Punjab Crime News: ਗੋਲੀ ਲੱਗਣ ਕਾਰਨ ਸਬ ਇੰਸਪੈਕਟਰ ਦੀ ਮੌਤ

Punjab Crime News
Punjab Crime News: ਗੋਲੀ ਲੱਗਣ ਕਾਰਨ ਸਬ ਇੰਸਪੈਕਟਰ ਦੀ ਮੌਤ

Punjab Crime News: (ਵਿਜੈ ਸਿੰਗਲਾ) ਭਵਾਨੀਗੜ੍ਹ। ਸਥਾਨਕ ਸ਼ਹਿਰ ਦੇ ਖ਼ਜ਼ਾਨਾ ਦਫ਼ਤਰ ਵਿਖੇ ਰਾਤ ਦੀ ਡਿਊਟੀ ’ਤੇ ਤਾਇਨਾਤ ਇੱਕ ਸਹਾਇਕ ਸਬ ਇੰਸਪੈਕਟਰ ਦੀ ਸਰਵਿਸ ਅਸਲੇ ਵਿੱਚੋਂ ਗੋਲੀ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੂੰ ਸੂਚਨਾ ਮਿਲੀ ਸੀ ਕਿ ਖ਼ਜ਼ਾਨਾ ਦਫ਼ਤਰ ਵਿਖੇ ਡਿਊਟੀ ’ਤੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਪੁਸ਼ਪਿੰਦਰ ਸਿੰਘ ਸ਼ੈਲਾ ਵਾਸੀ ਭਵਾਨੀਗੜ੍ਹ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: ਮੇਲੇ ਦੌਰਾਨ ਚੋਰੀ ਕਰਨ ਵਾਲਾ ਗਿਰੋਹ ਕਾਬੂ, 8 ਔਰਤਾਂ ਵੀ ਸ਼ਾਮਲ 

ਸਹਾਇਕ ਸਬ ਇੰਸਪੈਕਟਰ ਪੁਸਪਿੰਦਰ ਸਿੰਘ ਸੈਲਾ, ਜਿਸ ਦਾ ਘਰ ਖਜ਼ਾਨਾ ਦਫਤਰ ਦੇ ਨੇੜੇ ਹੀ ਸੀ, ਬੀਤੀ ਰਾਤ ਆਪਣੀ ਡਿਊਟੀ ’ਤੇ ਆਇਆ, ਜਦੋਂ ਸਵੇਰੇ ਘਰ ਨਾ ਗਿਆ ਤਾਂ ਉਸ ਦੀ ਪਤਨੀ ਨੇ ਖਜਾਨਾ ਦਫਤਰ ਆ ਕੇ ਪਤਾ ਕੀਤਾ ਤਾਂ ਉਥੇ ਕਮਰਾ ਬੰਦ ਸੀ, ਜੋ ਦਰਵਾਜਾ ਖੜਕਾਉਣ ’ਤੇ ਵੀ ਨਾ ਖੋਲ੍ਹਿਆ ਤਾਂ ਉਸ ਨੇ ਖਜਾਨਾ ਦਫਤਰ ਵਿੱਚ ਇੱਕ ਹੋਰ ਡਿਊਟੀ ਕਰਦੇ ਮੁਲਾਜ਼ਮ ਨੂੰ ਬੁਲਾ ਕੇ ਜਦੋਂ ਦਫਤਰ ਦਾ ਕਮਰਾ ਖੋਲ੍ਹਿਆ ਤਾਂ ਸਹਾਇਕ ਸਬ ਇੰਸਪੈਕਟਰ ਪੁਸਪਿੰਦਰ ਸਿੰਘ ਸੈਲਾ ਉਥੇ ਮ੍ਰਿਤਕ ਪਿਆ ਸੀ, ਉਸ ਦਾ ਸਰਵਿਸ ਅਸਲਾ, ਜਿਸ ਵਿੱਚੋਂ ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ 5 ਫਾਇਰ ਚੱਲੇ ਹੋਏ ਸਨ, ਨੇੜੇ ਹੀ ਪਿਆ ਸੀ। ਉਨ੍ਹਾਂ ਦੱਸਿਆ ਕਿ ਇਸ ਦੀ ਲਾਸ਼ ਦੇ ਨੇੜੇ ਅਸਲਾ ਸਾਫ ਕਰਨ ਵਾਲਾ ਕੱਪੜਾ ਪਿਆ ਸੀ, ਜਿਸ ਤੋਂ ਪੁਲਿਸ ਨੇ ਅੰਦਾਜਾ ਲਾਇਆ ਕਿ ਇਸ ਦੀ ਮੌਤ ਅਸਲਾ ਸਾਫ ਕਰਨ ਸਮੇਂ ਗੋਲੀ ਚੱਲਣ ਨਾਲ ਹੋਈ ਹੈ। Punjab Crime News

ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਲਾਸ਼ ਪੋਸਟ ਮਾਰਟਮ ਕਰਨ ਲਈ ਸੰਗਰੂਰ ਭੇਜ ਦਿੱਤੀ। ਇਹ ਵੀ ਪਤਾ ਲੱਗਿਆ ਹੈ ਕਿ ਮ੍ਰਿਤਕ ਦੇ ਪਿਤਾ ਵੀ ਪੁਲਿਸ ’ਚ ਸਨ, ਜਿਨ੍ਹਾਂ ਦੀ ਡਿਊਟੀ ਦੌਰਾਨ ਮੌਤ ਹੋਣ ’ਤੇ ਉਨ੍ਹਾਂ ਦੀ ਥਾਂ ਇਸ ਨੂੰ ਨੌਕਰੀ ਮਿਲੀ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਇੱਕ ਬੇਟੀ ਤੇ ਬੇਟਾ ਹਨ, ਜੋ ਵਿਦੇਸ਼ ਵਿੱਚ ਹਨ।