ਪੰਜਾਬ ਰਾਜ ਖੇਡਾਂ : ਪਟਿਆਲਾ ਬਣਿਆ ਓਵਰਆਲ ਚੈਂਪੀਅਨ

Punjab State Games, Patiala, Overall, Champion

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਦੂਜਾ ਤੇ ਜਲੰਧਰ ਨੇ ਤੀਜਾ ਸਥਾਨ ਕੀਤਾ ਹਾਸਲ

ਸਤਪਾਲ ਥਿੰਦ/ਫਿਰੋਜ਼ਪੁਰ। ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸ਼ੁਰੂ ਹੋਈਆਂ ਪੰਜਾਬ ਰਾਜ ਖੇਡਾਂ ਅੰਡਰ-18 (ਲੜਕੇ) ਅੱਜ ਤੀਜੇ ਦਿਨ ਸ਼ਾਨੋ ਸੌਕਤ ਸਮਾਪਤ ਹੋਈਆਂ, ਜਿਸ ਵਿੱਚ ਪਟਿਆਲਾ ਨੇ 41 ਅੰਕ ਲੈ ਕੇ ਓਵਰਆਲ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜਦ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ 23 ਅੰਕ ਲੈ ਕੇ ਦੂਜਾ ਅਤੇ ਜਲੰਧਰ ਨੇ 22 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਖੇਡਾਂ ਦੀ ਸਮਾਪਤੀ ਮੌਕੇ ਅਨਿਰੁੱਧ ਗੁਪਤਾ, ਸੀ.ਈ.ਓ ਡੀ.ਸੀ.ਐਮ ਗਰੁੱਪ ਆਫ ਸਕੂਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਅਸ਼ੋਕ ਬਹਿਲ ਸਕੱਤਰ, ਰੈਡ ਕਰਾਸ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਮੌਕੇ ਅਨਿਰੁੱਧ ਗੁਪਤਾ ਨੇ ਜੇਤੂ ਖਿਡਾਰੀਆਂ ਨੂੰ ਸੋਨਾ, ਚਾਂਦੀ ਤੇ ਕਾਂਸੇ ਦੇ ਤਗਮਿਆਂ ਨਾਲ ਕੀਤਾ ਸਨਮਾਨਿਤ ਅਤੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੁਨੀਲ ਕੁਮਾਰ ਜਿਲ੍ਹਾ ਖੇਡ ਅਫਸਰ ਵੱਲੋਂ ਆਏ ਹੋਏ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ । ਇਸ ਮੌਕੇ ਉਨ੍ਹਾਂ  ਯਕੀਨ ਦਿਵਾਇਆ ਕਿ ਖੇਡ ਵਿਭਾਗ ਵੱਲੋਂ ਚੰੰਗੀ ਸਪੋਰਟਸ ਲਈ ਅਤੇ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਫਿਜੀਕਲ ਦੇ ਨਾਲ-ਨਾਲ ਦਿਮਾਗੀ ਤੌਰ ‘ਤੇ ਵੀ ਤੰਦਰੁਸਤ ਰਹਿਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ। ਕਪਤਾਨੀ ‘ਚ ਹੁਣ ਤੱਕ ਘਰੇਲੂ ਧਰਤੀ ‘ਤੇ ਕੁੱਲ 11 ਲੜੀ ਜਿੱਤ ਲਈਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।