Punjab Water Crisis: ਅੱਜ ਸਾਡੇ ਲਈ ਇਹ ਗੱਲ ਬਹੁਤ ਜ਼ਿਆਦਾ ਗੰਭੀਰ ਮਸਲਾ ਬਣ ਚੁੱਕੀ ਹੈ ਕਿਉਂਕਿ ਜਿਉਂਦੇ ਰਹਿਣ, ਸਾਡੇ ਸੱਭਿਆਚਾਰ ਦੀ ਹੋਂਦ ਅਤੇ ਪੰਜਾਬ ਨੂੰ ਉਜਾੜੇ ਤੋਂ ਬਚਾਉਣ ਲਈ ਸਾਨੂੰ ਸਭ ਤੋਂ ਪਹਿਲਾਂ ਸਾਡਾ ਆਪਣੇ ਹਿੱਸੇ ਦਾ ਹੀ ਪਾਣੀ ਬਚਾਉਣਾ ਪਵੇਗਾ। ਸਭ ਤੋਂ ਪਹਿਲਾ ਸਵਾਲ ਇਹ ਉੱਠਦਾ ਹੈ ਕਿ, ਕੀ ਪੰਜਾਬ ਸਰਕਾਰ ਇਸ ਮੁੱਦੇ ’ਤੇ ਗੰਭੀਰ ਹੈ? ਸੋਨੇ ਦੀ ਚਿੜੀ ਕਿਹਾ ਜਾਣ ਵਾਲਾ ਜਰਖੇਜ਼ ਧਰਤੀ ਵਾਲਾ ਪੰਜਾਬ ਅੱਜ ਉਹ ਪੰਜਾਬ ਨਹੀਂ ਰਿਹਾ। ਦਿਨੋ-ਦਿਨ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਜਲ ਸਰੋਤ ਵਿਭਾਗ ਪੰਜਾਬ ਵੱਲੋਂ ਜਾਰੀ ਅੰਕੜਿਆਂ ਦੇ ਤਹਿਤ ਪੰਜਾਬ ਦੀ ਪਵਿੱਤਰ ਧਰਤੀ ਵਿੱਚ ਡਿੱਗ ਰਿਹਾ ਪਾਣੀ ਦਾ ਮਿਆਰ ਖਤਰੇ ਦੀ ਘੰਟੀ ਨੂੰ ਸਪੱਸ਼ਟ ਰੂਪ ਵਿੱਚ ਦਰਸਾ ਰਿਹਾ ਹੈ ਅੱਜ ਸੰਸਾਰ ਦੇ ਕਈ ਸ਼ਹਿਰ ਪਾਣੀ ਰਹਿਤ ਘੋਸ਼ਿਤ ਕਰ ਦਿੱਤੇ ਗਏ ਹਨ।
ਇਹ ਖਬਰ ਵੀ ਪੜ੍ਹੋ : Labour Rate Hike: ਮੰਡੀ ਮਜ਼ਦੂਰਾਂ ਨੂੰ ਰਾਹਤ, ਪੰਜਾਬ ਸਰਕਾਰ ਵੱਲੋਂ ਮੰਡੀ ਲੇਬਰ ਰੇਟ ’ਚ ਕੀਤਾ ਵਾਧਾ
ਖਤਮ ਹੋਏ ਪਾਣੀ ਦੀ ਅਹਿਮੀਅਤ ਨੂੰ ਬੱਸ ਸਿਰਫ ਇਨ੍ਹਾਂ ਸ਼ਹਿਰਾਂ ਜਾਂ ਪਿੰਡਾਂ ਦੇ ਲੋਕ ਹੀ ਸਮਝ ਸਕਦੇ ਹਨ ਜਿਨ੍ਹਾਂ ਨੇ ਪਾਣੀ ਤੋਂ ਬਿਨਾਂ ਜਿਉਣ ਦੀ ਕੋਸ਼ਿਸ਼ ਨੂੰ ਜਾਰੀ ਰੱਖਿਆ ਤੇ ਹਰ ਰੋਜ਼ ਹੋ ਰਹੀਆਂ ਸਮੱਸਿਆਵਾਂ ਦਾ ਮਰ-ਮਰ ਕੇ ਸਾਹਮਣਾ ਕਰ ਰਹੇ ਹਨ। ਜੇਕਰ ਕੋਈ ਇਨਸਾਨ ਪਾਣੀ ਤੋਂ ਬਿਨਾਂ ਜਿਉਣ ਦੀ ਕਲਪਨਾ ਵੀ ਕਰ ਸਕਦਾ ਹੈ ਤਾਂ ਉਸ ਨੂੰ ਮੂਰਖ ਕਹਿਣ ਤੋਂ ਇਲਾਵਾ ਕੁਝ ਨਹੀਂ ਕਿਹਾ ਜਾ ਸਕਦਾ। ਪਵਿੱਤਰ ਗੁਰਬਾਣੀ ਵਿੱਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਪਰੰਤੂ ਇਨਸਾਨ ਸੱਭ ਕੁਝ ਸਮਝਦੇ ਹੋਏ ਵੀ ਪਾਣੀ ਦੀ ਬੇਕਦਰੀ ਕਰ ਰਿਹਾ ਹੈ। ਪਤਾ ਨਹੀਂ ਕਿਉਂ ਪੰਜਾਬ ਦੇ ਲੋਕ ਇਸ ਗੰਭੀਰ ਮਸਲੇ ਨੂੰ ਨਹੀਂ ਸਮਝ ਰਹੇ ਹਨ। Punjab Water Crisis
ਮਾਹਿਰਾਂ ਦੇ ਕਹਿਣ ਮੁਤਾਬਕ ਅਗਲੀ ਸੰਸਾਰ ਜੰਗ ਪਾਣੀ ਕਰਕੇ ਹੀ ਹੋਵੇਗੀ ਜਰਖੇਜ਼ ਜ਼ਮੀਨ ਦੇ ਚਲਦਿਆਂ ਭਾਵੇਂ ਪੰਜਾਬ ਭਾਰਤ ਦੇ ਬਾਕੀ ਸੂਬਿਆਂ ਨਾਲੋਂ ਕਾਫੀ ਹੱਦ ਤੱਕ ਖੁਸ਼ਹਾਲ ਹੈ।ਪਰੰਤੂ ਇਸ ਜ਼ਰਖ਼ੇਜ਼ ਜ਼ਮੀਨ ਦਾ ਕਾਰਨ ਵੀ ਸਾਡੇ ਹਿੱਸੇ ਆਇਆ ਇਹ ਪਵਿੱਤਰ ਪਾਣੀ ਹੀ ਹੈ। ਬਾਕੀ ਸੂਬਿਆਂ ਕੋਲ ਭਾਵੇਂ ਆਪੋ-ਆਪਣੇ ਖਣਿੱਜ ਪਦਾਰਥ ਹਨ ਜਿਹੜੇ ਕੁਦਰਤ ਵੱਲੋਂ ਬਖ਼ਸ਼ੇ ਗਏ ਹਨ, ਜਿਸ ਨੂੰ ਕੋਈ ਵੀ ਸੂਬਾ ਮੁਫਤ ਵਿੱਚ ਨਹੀਂ ਦਿੰਦਾ ਪਰੰਤੂ ਸਾਨੂੰ ਪ੍ਰਾਪਤ ਇੱਕੋ-ਇੱਕ ਖਣਿੱਜ ਪਾਣੀ ਹੈ ਜਿਸ ਦੀ ਵਰਤੋਂ ਪੰਜਾਬੀਆਂ ਵੱਲੋਂ ਬੇਕਦਰੇ ਢੰਗ ਨਾਲ ਕਰਨਾ ਬਹੁਤ ਹੀ ਘਿਨੌਣਾ ਅਤੇ ਨਿੰਦਾਯੋਗ ਹੈ। ਕੁਦਰਤ ਦੁਆਰਾ ਨਿਵਾਜ਼ੀ ਇਸ ਦਾਤ ਪਾਣੀ ਦੀ ਵਰਤੋਂ ਵਿੱਚ ਪੰਜਾਬ ਦੀ ਭਾਰਤ ਵਿੱਚ ਸਥਿਤ ਸਭ ਰਾਜਾਂ ਨਾਲੋਂ ਗੰਭੀਰ ਅਤੇ ਖ਼ਤਰੇ ਵਾਲੀ ਹੈ। Punjab Water Crisis
ਹਰ 100 ਲੀਟਰ ਬਦਲੇ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਪੰਜਾਬ ਵਿੱਚ ਬਾਕੀ ਸੂਬਿਆਂ ਨਾਲੋਂ ਸਭ ਤੋਂ ਵੱਧ ਹੈ। ਜਲ ਸਰੋਤ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਪ੍ਰਮਾਣਿਕ ਅੰਕੜਿਆਂ ਦੇ ਤਹਿਤ ਆਂਧਰਾ ਪ੍ਰਦੇਸ਼ ਸਾਰਿਆਂ ਸੂਬਿਆਂ ਨਾਲੋਂ ਘੱਟ ਪਾਣੀ ਦੀ ਨਿਕਾਸੀ ਕਰਦਾ ਹੈ ਜੋ ਕੇ ਲਗਭਗ 29 ਪ੍ਰਤੀਸ਼ਤ ਦੇ ਕਰੀਬ ਹੈ। ਪਰੰਤੂ ਪੰਜਾਬ ਵੱਲੋਂ ਕੀਤੀ ਜਾਣ ਵਾਲੀ ਪਾਣੀ ਦੀ ਨਿਕਾਸੀ ਲਗਭਗ 164 ਪ੍ਰਤੀਸ਼ਤ ਦੇ ਕਰੀਬ ਹੈ, ਜ਼ਿਆਦਾਤਰ ਬਲਾਕਾਂ ਦਾ ਪਾਣੀ ਹਰ ਸਾਲ ਘਟ ਰਿਹਾ ਹੈ। ਜੋ ਬਹੁਤ ਹੀ ਗੰਭੀਰ ਅੰਕੜਿਆਂ ਨੂੰ ਦਰਸਾ ਰਿਹਾ ਹੈ। ਸਾਡੇ ਸਾਹਮਣੇ ਆ ਰਹੇ ਖ਼ਤਰਿਆਂ ਨੂੰ ਅਸੀਂ ਕੇਵਲ ਕਿਤਾਬਾਂ ਤੇ ਕਾਪੀਆਂ ਵਿਚ ਪੜ੍ਹ-ਲਿਖ ਕੇ ਛੱਡ ਰਹੇ ਹਾਂ। Punjab Water Crisis
ਪੰਜਾਬ ਦੇ ਲਗਭਗ 146 ਬਲਾਕਾਂ ਵਿਚੋਂ 114 ਬਲਾਕ ਖਤਰੇ ਦੇ ਪੱਧਰ ’ਤੇ ਪਹੁੰਚ ਚੁੱਕੇ ਹਨ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ 100 ਲੀਟਰ ਰਿਚਾਰਜ ਦੇ ਬਦਲੇ 100 ਲੀਟਰ ਤੋਂ ਵੱਧ ਪਾਣੀ ਕੱਢਣਾ ਭਾਵ ਪੰਜਾਬ ਦੇ ਕੁੱਲ ਰਕਬੇ ਦੇ 80 ਪ੍ਰਤੀਸ਼ਤ ਦਾ ਖੇਤਰ ਬਣਦਾ ਹੈ। ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਡਿੱਗਣ ਦੀ ਔਸਤ ਦਰ 0.7 ਮੀਟਰ ਪ੍ਰਤੀ ਸਾਲ ਹੈ। ਜੋ ਕੇ ਲਗਭਗ 2.3 ਫੁੱਟ ਪ੍ਰਤੀ ਸਾਲ ਹੈ। ਪਾਣੀ ਦੇ ਇਸ ਡਿੱਗਦੇ ਪੱਧਰ ਦੀ ਗਿਰਾਵਟ ਦੀ ਤੁਲਨਾ ੜਗ਼ਮੜਫ-ੂੜਿੀਂ(ੜਗ਼ਮੜਫੂੜਿੀਂ.ਲਲ਼ੁ.ੜਗ਼) ਵੈੱਬਸਾਈਟ ’ਤੇ ਕੀਤੀ ਜਾ ਸਕਦੀ ਹੈ। ਪਾਣੀ ਦੀ ਵਰਤੋਂ ਦੀ ਗੱਲ ਕਰੀਏ ਤਾਂ ਸੰਗਰੂਰ, ਮਲੇਰਕੋਟਲਾ, ਜਲੰਧਰ ਅਤੇ ਮੋਗਾ ਸਭ ਤੋਂ ਵੱਧ ਪ੍ਰਭਾਵਿਤ ਜ਼ਿਲੇ੍ਹ ਹਨ।
