ਕੈਨੇਡਾ ‘ਚ ਪੰਜਾਬੀਆਂ ਨੇ ਚੋਰੀ ਕੀਤੀਆਂ ਮਹਿੰਗੀਆਂ ਕਾਰਾਂ, 47 ਗ੍ਰਿਫ਼ਤਾਰ 

Canada News

ਪੁਲਿਸ ਨੇ 556 ਵਾਹਨ ਬਰਾਮਦ ਕੀਤੇ ਹਨ

ਕੈਨੇਡਾ। ਕੈਨੇਡਾ ’ਚ ਵਾਹਨ ਚੋਰੀ ਕਰਨ ਦੇ ਵੱਡੇ ਰਾਕੇਟ ਦਾ ਪਰਦਫਾਸ਼ ਹੋਇਆ ਹੈ। ਪੁਲਿਸ ਗੱਡੀ ਚੋਰੀ ਕਰਨ ਦੇ ਮਾਮਲੇ ’ਚ 119 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ, ਹੈਰਾਨੀ ਦੀ ਗੱਲ ਇਹ ਹੈ ਕਿ ਉਸ ’ਚੋਂ 47 ਜਣੇ ਪੰਜਾਬੀ ਵੀ ਸ਼ਾਮਲ ਹਨ।  ਪੁਲੀਸ ਨੇ ਇਨ੍ਹਾਂ ਕੋਲੋਂ ਚੋਰੀ ਦੀਆਂ 556 ਕਾਰਾਂ ਬਰਾਮਦ ਕੀਤੀਆਂ ਹਨ। ਇਨ੍ਹਾਂ ਕਾਰਾਂ ਦੀ ਕੀਮਤ 17 ਕਰੋੜ ਰੁਪਏ ਹੈ। ਪੁਲਿਸ ਨੇ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕੈਨੇਡੀਅਨ ਪੁਲਿਸ ਵੱਲੋਂ ਕਾਰਾਂ ਚੋਰੀ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਸਾਰੇ ਪੰਜਾਬੀਆਂ ਦੇ ਪੁਰਾਣੇ ਰਿਕਾਰਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। (Canada News)

Canada News

ਟੋਰਾਂਟੋ ਦੇ ਪੁਲਿਸ ਸੁਪਰਡੈਂਟ ਰੌਬ ਟੈਵਰਨਰ ਨੇ ਕਿਹਾ ਕਿ 119 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦੋਂ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਸੁੰਨਸਾਨ ਥਾਵਾਂ ‘ਤੇ ਖੜ੍ਹੀਆਂ ਕਾਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ।

ਸੀਸੀਟੀਵੀ ਕੈਮਰਿਆਂ ’ਚ ਹੋਏ ਘਟਨਾ ਕੈਦ (Canada News)

ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਸੀਸੀਟੀਵੀ ਕੈਮਰਿਆਂ ਦੀ ਮੱਦਦ ਨਾਲ ਟਰੇਸ ਕਰ ਲਿਆ ਗਿਆ ਹੈ। ਨਵੰਬਰ 2022 ਵਿੱਚ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਪੁਲਿਸ ਮੁਤਾਬਿਕ 2019 ਤੋਂ ਬਾਅਦ ਵਾਹਨ ਚੋਰੀ ਦੇ ਮਾਮਲੇ ਲਗਾਤਾਰ ਵਧੇ ਹਨ। ਉਦੋਂ ਤੋਂ ਸ਼ੁਰੂ ਹੋਈ ਜਾਂਚ ‘ਚ 119 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here