ਚੰਗੇ ਝਾੜ ਤੇ ਪਾਣੀ ਦੀ ਬੱਚਤ ਲਈ ਪੰਜਾਬ ‘ਵਰਸਿਟੀ ਨੇ ਕੀਤੀ ਖਾਸ ਅਪੀਲ, ਸਿਫਾਰਿਸ਼ ਕੀਤੀ ਇਹ ਕਿਸਮ

PR 126

ਪੀਆਰ ਕਿਸਮਾਂ ਨੂੰ 25 ਫੀਸਦੀ ਘੱਟ ਪਾਣੀ ਦੀ ਲੋੜ, ਝਾੜ ਲੰਮੀ ਮਿਆਦ ਦੀਆਂ ਕਿਸਮਾਂ ਦੇ ਤੁਲਨਾਤਮਕ | PR 126

  • ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਪੀਆਰ 126 ਝੋਨੇ ਦੀਆਂ ਵਾਤਾਵਰਨ ਪੱਖੀ ਵਿਸ਼ੇਸ਼ਤਾਵਾਂ ਗਿਣਾਈਆਂ | PR 126

ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਝੋਨੇ ਦੀ ਲੁਆਈ ਮਾਨਸੂਨ ਦੀ ਸ਼ੁਰੂਆਤ ਦੇ ਨੇੜੇ (ਜੋ ਆਮ ਤੌਰ ਤੇ ਹਰ ਸਾਲ ਜੁਲਾਈ ਦੇ ਸ਼ੁਰੂ ਵਿੱਚ ਪੰਜਾਬ ’ਚ ਆਉਂਦਾ ਹੈ) ਕਰਨ ਦਾ ਸੁਝਾਅ ਦਿੱਤਾ ਹੈ। ਮਾਹਿਰਾਂ ਮੁਤਾਬਕ ਪੀਆਰ ਕਿਸਮਾਂ ਨੂੰ ਬੀਜਣ ਨੂੰ ਤਰਜ਼ੀਹ ਦਿੱਤੀ ਜਾਵੇ। ਕਿਉਂਕਿ ਇਹ 25 ਫੀਸਦੀ ਘੱਟ ਪਾਣੀ ਨਾਲ ਲੰਬੀ ਮਿਆਦ ਵਾਲੀਆਂ ਕਿਸਮਾਂ ਦੇ ਤੁਲਨਾਤਮਕ ਝਾੜ ਦਿੰਦੀਆਂ ਹਨ। ਹੋਰ ਜਾਣਕਾਰੀ ਦਿੰਦਿਆਂ ਪੀਏਯੂ ਦੇ ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਅਤੇ ਝੋਨਾ ਮਾਹਿਰ ਡਾ. ਬੂਟਾ ਸਿੰਘ ਢਿੱਲੋਂ ਨੇ ਕਿਹਾ ਕਿ ਕਿਸਾਨਾਂ ਦੇ ਖੇਤਾਂ ਦੇ ਸਰਵੇਖਣ ਤੋਂ ਇਹ ਤੱਥ ਜ਼ਾਹਿਰ ਹੋਏ ਹਨ। (PR 126)

ਕਿ ਪੀਆਰ 126 ਅਜਿਹੀ ਕਿਸਮ ਹੈ ਜਿਸ ਨੇ ਜੁਲਾਈ ਮਹੀਨੇ ਵਿੱਚ ਬਿਜਾਈ ਕਰਨ ਤੇ 32 ਤੋਂ 37. 2 ਕੁਇੰਟਲ ਪ੍ਰਤੀ ਏਕੜ ਝਾੜ ਦਿੱਤਾ ਹੈ ਜੋ ਲੰਬੀ ਮਿਆਦ ਵਾਲੀਆਂ ਪੂਸਾ 44, ਪੀਆਰ 118 ਆਦਿ ਕਿਸਮਾਂ (ਜੁਲਾਈ ਦੀ ਬਿਜਾਈ ਦੌਰਾਨ 24.0 ਤੋਂ 28 ਕੁਇੰਟਲ ਪ੍ਰਤੀ ਏਕੜ ਝਾੜ) ਨਾਲੋਂ ਵੱਧ ਹੈ। ਉਨ੍ਹਾਂ ਕਿਹਾ ਕਿ ਘੱਟ ਮਿਆਦ ਅਤੇ ਮਾਨਸੂਨ ਦੀ ਬਾਰਸ਼ ਦੇ ਨਾਲ ਇਸ ਦੀ ਬਿਜਾਈ ਦੇ ਕਾਰਨ, ਇਸ ਨੂੰ ਪੂਸਾ 44 ਤੇ ਹੋਰ ਲੰਬੀ ਮਿਆਦ ਦੀਆਂ ਕਿਸਮਾਂ ਨਾਲੋਂ 25 ਫੀਸਦ ਘੱਟ ਪਾਣੀ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਜੂਨ ਮਹੀਨੇ ਦੌਰਾਨ ਪੀਆਰ 126 ਦੀ ਸਿੱਧੀ ਬਿਜਾਈ ’ਚ ਪਾਣੀ ਦੀ ਬੱਚਤ ਦੇ ਨਤੀਜੇ ਵਜੋਂ ਲੰਬੀ ਮਿਆਦ ਦੀਆਂ ਕਿਸਮਾਂ ਦੇ ਮੁਕਾਬਲੇ ਪਾਣੀ ਦੀ ਵਰਤੋਂ ਦੀ ਕੁਸ਼ਲਤਾ ’ਚ ਮਹੱਤਵਪੂਰਨ ਵਾਧਾ ਹੁੰਦਾ ਹੈ। (PR 126)

