ਕਣਕ ਦੀ ਖਰੀਦ ਅਖੀਰਲੇ ਪੜਾਅ ’ਚ ਹੈ ਖਰੀਦ ’ਚ ਵੀ ਦੇਰੀ ਨਹੀਂ ਹੋਈ, ਕਿਸਾਨਾਂ ਨੂੰ ਅਦਾਇਗੀ ਵੀ ਸਮੇਂ ਸਿਰ ਹੋ ਰਹੀ ਹੈ, ਪਰ ਮੰਡੀਆਂ ’ਚ ਅਨਾਜ ਦੇ ਅੰਬਾਰ ਅਜੇ ਵੀ ਲੱਗੇ ਹੋਏ ਹਨ ਬੇਮੌਸਮੀ ਬਰਸਾਤ ਵੀ ਹੋ ਰਹੀ ਹੈ ਜਿਸ ਕਾਰਨ ਹਜ਼ਾਰਾਂ ਟਨ ਕਣਕ ਖਰਾਬ ਵੀ ਹੋਈ ਹੈ ਇਸ ਦੇ ਨਾਲ ਹੀ ਹਜ਼ਾਰਾਂ ਕਿਸਾਨਾਂ ਨੂੰ ਮੰਡੀ ’ਚ ਕਣਕ ਲਿਆਉਣ ’ਚ ਮੁਸ਼ਕਲ ਆਉਂਦੀ ਹੈ। ਇਹ ਜ਼ਰੂਰੀ ਹੈ ਕਿ ਕਣਕ ਦੀ ਲਿਫਟਿੰਗ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ ਲਿਫਟਿੰਗ ਦੀ ਸਮੱਸਿਆ ਦਹਾਕਿਆਂ ਪੁਰਾਣੀ ਹੈ। ਜਿਸ ਦਾ ਹੱਲ ਬਹੁਤ ਸਮਾਂ ਪਹਿਲਾਂ ਹੋ ਜਾਣਾ ਚਾਹੀਦਾ ਸੀ ਕਣਕ ਦੀ ਖਰੀਦ ਜਾਂ ਅਦਾਇਗੀ ਹੀ ਕਾਫ਼ੀ ਨਹੀਂ ਸਗੋਂ ਅਨਾਜ ਦੇਸ਼ ਦਾ ਸਰਮਾਇਆ ਹੈ। (Purchase of Wheat)
ਇਹ ਵੀ ਪੜ੍ਹੋ : ਤਿੰਨ ਹੋਰ ਡੇਰਾ ਸ਼ਰਧਾਲੂ ਲੱਗੇ ਮਾਨਵਤਾ ਲੇਖੇ, ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਜਿਸ ਦਾ ਦਾਣਾ-ਦਾਣਾ ਸੰਭਾਲਿਆ ਜਾਣਾ ਚਾਹੀਦਾ ਹੈ ਮੰਡੀਆਂ ਅੰਦਰ ਵੀ ਏਨਾ ਪ੍ਰਬੰਧ ਤਾਂ ਹੋ ਹੀ ਜਾਣਾ ਚਾਹੀਦਾ ਹੈ। ਤਾਂ ਕਿ ਮੀਂਹ-ਕਣੀ ’ਚ ਅਨਾਜ ਸੁਰੱਖਿਅਤ ਰਹਿ ਸਕੇ ਪ੍ਰਾਈਵੇਟ ਕੰਪਨੀਆਂ ਨੇ ਕਣਕ ਦੀ ਖਰੀਦ ਤੇ ਸਟੋਰ ਕਰਨ ਲਈ ਉੱਚ ਪੱਧਰ ਦੀ ਤਕਨੀਕ ਦੀ ਵਰਤੋਂ ਕੀਤੀ ਹੈ ਖੇਤੀ ਪ੍ਰਧਾਨ ਮੁਲਕ ਸਰਕਾਰ ਨੂੰ ਨਿੱਜੀ ਕੰਪਨੀਆਂ ਤੋਂ ਪਿੱਛੇ ਨਹੀਂ ਰਹਿਣਾ ਚਾਹੀਦਾ ਹੈ ਇਹ ਵੀ ਜ਼ਰੂਰੀ ਹੈ ਕਿ ਜੇਕਰ ਕਿਸਾਨ ਦੀ ਫਸਲ ਖਰੀਦ ਤੋਂ ਪਹਿਲਾਂ ਮੰਡੀ ’ਚ ਮੀਂਹ-ਕਣੀ ਕਰਕੇ ਖਰਾਬ ਹੋ ਜਾਂਦੀ ਹੈ ਤਾਂ ਇਸ ਦਾ ਮੁਆਵਜ਼ਾ ਵੀ ਕਿਸਾਨ ਨੂੰ ਦੇਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਖਾਮੀਆਂ ਲਈ ਸਰਕਾਰ ਦਾ ਮੰਡੀਕਰਨ ਬੋਰਡ ਹੀ ਜ਼ਿੰਮੇਵਾਰ ਹੁੰਦਾ ਹੈ। (Purchase of Wheat)