ਪੰਜਾਬ ਦਾ ਪਟਿਆਲਾ ਬਲਾਕ ਸਿਮਰਨ ਪ੍ਰੇਮ ਮੁਕਾਬਲੇ ‘ਚ ਮੋਹਰੀ

Simran Competition, Haryana, Blocks, Punjab, Kaithal, Frward

ਦੇਸ਼-ਵਿਦੇਸ਼ ਦੇ 537 ਬਲਾਕਾਂ ਦੇ 1,81,262 ਸੇਵਾਦਾਰਾਂ ਨੇ 36,25,643 ਘੰਟੇ ਕੀਤਾ ਸਿਮਰਨ

ਸਰਸਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਇੱਕ ਅਕਤੂਬਰ ਤੋਂ 15 ਅਕਤੂਬਰ-2020 ਤੱਕ ਦੇਸ਼-ਵਿਦੇਸ਼ ਦੇ 537 ਬਲਾਕਾਂ ਦੇ 1,81,262 ਸੇਵਾਦਾਰਾਂ ਨੇ 36,25,643 ਘੰਟੇ ਰਾਮ-ਨਾਮ ਦਾ ਜਾਪ ਕੀਤਾ।

Simran Competition

ਟਾਪ-10 ਦੀ ਗੱਲ ਕਰੀਏ ਤਾਂ ਇਸ ਵਾਰ ਪੰਜਾਬ ਦੇ 7 ਤੇ ਹਰਿਆਣਾ ਦੇ 3 ਬਲਾਕਾਂ ਨੇ ਜਗ੍ਹਾ ਬਣਾਈ ਹੈ ਸਿਮਰਨ ਮੁਕਾਬਲੇ ‘ਚ ਇਸ ਵਾਰ ਵੀ ਪੰਜਾਬ ਦੇ ਬਲਾਕ ਪਟਿਆਲਾ ਦੇ 6492 ਸੇਵਾਦਾਰਾਂ ਨੇ 2,06,528 ਘੰਟੇ ਰਾਮ-ਨਾਮ ਜਪ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂਕਿ ਪੰਜਾਬ ਦੇ ਹੀ ਬਲਾਕ ਰਾਜਪੁਰਾ ਦੇ 3236 ਸੇਵਾਦਾਰਾਂ ਨੇ 1,62,214 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਤੀਜੇ ਸਥਾਨ ‘ਤੇ ਵੀ ਪੰਜਾਬ ਦੇ ਹੀ ਬਲਾਕ ਬਠੋਈ-ਡਕਾਲਾ ਦੇ 5882 ਸੇਵਾਦਾਰਾਂ ਨੇ 1,54,049 ਘੰਟੇ ਰਾਮ-ਨਾਮ ਦਾ ਜਾਪ ਕਰਕੇ ਤੀਜਾ ਸਥਾਨ ਹਾਸਲ ਕੀਤਾ ਗੱਲ ਵਿਦੇਸ਼ਾਂ ਦੀ ਕਰੀਏ ਤਾਂ ਵੱਖ-ਵੱਖ ਬਲਾਕਾਂ ਦੇ 1106 ਸੇਵਾਦਾਰਾਂ ਨੇ 27,725 ਘੰਟੇ ਰਾਮ-ਨਾਮ ਦਾ ਜਾਪ ਕੀਤਾ ਹੈ।

ਇਨ੍ਹਾਂ ਸੂਬਿਆਂ ‘ਚੋਂ ਇਹ ਬਲਾਕ ਰਹੇ ਮੋਹਰੀ

ਸਿਮਰਨ ਪ੍ਰੇਮ ਮੁਕਾਬਲੇ ‘ਚ ਵੱਖ-ਵੱਖ ਸੂਬਿਆਂ ‘ਚ ਪੰਜਾਬ ‘ਚ ਬਲਾਕ ਪਟਿਆਲਾ, ਹਰਿਆਣਾ ‘ਚ ਬਲਾਕ ਕਲਿਆਣ ਨਗਰ, ਰਾਜਸਥਾਨ ‘ਚ ਸ੍ਰੀਗੰਗਾਨਗਰ, ਉੱਤਰ ਪ੍ਰਦੇਸ਼ ‘ਚ ਬਲਾਕ ਸ਼ਾਮਲੀ, ਹਿਮਾਚਲ ਪ੍ਰਦੇਸ਼ ‘ਚ ਪਾਉਂਟਾ ਸਾਹਿਬ, ਦਿੱਲੀ ‘ਚ ਬਲਾਕ ਮੁਸਤਫਾਬਾਦ, ਉੱਤਰਾਖੰਡ ‘ਚ ਰੁੜਕੀ, ਮੱਧ ਪ੍ਰਦੇਸ਼ ‘ਚ ਸ਼ਿਓਪੁਰਾ, ਛੱਤੀਸਗੜ੍ਹ ‘ਚ ਬੈਕੁੰਠਪੁਰ, ਮਹਾਂਰਾਸ਼ਟਰ ‘ਚ ਮੁੰਬਈ, ਗੁਜਰਾਤ ‘ਚ ਅਹਿਮਦਾਬਾਦ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਮੈਲਬੌਰਨ, ਨਿਊਜ਼ੀਲੈਂਡ, ਇਟਲੀ, ਕੈਨੇਡਾ, ਬ੍ਰਿਸਬੇਨ, ਇੰਗਲੈਂਡ, ਯੂਏਈ, ਕੈਨਬੇਰਾ, ਕੁਵੈਤ, ਸਿਡਨੀ, ਬੀਜਿੰਗ ‘ਚ ਵੀ 1106 ਸੇਵਾਦਾਰਾਂ ਨੇ 27,725 ਘੰਟੇ ਰਾਮ-ਨਾਮ ਦਾ ਜਪਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.