ਪੰਜਾਬ ਵਿਧਾਨ ਸਭ ਤੋਂ ਸੀਐਮ ਮਾਨ ਲਾਈਵ

CM Bhagwant Mann

ਹੁਣ ਕੰਮ ਕਰਨ ਦਾ ਰਾਹ ਸਾਫ ਹੋਇਆ

  • ਇਨਸਾਫ ਦੇਣ ਲਈ ਸੁਪਰੀਮ ਕੋਰਟ ਦਾ ਧੰਨਵਾਦ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਸੰਬੋਧਨ ਕਰ ਰਹੇ ਹਨ। ਉਨਾਂ ਸੈਸ਼ਨ ਲਈ ਕੋਰਟ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਹੁਣ ਕੰਮ ਕਰਨ ਦਾ ਸਾਹ ਸਾਫ ਹੋਇਆ ਹੈ। ਕੋਰਟ ਨੇ ਸੁਪੱਸ਼ਟ ਕੀਤਾ ਕਿ ਸਪੀਕਰ ਵੀ ਸੈਸ਼ਨ ਸੱਦ ਸਕਦੇ ਹਨ।  ਮੁੱਖ ਮੰਤਰੀ ਮਾਨ ਨੇ ਇਨਸਾਫ ਦੇਣ ਲਈ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ। ਉਨਾਂ ਗਵਰਨਰ ਸਾਹਿਬ ਦਾ ਵੀ ਧੰਨਵਾਦ ਕੀਤਾ। ਉਨਾਂ ਕਿਹਾ ਕਿ ਉਮੀਦ ਹੈ ਕਿ ਜੋ ਬਿੱਲ ਅਸੀਂ ਪਾਸ ਕੀਤੇ ਹਨ ਛੇਤੀ ਹੀ ਗਵਰਨਸ ਸਾਹਿਬ ਉਨ੍ਹਾਂ ਨੂੰ ਮਨਜ਼ੂਰ ਦੇਣਗੇ। ਉਨਾਂ ਕਿਹਾ ਸਾਡੇ ਜਿੱਤ ਹਾਰ ਦਾ ਮਸਲਾ ਨਹੀਂ ਹੈ।

ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ

ਸਦਨ ਅੰਦਰ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਸਵਾਲ-ਜਵਾਬ ਸ਼ੁਰੂ ਹੋਏ ਅਤੇ ਮੰਤਰੀਆ ਵੱਲੋਂ ਸਵਾਲਾਂ ਦੇ ਜਵਾਬ ਦਿੱਤੇ ਜਾ ਰਹੇ ਹਨ। ਸਦਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਜਵਾਬ ਦਿੱਤਾ। (Dr Baljit Kaur)

ਉਨ੍ਹਾਂ ਕਿਹਾ ਕਿ ਬੁਢਾਪਾ ਪੈਨਸ਼ਨ 2500 ਰੁਪਏ ਕਰਨ ਲਈ ਵਿੱਤ ਵਿਭਾਗ ਨੂੰ ਖਰੜਾ ਬਣਾ ਕੇ ਭੇਜ ਦਿੱਤਾ ਗਿਆ ਹੈ। ਇਸ ’ਤੇ ਵਿੱਤ ਵਿਭਾਗ ਵਿਚਾਰ ਕਰ ਰਿਹਾ ਹੈ ਜਿਵੇਂ ਹੀ ਇਹ ਪੂਰਾ ਹੋ ਜਾਵੇਗਾ ਤੇ ਵਿੱਤ ਵਿਭਾਗ ਦੀ ਮਨਜ਼ੂਰੀ ਮਿਲ ਜਾਵੇਗੀ ਉਦੋਂ ਤੁਰੰਤ ਬੁਢਾਪਾ, ਵਿਧਵਾ, ਬੇਸਹਾਰਾ ਬੱਚਿਆਂ ਤੇ ਅੰਗਹੀਣਾਂ ਦੀ ਪੈਨਸ਼ਨ 2500 ਰੁਪਏ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਵੱਲੋਂ ਪੂਰੀ ਤਿਆਰੀ ਹੈ। ਕਿਸੇ ਵੀ ਵੇਲੇ ਸਰਕਾਰ ਬੁਢਾਪਾ ਪੈਨਸ਼ਨ ਨੂੰ 2500 ਰੁਪਏ ਕਰ ਸਕਦੀ ਹੈ। (Dr Baljit Kaur)

ਮੁੱਖ ਮੰਤਰੀ ਮਾਨ ਦੇ ਸੰਬੋਧਨ ਦੀਆਂ ਅਹਿਮ ਗੱਲਾਂ

  • ਹੁਣ ਕੰਮ ਕਰਨ ਦਾ ਰਾਹ ਸਾਫ ਹੋਇਆ
  • ਅਸੀਂ ਨਹੀਂ ਚਾਹੁੰਦੇ ਗਵਰਨਰ ਅਤੇ ਸਰਕਾਰ ਵਿਚਾਲੇ ਕੋਈ ਤਕਰਾਰ ਹੋਵੇ
  • ਬੀਜੇਪੀ ਨੂੰ ਪੰਜਾਬ ਤੋਂ ਨਫ਼ਰਤ ਹੈ
  • ਬੀਜੇਪੀ ਦਾ ਵੱਸ ਚੱਲ ਤਾਂ ਜਨ ਗਨ ਮਨ ’ਚੋਂ ਪੰਜਾਬ ਨੂੰ ਬਾਹਰ ਕੱਢ ਦੇਵੇ
  • ਇਨਸਾਨ ਦੇਣ ਲਈ ਸੁਪਰੀਮ ਕੋਰਟ ਦਾ ਧੰਨਵਾਦ
  • ਕੋਰਟ ਨੇ ਇਲੈਕਟਿਡ ਅਤੇ ਸਿਲੈਕਟਿਡ ਦਾ ਫਰਕ ਸਪੱਸ਼ਟ ਕੀਤਾ
  • ਕੋਰਟ ਨੇ ਸਾਰੇ ਸੈਸ਼ਨਾਂ ਨੂੰ ਲੀਗਲ ਦੱਸਿਆ
  • ਕੇਂਦਰ ਹੱਕੀ ਫੰਡ ਵੀ ਇੰਜ ਦਿੰਦੇ ਹਨ ਜਿਵੇਂ ਅਹਿਸਾਨ ਹੋਵੇ

LEAVE A REPLY

Please enter your comment!
Please enter your name here