ਅੰਮ੍ਰਿਤਸਰ (ਰਾਜਨ ਮਾਨ)। Punjab Flood: ਰਾਵੀ ਦਰਿਆ ਦੇ ਕਹਿਰ ਕਾਰਨ ਹੜ੍ਹ ਦੀ ਮਾਰ ਹੇਠ ਆਏ ਇਲਾਕੇ ’ਚ ਰਾਹਤ ਦੇ ਕੰਮ ’ਚ ਸਰਕਾਰ ਦੇ ਨਾਲ-ਨਾਲ ਸਮਾਜ ਸੇਵੀ ਜਥੇਬੰਦੀਆਂ ਤੇ ਨਾਮੀ ਸ਼ਖਸ਼ੀਅਤਾਂ ਵੀ ਯੋਗਦਾਨ ਪਾ ਰਹੀਆਂ ਹਨ। ਅੱਜ ਪੰਜਾਬੀ ਗਾਇਕ ਪੰਮੀ ਬਾਈ ਤੇ ਉਨ੍ਹਾਂ ਦੀ ਟੀਮ ਚਮਿਆਰੀ ਤੇ ਸੁਧਾਰ ਦੇ ਇਲਾਕੇ ’ਚ ਦਵਾਈਆਂ ਤੇ ਡਾਕਟਰ ਲੈ ਕੇ ਪੀੜਤਾਂ ਦੀ ਮਦਦ ਲਈ ਪੁੱਜੇ। ਇਸ ਮੌਕੇ ਗੱਲਬਾਤ ਕਰਦੇ ਪੰਮੀ ਬਾਈ ਨੇ ਦੱਸਿਆ ਕਿ ਮੀਡੀਆ ਤੋਂ ਖਬਰਾਂ ਪੜ੍ਹ-ਸੁਣ ਕੇ ਹਰ ਪੰਜਾਬੀ ਦਾ ਦਿਲ ਪਿਘਲਿਆ ਹੈ, ਚਾਹੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ’ਚ ਬੈਠਾ ਹੈ ਉਹ ਆਪਣੇ ਲੋਕਾਂ ਦੀ ਮਦਦ ਕਰਨ ਲਈ ਤਤਪਰ ਹੈ। Punjab Flood
ਇਹ ਖਬਰ ਵੀ ਪੜ੍ਹੋ : Ghaggar Rivar: ਵੇਖ ਲਵੋ ਘੱਗਰ ’ਚ ਪਾਣੀ ਦਾ ਵਹਾਅ, ਅਗਲੇ 48 ਘੰਟੇ ਬਹੁਤ ਭਾਰੀ, Ghaggar ਤੋਂ LIVE
ਉਨ੍ਹਾਂ ਕਿਹਾ ਕਿ ਅਸੀਂ ਆਪਣੀ ਆ ਰਹੀ ਫਿਲਮ ‘ਚੱਕ 35’ ਦੀ ਟੀਮ ਵੱਲੋਂ ਇਸ ਇਲਾਕੇ ਦੇ ’ਚ ਪ੍ਰਭਾਵਿਤ ਲੋਕਾਂ ਲਈ ਲੋੜੀਦੀਆਂ ਦਵਾਈਆਂ ਤੇ ਫੀਮੇਲ ਡਾਕਟਰ ਲੈ ਕੇ ਆਏ ਹਾਂ ਤਾਂ ਜੋ ਕਿਸੇ ਵੀ ਬਿਮਾਰ ਔਰਤ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਦੇ ਨਾਂਅ ’ਤੇ ਵੱਸਦਾ ਹੈ ਤੇ ਸਾਰੇ ਪੰਜਾਬੀ ਇਸ ਦੁੱਖ ਨੂੰ ਆਪਣਾ ਦੁੱਖ ਵਜੋਂ ਵੇਖ ਰਹੇ ਹਨ, ਸੋ ਅਸੀਂ ਆਪਣਾ ਫਰਜ਼ ਪਛਾਣਦੇ ਹੋਏ ਪਹੁੰਚੇ ਹਾਂ ਕਿਸੇ ਉੱਤੇ ਅਹਿਸਾਨ ਨਹੀਂ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪੰਮੀ ਬਾਈ ਸਮੇਤ ਮਦਦ ਲਈ ਪਹੁੰਚ ਰਹੇ ਸਾਰੇ ਗਾਇਕਾਂ, ਕਲਾਕਾਰਾਂ, ਸੰਸਥਾਵਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅਸੀਂ ਤਾਂ ਕੇਵਲ ਇੱਕ ਜ਼ਰੀਆ ਹਾਂ, ਅਸੀਂ ਲੋੜਵੰਦ ਲਈ 16 ਸਥਾਨਾਂ ’ਤੇ ਰਾਹਤ ਕੈਂਪ ਚਲਾਏ ਹਨ, ਜਿੱਥੇ ਰਾਹਤ ਆ ਰਹੀ ਹੈ ਤੇ ਅੱਗੇ ਲੋੜਵੰਦਾਂ ਨੂੰ ਦਿੱਤੀ ਜਾ ਰਹੀ ਹੈ। Punjab Flood