ਇਹ ਜ਼ਿਲ੍ਹੇ ਬੇਹਿਸਾਬੇ ਤਰੀਕੇ ਨਾਲ ਪਾਣੀ ਦੀ ਵਰਤੋਂ ਕਰ ਰਹੇ ਹਨ।ਫਾਜ਼ਿਲਕਾ ਅਤੇ ਮੁਕਤਸਰ ਵਰਗੇ ਜ਼ਿਲ੍ਹੇ ਵੀ ਪੂਰੀ ਤਰ੍ਹਾਂ ਨਹਿਰੀ ਪਾਣੀ ਦੇ ਉੱਤੇ ਹੀ ਨਿਰਭਰ ਹਨ। ਇਹ ਜ਼ਿਲ੍ਹੇ ਜ਼ਮੀਨ ਵਿੱਚ ਪਾਣੀ ਹੁੰਦਿਆਂ ਹੋਇਆਂ ਵੀ ਪੀਣ ਵਾਲੇ ਪਾਣੀ ਤੋਂ ਪੂਰੀ ਤਰ੍ਹਾਂ ਸੱਖਣੇ ਹਨ। ਜਲ ਸਰੋਤ ਵਿਭਾਗ ਪੰਜਾਬ ਦੀ ਅਧਿਕਾਰਿਕ ਰਿਪੋਰਟ ਅਨੁਸਾਰ ਆਉਂਦੇ 2037 ਦੇ ਲਗਭਗ ਸਾਰੇ ਜ਼ਿਲ੍ਹਿਆਂ ਦਾ ਰਹਿ ਗਿਆ ਪੀਣ ਵਾਲਾ ਪਾਣੀ ਦਾ ਪੱਤਣ ਵੀ ਸੁੱਕ ਜਾਵੇਗਾ। 90 ਦੇ ਦਹਾਕੇ ਦੌਰਾਨ ਪੰਜਾਬ ਦੇ ਸਮੂਹ ਜ਼ਿਲ੍ਹਿਆਂ, ਬਲਾਕਾਂ ਦਾ ਪਾਣੀ ਪੱਧਰ ਬਹੁਤ ਜ਼ਿਆਦਾ ਵਧੀਆ ਸੀ। ਜਿਸ ਨੂੰ ਆਸਾਨੀ ਨਾਲ ਖੂਹਾਂ ਦੀ ਮੱਦਦ ਨਾਲ ਘਰੇਲੂ ਵਰਤੋਂ ਜਾਂ ਸਿੰਚਾਈ ਲਈ ਵਰਤਿਆ ਜਾਂਦਾ ਸੀ। ਪਰੰਤੂ ਅੱਜ ਕਈ ਬਲਾਕਾਂ ਅਤੇ ਜ਼ਿਲ੍ਹਿਆਂ ਦੇ ਵਿਚ ਪਾਣੀ ਦਾ ਪੱਧਰ ਸੈਂਕੜੇ ਫੁੱਟ ਹੇਠਾਂ ਤਕ ਚਲਿਆ ਗਿਆ ਹੈ। Punjab Water Crisis
ਪੰਜਾਬ ਆਪਣੇ ਧਰਤੀ ਹੇਠਲੇ ਪਾਣੀ ਵਿੱਚੋਂ 25 ਕਰੋੜ ਲੀਟਰ ਪਾਣੀ ਵੱਧ ਕੱਢ ਰਿਹਾ ਹੈ ਜਿਸ ਦੀ ਕੀਮਤ 500 ਕਰੋੜ ਬਣਦੀ ਹੈ। ਦੂਜੇ ਪਾਸੇ ਪੰਜਾਬ ਆਉਣ ਵਾਲਾ ਕੁੱਲ ਦਰਿਆਈ ਪਾਣੀ ਲਗਭਗ 14.22 ਮਿਲੀਅਨ ਏਕੜ ਫੁੱਟ ਹੈ। ਪੰਜਾਬ ਦਾ ਕੁੱਲ ਖੇਤੀਯੋਗ ਰਕਬਾ 106 ਲੱਖ ਏਕੜ ਹੈ। ਪੰਜਾਬ ਦਾ ਕੁੱਲ ਨਹਿਰੀ ਪਾਣੀ ਅਧੀਨ ਖੇਤਰ 76.3 ਲੱਖ ਏਕੜ ਹੈ। ਇਸ ਖੇਤਰ ਵਿੱਚ ਆਸਾਨੀ ਨਾਲ ਨਹਿਰੀ ਪਾਣੀ ਲੱਗ ਸਕਦਾ ਹੈ ਪਰੰਤੂ ਇਸ ਦੀ ਵਰਤੋਂ ਲਈ ਵੀ ਲੋਕ ਅਜੇ ਅਣਗਹਿਲੀ ਹੀ ਕਰ ਰਹੇ ਹਨ ਤੇ ਆਪਣੇ ਹੱਕਾਂ ਨੂੰ ਅੱਖੋਂ-ਪਰੋਖੇ ਕਰ ਰਹੇ ਹਨ। ਭਾਰਤ ਦੀਆਂ ਸਭ ਤੋਂ ਪੁਰਾਣੀਆਂ ਨਹਿਰਾਂ ਵਿੱਚੋਂ ਅੱਪਰ ਬਾਰੀ ਦੁਆਬ ਨਹਿਰ ਇੱਕ ਹੈ ਜੋ ਕਿ ਬਾਦਸ਼ਾਹ ਸ਼ਾਹਜਹਾਂ ਦੁਆਰਾ ਪਹਿਲੀ ਵਾਰ ਰਾਵੀ ਦਰਿਆ ਦੇ ਪਾਣੀ ਨੂੰ ਮਾਧੋਪੁਰ ਤੋਂ ਲਾਹੌਰ ਲਿਜਾਣ ਲਈ ਬਣਾਈ ਗਈ ਸੀ।
