Asian Youth Championship | 11 ਦੇਸ਼ਾਂ ਦੇ 273 ਖਿਡਾਰੀਆਂ ਨੂੰ ਪਛਾੜ ਭਾਰਤ ਦਾ ਨਾਂਅ ਕੀਤਾ ਰੌਸ਼ਨ
ਅੰਮ੍ਰਿਤਸਰ। ਬੈਂਗਲੁਰੂ ‘ਚ ਹੋਈ ਏਸ਼ੀਅਨ ਯੂਥ ਚੈਂਪੀਅਨਸ਼ਿਪ ‘ਚ ਮਹਿਲਾ ਵਰਗ ‘ਚ ਸਪੀਡ ਕਲਾਈਂਬਿੰਗ ‘ਚ ਅੰਮ੍ਰਿਤਸਰ ਦੀ ਧੀ ਸ਼ਿਵਦੀਪ ਪੰਨੂ ਨੇ ਸੋਨ ਤਮਗਾ ਹਾਸਲ ਕਰਕੇ ਪੰਜਾਬ ਦੀ ਸ਼ਾਨ ‘ਚ ਵਾਧਾ ਕੀਤਾ ਹੈ। ਪੰਨੂ ਨੇ ਇਹ ਮੁਕਾਮ 11 ਦੇਸ਼ਾਂ ਦੇ 273 ਖਿਡਾਰੀਆਂ ‘ਚੋਂ ਆਪਣੀ ਮਿਹਨਤ ਅਤੇ ਜਜ਼ਬੇ ਨਾਲ ਹਾਸਲ ਕੀਤਾ ਹੈ ਅਤੇ ਪੰਜਾਬ ਅਤੇ ਭਾਰਤ ਦਾ ਨਾਂਅ ਰੌਸ਼ਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਵਦੀਪ ਨੇ ਦੱਸਿਆ ਕਿ ਉਸ ਨੇ ਆਪਣੀ ਪਹਿਲੀ ਕੌਮਾਂਤਰੀ ਏਸ਼ੀਅਨ ਯੂਥ ਚੈਂਪੀਅਨਸ਼ਿਪ 2017 ‘ਚ ਸਿੰਗਾਪੁਰ ‘ਚ ਖੇਡੀ ਸੀ ਅਤੇ ਉਸ ਨੇ ਉੱਥੇ ਹੀ ਇਹ ਪ੍ਰਣ ਕਰ ਲਿਆ ਸੀ ਕਿ ਉਹ ਸੋਨ ਤਮਗਾ ਲੈ ਕੇ ਹੀ ਦਮ ਲਵੇਗੀ। 2019 ‘ਚ ਏਸ਼ੀਅਨ ਯੂਥ ਚੈਂਪੀਅਨਸ਼ਿਪ ਪਹਿਲੀ ਵਾਰ ਭਾਰਤ ਦੇ ਬੈਂਗਲੁਰੂ ‘ਚ ਹੋਈ।। ਉਸ ਨੇ ਇਸ ਚੈਂਪੀਅਨਸ਼ਿਪ ‘ਚ ਹਿੱਸਾ ਲੈ ਕੇ ਗੋਲਡ ਮੈਡਲ ਜਿੱਤਿਆ।
ਪੰਨੂ ਨੇ ਦੱਸਿਆ ਕਿ ਉਸ ਦਾ ਅਗਲਾ ਟੀਚਾ ਏਸ਼ੀਅਨ ਯੂਥ ਚੈਂਪੀਅਨਸ਼ਿਪ ਜੋ ਕਿ 2020 ‘ਚ ਵਰਲਡ ਯੂਨੀਵਰਸਿਟੀ ‘ਚ ਹੋ ਰਹੀ ਹੈ ਉੱਥੇ ਮੁਕਾਮ ਹਾਸਲ ਕਰਨਾ ਹੈ। 2022 ‘ਚ ਹੋਣ ਵਾਲੀ ਏਸ਼ੀਅਨ ਗੇਮਸ ਲਈ ਉਸ ਨੇ ਕੁਆਲੀਫਾਈ ਕਰ ਲਿਆ ਹੈ। ਏਸ਼ੀਅਨ ਗੇਮਸ ਦੇ ਬਾਅਦ ਉਸ ਦਾ ਅਗਲਾ ਟੀਚਾ ਓਲੰਪਿਕ ‘ਚ ਹਿੱਸਾ ਲੈਣਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।