਾ ਸੀ, ਤੇਰੇ ਰਾਹੀਂ ਮੈਂ ਆਪਣਾ ਉਦੇਸ਼ ਪੂਰਾ ਕਰਨਾ ਚਾਹੁੰਦਾ ਹਾਂ’’। ਕਰਨ ਨੇ ਸਹਾਇਤਾ ਲਈ ਉਸ ਦਾ ਧੰਨਵਾਦ ਕਰਦਿਆਂ ਉਸ ਨੂੰ ਵਾਪਸ ਜਾਣ ਲਈ ਕਿਹਾ, ‘‘ਭਲੇ ਮਾਣਸ, ਮੈਨੂੰ ਆਪਣੇ ਹੀ ਪੁਰਸ਼ਾਰਥ ਨਾਲ ਨੀਤੀ ਯੁੱਧ ਲੜਨ ਦੇ। ਤੇਰੀ ਲੁਕਵੀਂ ਸਹਾਇਤਾ ਲੈ ਕੇ ਜਿੱਤਣ ਤੋਂ ਤਾਂ ਹਾਰਨਾ ਚੰਗਾ ਹੈ। ਉਂਜ ਵੀ ਅਜਿਹਾ ਕਰਨ ਨਾਲ ਕ੍ਰਿਸ਼ਨ ਤੇ ਮੇਰੇ ’ਚ ਕੀ ਫਰਕ ਰਹਿ ਜਾਵੇਗਾ?’’ ਕਰਨ ਦੀ ਨੀਤੀ ਤੇ ਨਿਹਚਾ ਨੂੰ ਵੇਖ ਕੇ ਸੱਪ ਖਾਂਡਵ ਜੰਗਲ ’ਚ ਵਾਪਸ ਚਲਾ ਗਿਆ। Mahabharat