ਬਾਕੀ ਹਲਕਿਆਂ ਦੇ ਇੱਕ-ਇੱਕ ਕਿੱਲੋ ਦੇ ਵਿਸ਼ੇਸ ਲੱਡੂ ਵੀ ਤਿਆਰ
- ਅੱਜ ਚੋਣ ਨਤੀਜ਼ਿਆਂ ਨੂੰ ਲੈ ਕੇ ਪੰਜਾਬੀਆਂ ’ਚ ਵੱਖਰਾ ਉਤਸ਼ਾਹ
- ਕੋਹਲੀ ਸਟੀਟਸ ਨੇ ਨਵੇਂ ਬਣਨ ਵਾਲੇ ਮੁੱਖ ਮੰਤਰੀ ਲਈ ਤਿਆਰ ਕੀਤਾ 11 ਕਿੱਲੋ ਦਾ ਸੀਐੱਮ ਲੱਡੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਅੰਦਰ ਚੋਣ ਨਤੀਜ਼ਿਆਂ ਨੂੰ ਲੈ ਕੇ ਜਿੱਥੇ ਭਾਰੀ ਉਤਸ਼ਾਹ ਹੈ, ਉੱਥੇ ਹੀ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਵੀ ਵੱਖੋ-ਵੱਖਰੇ ਰੂਪਾਂ ਵਿੱਚ ਚੋਣ ਨਤੀਜ਼ਿਆਂ ਦੀ ਖੁਸ਼ੀ ਪ੍ਰਗਟਾਈ ਜਾ ਰਹੀ ਹੈ। ਪਟਿਆਲਾ ਦੀ ਕੋਹਲੀ ਸਟੀਟਸ ਵੱਲੋਂ ਨਵੇਂ ਬਣਨ ਵਾਲੇ ਮੁੱਖ ਮੰਤਰੀ ਲਈ 11 ਕਿੱਲੋ ਦਾ ਇੱਕ ਸੀਐਮ ਲੱਡੂ (CM Laddu Ready) ਤਿਆਰ ਕੀਤਾ ਗਿਆ ਹੈ ਜਦੋਂਕਿ ਪੰਜਾਬ ਦੇ ਬਾਕੀ ਹਲਕਿਆਂ ਲਈ 1-1 ਕਿੱਲੋ ਦਾ ਵਿਸ਼ੇਸ ਲੱਡੂ ਤਿਆਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ’ਚ ਆਉਣ ਵਾਲੀ ਨਵੀਂ ਸਰਕਾਰ ਅਤੇ ਨਵੇਂ ਮੁੱਖ ਮੰਤਰੀ ਲਈ ਪੰਜਾਬੀਆਂ ਵਿੱਚ ਵੱਡੀ ਜਗਿਆਸਾ ਬਣੀ ਹੋਈ ਹੈ ਅਤੇ ਨਤੀਜੇ ਦਾ ਦਿਨ ਆ ਗਿਆ ਹੈ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਸਾਹ ਫੁੱਲੇ ਹੋਏ ਹਨ ਅਤੇ ਉਹ ਆਪਣੀ ਜਿੱਤ ਲਈ ਅਰਦਾਸਾਂ ਕਰ ਰਹੇ ਹਨ।
ਸ਼ਾਹੀ ਸ਼ਹਿਰ ਪਟਿਆਲਾ ਜੋ ਰਾਜਨੀਤਿਕ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਰਿਹਾ ਹੈ ਅਤੇ ਇੱਥੇ ਚੋਣ ਨਤੀਜਿਆਂ ਨੂੰ ਲੈ ਕੇ ਵੱਖਰਾ ਉਤਸ਼ਾਹ ਹੈ। ਪਟਿਆਲਾ ਦੇ ਤਿ੍ਰਪੜੀ ਇਲਾਕੇ ਵਿੱਚ ਸਥਿਤ ਕੋਹਲੀ ਸਵੀਟਸ ਵਿਖੇ ਨਵੇਂ ਬਨਣ ਵਾਲੇ ਮੁੱਖ ਮੰਤਰੀ ਲਈ 11 ਕਿੱਲੋ ਦਾ ਇੱਕ ਸੀਐਮ ਲੱਡੂ ਤਿਆਰ ਕੀਤਾ ਗਿਆ ਹੈ। ਦੁਕਾਨ ਦੇ ਮਾਲਕ ਤਜਿੰਦਰ ਸਿੰਘ ਨੇ ਦੱਸਿਆ ਕਿ ਸੂਬੇ ਅੰਦਰ ਇਸ ਵਾਰ ਫਸਵੇਂ ਮੁਕਾਬਲੇ ਬਣੇ ਹੋਏ ਹਨ ਅਤੇ ਲੋਕਾਂ ਵਿੱਚ ਨਤੀਜ਼ਿਆਂ ਨੂੰ ਲੈ ਕੇ ਕਾਫੀ ਉਤਸਾਹ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਵੀ ਵੱਖਰੇ ਤਰੀਕੇ ਨਾਲ ਆਪਣਾ ਉਤਸ਼ਾਹ ਸਾਂਝਾ ਕੀਤਾ ਗਿਆ ਹੈ।
