ਸਾਡੇ ਨਾਲ ਸ਼ਾਮਲ

Follow us

12.2 C
Chandigarh
Tuesday, January 20, 2026
More
    Home Breaking News ਕਣਕ ਦੀ ਖਰੀਦ :...

    ਕਣਕ ਦੀ ਖਰੀਦ : ਭਾਰਤੀ ਰਿਜ਼ਰਵ ਬੈਂਕ ਨੇ ਪੰਜਾਬ ਦੀ ਕਰਜ਼ਾ ਹੱਦ ਵਧਾਈ

    ਚੰਡੀਗੜ੍ਹ, (ਸੱਚ ਕਹੂੰ ਨਿਊਜ਼) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰੰਤਰ ਯਤਨਾਂ ਸਦਕਾ ਭਾਰਤੀ ਰਿਜ਼ਰਵ ਬੈਂਕ ਨੇ ਅੱਜ ਸੂਬੇ ਦੀ ਨਗਦ ਹੱਦ ਕਰਜ਼ਾ ਰਾਸ਼ੀ (ਸੀ.ਸੀ.ਐਲ.) ਵਧਾ ਕੇ 20,683 ਕਰੋੜ ਰੁਪਏ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਹੁਣ ਤੱਕ 14053.61 ਕਰੋੜ ਰੁਪਏ ਦੀ ਵੱਡੀ ਰਾਸ਼ੀ ਚਾਲੂ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਨੂੰ ਅਦਾ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਬਕਾਇਆ ਪਈਆਂ ਸਾਰੀਆਂ ਅਦਾਇਗੀਆਂ ਨੂੰ ਫੌਰੀ ਤੌਰ ‘ਤੇ ਸਮੇਂ ਸਿਰ ਨਿਪਟਾਉਣ ਲਈ ਤੁਰੰਤ ਲੋੜੀਂਦੇ ਕਦਮ ਚੁੱਕਣ।

    ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਣਕ ਦੀ ਤੁਰੰਤ ਤੇ ਨਿਰਵਿਘਨ ਖਰੀਦ ਲਈ ਪ੍ਰਗਟਾਈ ਵਚਨਬੱਧਤਾ ਦੇ ਸਦਕਾ ਹੀ ਪੰਜਾਬ ਸਰਕਾਰ ਨੇ ਹੁਣ ਤੱਕ ਦੀ ਇਸ ਸਾਲ ਦੀ ਸਭ ਤੋਂ ਜ਼ਿਆਦਾ 14053.61 ਕਰੋੜ ਦੀ ਅਦਾਇਗੀ ਕੀਤੀ ਹੈ ਜਦਕਿ ਪਿਛਲੇ ਸਾਲ ਇਹ ਅਦਾਇਗੀ ਅਪਰੈਲ ਮਹੀਨੇ ਦੌਰਾਨ 5938.21 ਕਰੋੜ ਅਤੇ ਅਪਰੈਲ, 2015 ਦੌਰਾਨ 947.19 ਕਰੋੜ ਸੀ।

    ਸਰਕਾਰੀ ਬੁਲਾਰੇ ਅਨੁਸਾਰ ਰਿਜ਼ਰਵ ਬੈਂਕ ਨੇ ਪਹਿਲਾਂ ਮਨਜ਼ੂਰ ਕੀਤੀ 17994.21 ਕਰੋੜ ਰੁਪਏ ਦੀ ਕਰਜ਼ਾ ਹੱਦ ਨੂੰ ਪਿਛਲੀ 30 ਅਪਰੈਲ, 2017 ਤੋਂ ਹੀ ਅੱਗੇ ਵਧਾਉਂਦਿਆਂ 2688.79 ਕਰੋੜ ਰੁਪਏ ਦੀ ਵਧੀਕ ਰਾਸ਼ੀ ਨੂੰ ਮਈ ਮਹੀਨੇ ਦੀ ਖਰੀਦ ਵਾਸਤੇ ਪ੍ਰਵਾਨਗੀ ਦਿੱਤੀ ਹੈ। ਆਰ.ਬੀ.ਆਈ. ਨੇ ਵਧਾਈ ਗਈ ਕਰਜ਼ਾ ਹੱਦ ਮੁਤਾਬਕ ਖੁਰਾਕੀ ਖਾਤਿਆਂ ਦੇ ਸਟਾਕ ਅਨੁਸਾਰ ਮਿਲਾਣ ਨੂੰ ਯਕੀਨੀ ਬਣਾਉਣ ਲਈ ਆਖਿਆ ਹੈ।ਸਰਕਾਰੀ ਬੁਲਾਰੇ ਅਨੁਸਾਰ ਇਸ ਸਾਲ ਕਣਕ ਦੀ ਹੁਣ ਤੱਕ 118,08,318 ਮੀਟਰਕ ਟਨ ਖਰੀਦ ਹੋਈ ਹੈ ਜਿਸ ਵਿੱਚੋਂ ਸਰਕਾਰੀ ਏਜੰਸੀਆਂ ਨੇ 115,47,340 ਮੀਟਰਕ ਟਨ ਕਣਕ ਖਰੀਦੀ ਹੈ। ਇਸ ਵਿੱਚੋਂ 111,41,940 ਮੀਟਰਕ ਟਨ ਕਣਕ ਮੰਡੀਆਂ ਵਿੱਚੋਂ ਸਫਲਤਾਪੂਵਰਕ ਚੁੱਕੀ ਗਈ ਹੈ ਜਿਸ ਨਾਲ ਇਸ ਹਾੜੀ ਸੀਜ਼ਨ ਦੌਰਾਨ ਖਰੀਦ ਕਾਰਜ ਨਿਰਵਿਘਨ ਅਤੇ ਤੇਜ਼ੀ ਨਾਲ ਸਿਰੇ ਚੜੇ ਹਨ।

    LEAVE A REPLY

    Please enter your comment!
    Please enter your name here