ਇਹ ਵੀ ਪੜ੍ਹੋ : Elante Mall Accident: ਚੰਡੀਗੜ੍ਹ ਦੇ Elante Mall ’ਚ ਦਰਦਨਾਕ ਹਾਦਸਾ, 10 ਸਾਲਾ ਬੱਚੇ ਦੀ ਮੌਤ

ਮਾਹਿਰਾਂ ਦਾਅਵਾ ਕੀਤਾ ਕਿ 24.4 ਕਿਲੋਗ੍ਰਾਮ ਪ੍ਰਤੀ ਦਿਨ, ਪ੍ਰਤੀ ਏਕੜ, ਪ੍ਰਤੀ ਦਿਨ ਦੀ ਜ਼ਿਆਦਾ ਉਤਪਾਦਕਤਾ ਇਸ ਕਿਸਮ ਦਾ ਇੱਕ ਪ੍ਰਮੁੱਖ ਗੁਣ ਹੈ ਜਿਸ ਨਾਲ ਲੰਬੀ ਮਿਆਦ ਦੀਆਂ ਕਿਸਮਾਂ ਦੇ ਤੁਲਨਾਤਮਕ ਝਾੜ ਮਿਲਦਾ ਹੈ। ਪੀਆਰ 126 ਘੱਟ ਮਿਆਦ ਦੇ ਕਾਰਨ ਕੀੜੇ ਅਤੇ ਬਿਮਾਰੀਆਂ ਦੇ ਹਮਲੇ ਤੋਂ ਬਚ ਗਿਆ ਅਤੇ ਬੈਕਟੀਰੀਆ ਬਲਾਈਟ ਪ੍ਰਤੀ ਪ੍ਰਤੀਰੋਧਤਾ ਵੀ ਹੈ ਜਿਸ ਨਾਲ ਪੂਸਾ 44 ਨਾਲੋਂ ਕੀਟਨਾਸ਼ਕ ਸਪਰੇਅ ਤੇ ਪ੍ਰਤੀ ਏਕੜ 1500 ਰੁਪਏ ਤੋਂ ਜ਼ਿਆਦਾ ਦੀ ਬੱਚਤ ਹੁੰਦੀ ਹੈ। (PR 126)

ਪੀਆਰ 126 ਕਿਸਮ ਦੀ ਮਿਲਿੰਗ ਕੁਆਲਿਟੀ ਵੀ ਹੋਰ ਕਿਸਮਾਂ ਨਾਲ ਤੁਲਨਾਤਮਕ ਹੈ ਪਰ ਹਾਈਬਿ੍ਰਡ ਕਿਸਮਾਂ ਨਾਲੋਂ ਬਹੁਤ ਵਧੀਆ ਹੈ। ਮਾਹਿਰਾਂ ਨੇ ਕਿਹਾ ਕਿ ਕਿਸਾਨ ਜਲਦੀ ਬਿਜਾਈ ਕਰਨ ਅਤੇ ਪੱਕੜ ਪਨੀਰੀ ਦੇ ਬੂਟੇ ਲਗਾਉਣ ਤੋਂ ਪਰਹੇਜ਼ ਕਰਨ। ਮਈ ਦੇ ਅਖੀਰ ਤੋਂ ਜੂਨ ਦੇ ਅੰਤ ਤੱਕ ਇਸ ਦੀ ਪਨੀਰੀ ਬੀਜੀ ਜਾਵੇ ਅਤੇ 25-30 ਦਿਨਾਂ ਖੇਤਾਂ ਵਿੱਚ ਲਗਾ ਦੇਣੀ ਚਾਹੀਦੀ ਹੈ। ਜਿਸ ਤੋਂ ਬਾਅਦ ਯੂਰੀਆ ਨੂੰ ਪਨੀਰੀ ਖੇਤ ਵਿੱਚ ਲਗਾਉਣ ਤੋਂ ਬਾਅਦ 7, 21 ਅਤੇ 35 ਦਿਨਾਂ ਵਿੱਚ 3 ਕਿਸ਼ਤਾਂ ਵਿੱਚ ਪਾਓ। ਯੂਰੀਆ ਦੀ ਦੇਰੀ ਨਾਲ 6.0 ਤੋਂ 7.0 ਪ੍ਰਤੀਸ਼ਤ ਤੱਕ ਘਟ ਸਕਦਾ ਹੈ। (PR 126)

LEAVE A REPLY

Please enter your comment!
Please enter your name here