ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਵਰਿੰਦਰ ਕੌਸ਼ਿਕ ਨੇ ਸੰਭਾਲਿਆ ਅਹੁਦਾ

Punjabi University
ਪਟਿਆਲਾ : ਡਾ. ਵਰਿੰਦਰ ਕੌਸ਼ਿਕ ਯੂਨੀਵਰਸਿਟੀ ਵਿਖੇ ਅਹੁਦਾ ਸੰਭਾਲਦੇ ਹੋਏ।

(ਸੱਚ ਕਹੂੰ ਨਿਊਜ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਡਾ. ਵਰਿੰਦਰ ਕੌਸ਼ਿਕ ਨੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਅਤੇ ਕਾਰਜਕਾਰੀ ਰਜਿਸਟਰਾਰ ਡਾ. ਏਕੇ ਤਿਵਾੜੀ ਦੀ ਹਾਜ਼ਰੀ ਵਿੱਚ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲ ਲਿਆ ਹੈ। Punjabi University

ਇਹ ਵੀ ਪੜ੍ਹੋ: ਮੀਂਹ ਕਾਰਨ ਘਰ ’ਚ ਆਉਣ ਲੱਗੇ ਹਨ ਕਾਕਰੋਚ, ਇਸ ਤਰ੍ਹਾਂ ਘਰਾਂ ’ਚੋਂ ਭਜਾਓ ਕਾਕਰੋਚਾਂ ਨੂੰ

ਜ਼ਿਕਰਯੋਗ ਹੈ ਕਿ ਡਾ. ਕੌਸ਼ਿਕ ਯੂਨੀਵਰਸਿਟੀ ਵਿਖੇ ਪੰਜਾਬ ਸਕੂਲ ਆਫ਼ ਲਾਅ ਵਿੱਚ ਸੀਨੀਅਰ ਪ੍ਰੋਫ਼ੈਸਰ ਵਜੋਂ ਕਾਰਜਸ਼ੀਲ ਹਨ। ਪਿਛਲੇ ਸਮੇਂ ਦੌਰਾਨ ਉਹ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਹੋਣ ਤੋਂ ਇਲਾਵਾ ਹੋਰ ਅਹੁਦਿਆਂ ’ਤੇ ਵੀ ਰਹਿ ਚੁੱਕੇ ਹਨ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਅਸ਼ੋਕ ਤਿਵਾੜੀ ਨੇ ਉਨ੍ਹਾਂ ਨੂੰ ਵਧਾਈ ਅਤੇ ਸ਼ੁੱਭ-ਕਾਮਨਾਵਾਂ ਪੇਸ਼ ਕੀਤੀਆਂ। ਉਨ੍ਹਾਂ ਉਮੀਦ ਪ੍ਰਗਟਾਈ ਕਿ ਡਾ. ਕੌਸ਼ਿਕ ਦੀ ਅਗਵਾਈ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਯੁਵਕ ਭਲਾਈ ਵਿਭਾਗ ਹੋਰ ਵਧੇਰੇ ਤਰੱਕੀ ਕਰੇਗਾ। ਡਾ. ਵਰਿੰਦਰ ਕੌਸ਼ਿਕ ਵੱਲੋਂ ਅਹੁਦਾ ਸੰਭਾਲੇ ਜਾਣ ਮੌਕੇ ਯੁਵਕ ਭਲਾਈ ਵਿਭਾਗ ਦਾ ਅਮਲਾ ਅਤੇ ਕਈ ਹੋਰ ਵਿਭਾਗਾਂ ਦੀਆਂ ਸ਼ਖ਼ਸੀਅਤਾਂ ਹਾਜ਼ਰ ਰਹੀਆਂ। Punjabi University

LEAVE A REPLY

Please enter your comment!
Please enter your name here