ਪੰਜਾਬ ਦੇ ਟਰਾਂਸਪੋਰਟ ਮੰਤਰੀ ਚੱਲਦੀ ਗੱਡੀ ’ਚ ਸਨਰੂਫ ਤੋਂ ਹੋਏ ਬਾਹਰ, ਗੰਨਮੈਨਾਂ ਨੂੰ ਪਾਇਆ ਖਤਰੇ ’ਚ

transprot manister, Punjab Transport Minister

ਪੰਜਾਬ ਦੇ ਟਰਾਂਸਪੋਰਟ ਮੰਤਰੀ ਚੱਲਦੀ ਗੱਡੀ ’ਚ ਸਨਰੂਫ ਤੋਂ ਹੋਏ ਬਾਹਰ, ਗੰਨਮੈਨਾਂ ਨੂੰ ਪਾਇਆ ਖਤਰੇ ’ਚ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਖਤਰਨਾਕ ਸਟੰਟ ਸਾਹਮਣੇ ਆਇਆ ਹੈ। ਉਹ ਆਪਣੀ ਇੰਡੇਵਰ ਗੱਡੀ ਦੇ ਸਨਰੂਫ ਤੋਂ ਬਾਹਰ ਨਿਕਲ ਕੇ ਹੱਥ ਹਿਲਾਉਂਦੇ ਨਜ਼ਰ ਆ ਰਹੇ ਹਨ। ਇਹ ਵੀਡਿਓ ਨੈਸ਼ਨਲ ਹਾਈਵੇ ਦਾ ਦੱਸਿਆ ਜਾ ਰਿਹਾ ਹੈ। ਗੱਡੀ ਤੇਜ਼ ਰਫ਼ਤਾਰ ’ਚ ਜਾ ਰਹੀ ਹੈ ਤੇ ਉਸ ਦੇ ਦੋ ਗੰਨਮੈਨ ਵੀ ਗੱਡੀ ਦੀਆਂ ਖਿੜਕੀਆਂ ਦੇ ਸ਼ੀਸ਼ੇ ਖੋਲ੍ਹ ਕੇ ਬਾਹਰ ਵੱਲ ਨਿਕਲ ਕੇ ਜਾਨ ਨੂੰ ਖਤਰੇ ’ਚ ਪਾ ਰਹੇ ਹਨ। ਇਸ ਮਾਮਲੇ ’ਚ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਵੀਡੀਓ ਪੁਰਾਣਾ ਹੈ। ਜਦੋਂ ਉਹ ਚੋਣ ਜਿੱਤੇ ਸਨ ਉਦੋਂ ਇਹ ਵੀਡੀਓ ਬਣਾਈ ਗਈ ਸੀ। ਹਾਲਾਂਕਿ ਉਨ੍ਹਾਂ ਨਾਲ ਗੰਨਮੈਨ ਤੇ ਅੱਗੇ ਚੱਲ ਰਹੀਆਂ ਦੋ ਗੱਡੀਆਂ ਨੂੰ ਵੇਖ ਕੇ ਉਨ੍ਹਾਂ ਦੇ ਦਾਅਵੇ ’ਤੇ ਸਵਾਲ ਖੜੇ ਹੋ ਰਹੇ ਹਨ।  (Punjab Transport Minister)

ਲਾਲਜੀਤ ਸਿੰਘ ਭੁੱਲਰ ਨੇ ਦਿੱਤੀ ਸਫਾਈ

(Punjab Transport Minister) ਟਰਾਂਸਪੋਰਟ ਮੰਤਰੀ ਨੇ ਇਸ ਵੀਡੀਓ ’ਤੇ ਸਫਾਈ ਦਿੰਦਿਆਂ ਕਿਹਾ ਕਿ ਇਹ ਵੀਡਿਓ ਪੁਰਾਣੀ ਹੈ ਤੇ ਉਹ ਚੋਣਾਂ ਵੇਲੇ ਦੀ ਹੈ। ਇਹ ਉਹ ਵੀਡੀਓ ਹੈ ਜਦੋਂ ਅਸੀਂ ਚੋਣ ਜਿੱਤ ਕੇ ਅਸੀਂ ਵਾਪਸ ਆ ਰਹੇ ਸੀ। ਮੰਤਰੀ ਨੇ ਕਿਹਾ ਕਿ ਜਦੋਂ ਮੈਂ ਜਿੱਤਿਆ ਤਾਂ ਮੈਨੂੰ ਹਾਰ ਪਾਏ ਗਏ ਸਨ। ਉਸ ਤੋਂ ਬਾਅਦ ਤਾਂ ਮੈਨੂੰ ਕਦੇ ਹਾਰ ਨਹੀਂ ਪਾਏ ਗਏ। ਦੋ ਅੱਗੇ ਚੱਲ ਰਹੀਆਂ ਜਿਪਸੀਆਂ ਸਬੰਧੀ ਉਨ੍ਹਾਂ ਕਿਹਾ ਕਿ ਜਿੱਤ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੈਨੂੰ ਛੱਡਣ ਲਈ ਆਇਆ ਸੀ। ਇਹ ਉਨ੍ਹਾਂ ਦੀਆਂ ਗੱਡੀਆਂ ਹਨ। ਟਰਾਂਸਪੋਰਟ ਮੰਤਰੀ ਨੇ ਕਿਹਾ ਜੇਕਰ ਮੇਰੇ ਕੋਲੋਂ ਫਿਰ ਕੁਝ ਗਲਤ ਹੋ ਗਿਆ ਹੈ ਤਾਂ ਮੈਂ ਮਾਫੀ ਮੰਗਦਾ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here