ਹੌਲੀ-ਹੌਲੀ ਪੰਜਾਬ ਵਿੱਚ ਰੋਪੜ ਹੈੱਡ ਵਰਕਸ, ਬੀਕਾਨੇਰ ਨਹਿਰ ਪ੍ਰਣਾਲੀ ਤਹਿਤ ਫਿਰੋਜ਼ਪੁਰ ਹੁਸੈਨੀਵਾਲਾ ਹੈੱਡਵਰਕਸ, ਸ਼ਾਹ ਨਹਿਰ ਪ੍ਰਣਾਲੀ ਤਹਿਤ ਨਹਿਰਾਂ ਕੱਢੀਆਂ ਗਈਆਂ ਸਨ। ਸਾਡਾ ਆਪਣਾ ਹੱਕੀ ਨਹਿਰੀ ਪਾਣੀ ਭਾਖੜਾ ਮੇਨ ਲਾਈਨ 1954 ਅਤੇ ਐਸਵਾਈਐਲ ਦੇ ਰੂਪ ਵੀ ਹਮੇਸ਼ਾ ਹੀ ਰਾਜਨੀਤੀ ਦਾ ਸ਼ਿਕਾਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਧਾਰਮਿਕ ਮੁੱਦੇ ਸਰਸਵਤੀ ਨਦੀ ਪ੍ਰਜੈਕਟ ਦੇ ਰੂਪ ਵਿੱਚ ਵੀ ਰਹੇਗਾ। ਇਹ ਗੱਲ ਜੱਗ-ਜਾਹਿਰ ਹੈ। Punjab Water Crisis
ਕਿ ਪੰਜਾਬ ਆਉਣ ਵਾਲੇ ਸਮੇਂ ਵਿੱਚ ਗੁੰਝਲਦਾਰ ਰਾਜਨੀਤੀ ਅਤੇ ਪੰਜਾਬੀਆਂ ਦੇ ਸਿਰਫ ਮੂਕ ਦਰਸ਼ਕ ਬਣੇ ਰਹਿਣ ਦਾ ਗਹਿਰਾ ਸੰਤਾਪ ਹੰਢਾਏਗਾ ਅਤੇ ਪੰਜਾਬ ਦੀ ਹੋਂਦ ਨੂੰ ਖਤਮ ਕਰਨ ਲਈ ਡਾਕੇ ਜਾਰੀ ਰਹਿਣਗੇ। ਜਲਦੀ ਪੰਜਾਬ ਬੰਜਰ ਬਣ ਜਾਵੇਗਾ ਫਿਰ ਅਸੀਂ ਉੱਜੜ ਗਏ ਬੰਜਰ ਪੰਜਾਬ ਦੇ ਪਾਣੀਆਂ ਦੇ ਉੱਤੇ ਕਹਾਣੀਆਂ ਅਤੇ ਬਾਤਾਂ ਪਾਵਾਂਗੇ ਪਰੰਤੂ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਤੇ ਨਸਲਾਂ ਨੂੰ ਜਵਾਬ ਕਿਸੇ ਨੇ ਨਹੀਂ ਦੇਣਾ। ਪਾਣੀ ਪਹਿਲਾਂ ਹੀ ਨੱਕ ਤੋਂ ਉੱਪਰੋਂ ਲੰਘ ਚੁੱਕਾ ਹੈ ਜੇਕਰ ਅੱਜ ਨਾ ਸਮਝੇ ਤਾਂ ਫਿਰ ਕਦੇ ਵੀ ਨਹੀਂ ਸਮਝਾਂਗੇ।
ਸ. ਸ. ਸ. ਸ. ਹਮੀਦੀ
ਮੋ. 94633-17199
ਅਮਨਿੰਦਰ ਸਿੰਘ ਕੁਠਾਲਾ