ਭਾਜਪਾ ਦੀ ਸਰਕਾਰ ਬਣਨ ’ਤੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ : ਅਮਿਤ ਸ਼ਾਹ 

Amritpal

ਵਿਰੋਧੀਆਂ ਪਾਰਟੀਆਂ ਨੂੰ ਲਿਆ ਨਿਸ਼ਾਨੇ ’ਤੇ (Amit Shah)

(ਸੱਚ ਕਹੂੰ ਨਿਊਜ਼) ਪਟਿਆਲਾ। ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀਆਂ ਵੱਲ਼ ਚੋਣ ਪ੍ਰਚਾਰ ਸਿਖਰਾਂ ’ਤੇ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਅੱਜ ਪੰਜਾਬ ਭਾਜਪਾ ਦੀ ਗਠਜੋੜ ਪਾਰਟੀ ਲਈ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨਾਂ ਨਾਲ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਵੱਡੇ ਆਗੂ ਨਾਲ ਸਨ। ਉਨ੍ਹਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਵਿਰੋਧੀ ਧਿਰਾਂ ‘ਤੇ ਨਿਸ਼ਾਨਾ ਸਾਧਿਆ। ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ਦੀਆਂ ਨੀਤੀਆਂ ਬਾਰੇ ਦੱਸਦੇ ਹੋਏ ਕਿਹਾ ਕਿ ਜੇਕਰ ਪੰਜਾਬ ਨੂੰ 70 ਦੇ ਦਹਾਕੇ ਵਾਂਗ ਦੇਸ਼ ‘ਚ ਨੰਬਰ-1 ਬਣਾਉਣਾ ਹੈ ਤਾਂ ਨਰਿੰਦਰ ਮੋਦੀ ਨੂੰ ਲਿਆਉਣਾ ਪਵੇਗਾ।

ਕੈਪਟਨ ਬਹੁਤ ਸੀਨੀਅਰ ਲੀਡਰ ਹਨ। ਕੈਪਟਨ ਸਾਹਿਬ ਨਾਲ ਕਾਂਗਰਸ ਨੇ ਜਿਸ ਤਰ੍ਹਾਂ ਦਾ ਸਲੂਕ ਕੀਤਾ ਹੈ, ਉਸ ਨੂੰ ਦੇਖ ਕੇ ਮੈਂ ਪਟਿਆਲੇ ਦੇ ਲੋਕਾਂ ਨੂੰ ਪੁੱਛਣ ਆਇਆ ਹਾਂ ਕਿ ਕੀ ਕਾਂਗਰਸ ਨੂੰ 9 ‘ਚੋਂ ਇਕ ਸੀਟ ਵੀ ਕਾਂਗਰਸ ਨੂੰ ਜਾਣੀ ਚਾਹੀਦੀ ਹੈ। ਹੁਣ ਸਮਾਂ ਆ ਗਿਆ ਹੈ ਕਿ ਕਾਂਗਰਸ ਆਪਣੀਆਂ ਕਾਰਵਾਈਆਂ ਦਾ ਜਵਾਬ ਦੇਵੇ। ਜਦੋਂ ਮੈਂ ਚੰਨੀ ਸਾਹਿਬ ਨੂੰ ਦੇਖਦਾ ਹਾਂ ਤਾਂ ਕਈ ਵਾਰ ਮੈਨੂੰ ਲੱਗਦਾ ਹੈ ਜਿਵੇਂ ਕੋਈ ਫਿਲਮ ਦੇਖ ਰਿਹਾ ਹੋਵੇ।

ਚੰਨੀ ਕਹਿੰਦੇ ਹਨ ਕਿ ਇਹ ਕਰਾਂਗੇ ਉਹ ਕਰਾਂਗੇ। ਉਨ੍ਹਾਂ ਕੋਲ ਕੋਈ ਰੋਡ ਮੈਪ ਨਹੀਂ ਹੈ। ਸਾਰੇ ਪਾਵਰ ਪਲਾਂਟ ਸੰਕਟ ਵਿੱਚ ਚੱਲ ਰਹੇ ਹਨ। 3 ਥਰਮਲ ਪਲਾਂਟ ਬੰਦ ਹੋ ਗਏ ਹਨ। ਦੋ ਹੋਰ ਬੰਦ ਹੋਣ ਦੀ ਕਗਾਰ ‘ਤੇ ਹਨ। ਅੱਜ ਦੇਸ਼ ਵਿੱਚ 100 ਅਪਰਾਧ ਦਰਜ ਹਨ, ਜਿਨ੍ਹਾਂ ਵਿੱਚੋਂ 49 ਫੀਸਦੀ ਪੰਜਾਬ ਦੇ ਹਨ। ਕੀ ਚੰਨੀ ਸਾਹਿਬ ਇਸ ਬਾਰੇ ਕੋਈ ਐਕਸ਼ਨ ਪਲਾਨ ਦੱਸਣਗੇ? ਕੇਜਰੀਵਾਲ ਸਾਹਿਬ ਨਸ਼ੇ ਕਿਵੇਂ ਬੰਦ ਕਰਨਗੇ? ਭਾਜਪਾ ਪੰਜਾਬ ਦੇ ਵਿਕਾਸ ਦਾ ਖਾਕਾ ਲੈ ਕੇ ਆਈ ਹੈ, ਜਿਸ ਤੇ ਕੰਮ ਕਰਕੇ ਨਸ਼ਾ ਜੜ੍ਹੋਂ ਖਤਮ ਹੋਵੋਗਾ।

ਆਜ਼ਾਦੀ ਤੋਂ ਬਾਅਦ ਨਰਿੰਦਰ ਮੋਦੀ ਨੇ ਪੰਜਾਬ ਲਈ ਬਹੁਤ ਕੰਮ ਕੀਤਾ

ਆਜ਼ਾਦੀ ਤੋਂ ਬਾਅਦ ਨਰਿੰਦਰ ਮੋਦੀ ਨੇ ਜਿੰਨਾਂ ਸਿੱਖਾਂ ਲਈ ਕੀਤਾ ਹੈ। ਅਜੇ ਤੱਕ ਕਿਸੇ ਨੇ ਨਹੀਂ ਕੀਤਾ। ਕੈਪਟਨ ਸਾਹਬ ਉਸ ਸਮੇਂ ਮੁੱਖ ਮੰਤਰੀ ਸਨ। ਮੰਗ ਆਈ ਤਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਸ਼ੁਰੂ ਹੋਣਾ ਚਾਹੀਦਾ ਹੈ ਤਾਂ ਕੁਝ ਹੀ ਸਮੇਂ ’ਚ 120 ਕਰੋੜ ਨਾਲ ਇਸ ਨੂੰ ਖੋਲ੍ਹਣ ਦਾ ਕੰਮ ਨਰਿੰਦਰ ਮੋਦੀ ਨੇ ਕੀਤਾ। ਪਟਿਆਲਾ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੈਂ ਵਾਅਦੇ ਕਰਕੇ ਜਾਂਦਾ ਹਾਂ। 5 ਸਾਲਾਂ ‘ਚ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗਾ। ਨਸ਼ਿਆਂ ਤੋਂ ਮੁਕਤੀ ਨਾ ਅਕਾਲੀ ਦਿਵਾ ਸਕੀ ਤੇ ਨਾ ਹੀ ਕਾਂਗਰਸ ਕੁਝ ਕਰ ਸਕਦੀ ਹੈ। ਭਾਜਪਾ ਦੀ ਸਰਕਾਰ ਬਣਨ ’ਤੇ ਪੰਜਾਬ ’ਚ ਨਸ਼ਾ ਬਿਲਕੁਲ ਖਤਮ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