ਪਟਿਆਲਾ ’ਚ ਚੋਣ ਨਤੀਜਿਆਂ ਨੂੰ ਲੈ ਕੇ ਵੱਖਰਾ ਉਤਸ਼ਾਹ
ਪਟਿਆਲਾ ’ਚ ਤਿਆਰ 11 ਕਿੱਲੋ ਦਾ ਸੀਐਮ ਲੱਡੂ ਅਤੇ ਇੱਕ ਇੱਕ ਕਿੱਲੋ ਦੇ ਲੱਡੂ।
ਉਨ੍ਹਾਂ ਕਿਹਾ ਕਿ ਲੱਡੂ ਮਿਠਾਸ ਦਾ ਪ੍ਰਤੀਕ ਹੈ ਅਤੇ ਪੰਜਾਬ ਵਿੱਚ ਆਪਸੀ ਮਿਠਾਸ ਅਤੇ ਏਕਤਾ ਬਣੀ ਰਹੇ ਇਸੇ ਤਹਿਤ ਹੀ ਉਨ੍ਹਾਂ ਵੱਲੋਂ ਨਵੇਂ ਮੁੱਖ ਮੰਤਰੀ ਲਈ 11 ਕਿਲੋਂ ਦਾ ਲੱਡੂ ਤਿਆਰ ਕੀਤਾ ਗਿਆ ਹੈ, ਜਿਸ ਦਾ ਨਾਮ ਸੀਐਮ ਲੱਡੂ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਬਾਕੀ ਹਲਕਿਆਂ ਦੇ ਵੀ ਸਾਰੇ ਲੱਡੂ ਇੱਕ-ਇੱਕ ਕਿਲੋ ਦੇ ਤਿਆਰ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਜਿਉਂ ਹੀ ਉਨ੍ਹਾਂ ਦੇ ਇਹ ਵਿਸ਼ੇਸ ਲੱਡੂ ਸ਼ੋਸਲ ਮੀਡੀਆ ਦੇ ਵਾਇਰਲ ਹੋਏ ਤਾਂ ਅਜਿਹੇ ਫੋਨ ਵੀ ਆਏ ਜਿਨ੍ਹਾਂ ਹਲਕਿਆਂ ਦੇ ਲੱਡੂ ਅਸੀਂ ਬਣਾਉਣ ਤੋਂ ਰਹਿ ਗਏ ਸੀ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਾਹੀ ਵਸਤਾਂ ਬਹੁਤ ਮਸ਼ੁਹੂਰ ਹਨ, ਇਸੇ ਤਹਿਤ ਉਨ੍ਹਾਂ ਵੱਲੋਂ ਪਟਿਆਲਾ ਸ਼ਾਹੀ ਲੱਡੂ ਵੀ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 11 ਕਿੱਲੋ ਦੇ ਲੱਡੂ ਸਮੇਤ ਇੱਕ-ਇੱਕ ਕਿੱਲੋ ਦੇ ਲੱਡੂਆਂ ਲਈ 5-6 ਘੰਟਿਆਂ ਦਾ ਸਮਾਂ ਲੱਗਾ ਹੈ। ਇੱਧਰ ਕਈ ਉਮੀਦਵਾਰਾਂ ਵੱਲੋਂ ਹਲਵਾਈਆਂ ਨੂੰ ਆਪਣੇ ਲੱਡੂਆਂ ਦੇ ਆਰਡਰ ਵੀ ਬੁੱਕ ਕਰਵਾ ਦਿੱਤੇ ਹਨ ਅਤੇ ਕਈਆਂ ਵੱਲੋਂ ਢੋਲ ਢਮੱਕਿਆਂ ਲਈ ਢੋਲੀ ਵੀ ਬੁੱਕ ਕਰ ਲਏ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