ਜਾਂਚ ਏਜੰਸੀ ਨੇ ਸੀਬੀਆਈ ਅਦਾਲਤ ਮੁਹਾਲੀ ‘ਚ ਪਾਈ ਅਰਜ਼ੀ
ਮੋਹਾਲੀ, (ਸੱਚ ਕਹੂੰ ਨਿਊਜ਼) ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਅੱਜ ਪੰਜਾਬ ਪੁਲਿਸ ਦੀ ਸਪੈਸ਼ਲ ਜਾਂਚ ਟੀਮ (ਸਿੱਟ) ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ‘ਚ ਫਰੀਦਕੋਟ ਅਦਾਲਤ ‘ਚ ਪੇਸ਼ ਕੀਤੇ ਗਏ ਚਲਾਨ ਨੂੰ ਚੁਣੌਤੀ ਦਿੱਤੀ ਹੈ ਜਾਂਚ ਏਜੰਸੀ ਨੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਮੋਹਾਲੀ ‘ਚ ਅਰਜ਼ੀ ਦੇ ਕੇ ਇਸ ਗੱਲ ‘ਤੇ ਸਖ਼ਤ ਇਤਰਾਜ਼ ਕੀਤਾ ਹੈ ਕਿ ਪੰਜਾਬ ਪੁਲਿਸ ਵੱਲੋਂ ਬਣਾਈ ਗਈ ਸਪੈਸ਼ਲ ਜਾਂਚ ਟੀਮ ਕਾਨੂੰਨੀ ਤੌਰ ‘ਤੇ ਚਲਾਨ ਪੇਸ਼ ਹੀ ਨਹੀਂ ਕਰ ਸਕਦੀ ਅਰਜ਼ੀ ‘ਚ ਕਿਹਾ ਗਿਆ ਕਿ ਬਰਗਾੜੀ ‘ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਸੀਬੀਆਈ ਕਰ ਰਹੀ ਹੈ ਅਤੇ ਜਾਂਚ ਸੀਬੀਆਈ ਤੋਂ ਵਾਪਸ ਲੈਣ ਸਬੰਧੀ ਮਾਮਲਾ ਸੁਪਰੀਮ ਕੋਰਟ ‘ਚ ਵਿਚਾਰ ਅਧੀਨ ਹੈ
ਜਦੋਂ ਤੱਕ ਸੁਪਰੀਮ ਕੋਰਟ ਸੀਬੀਆਈ ਦੀ ਜਾਂਚ ਸਬੰਧੀ ਫੈਸਲਾ ਨਹੀਂ ਸੁਣਾ ਦਿੰਦੀ ਉਦੋਂ ਤੱਕ ਕੋਈ ਵੀ ਹੋਰ ਏਜੰਸੀ ਉਨ੍ਹਾਂ ਮਾਮਲਿਆਂ ਦੀ ਜਾਂਚ ਨਹੀਂ ਕਰ ਸਕਦੀ, ਜਿਨ੍ਹਾਂ?ਦੀ ਜਾਂਚ ਪਹਿਲਾਂ ਹੀ ਸੀਬੀਆਈ ਵੱਲੋਂ ਕੀਤੀ ਜਾ ਰਹੀ ਸੀ ਮੋਹਾਲੀ ਅਦਾਲਤ ਨੇ ਇਸ ਸਬੰਧੀ ਸਿੱਟ ਨੂੰ 10 ਜੁਲਾਈ ਨੂੰ ਜਵਾਬ ਦੇਣ ਲਈ ਕਿਹਾ ਹੈ
ਜ਼ਿਕਰਯੋਗ ਹੈ ਕਿ ਸੰਨ 2015 ‘ਚ ਬਰਗਾੜੀ ਇਲਾਕੇ ‘ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਪੰਜਾਬ ਸਰਕਾਰ ਵੱਲੋਂ ਸੀਬੀਆਈ ਨੂੰ ਸੌਂਪ ਦਿੱਤੀ ਗਈ ਸੀ ਇਸ ਸਬੰਧ ‘ਚ ਸੀਬੀਆਈ ਨੇ ਮੁਕੱਦਮਾ ਦਰਜ ਕਰਕੇ ਮਹਿੰਦਰਪਾਲ ਬਿੱਟੂ, ਸ਼ਕਤੀ ਸਿੰਘ ਤੇ ਸੁਖਵਿੰਦਰ ਸਿੰਘ ਸੰਨੀ ਨਾਂਅ ਦੇ ਤਿੰਨ ਡੇਰਾ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਸੀ ਬਾਅਦ ‘ਚ ਅਦਾਲਤ ਵੱਲੋਂ ਇਨ੍ਹਾਂ ਤਿੰਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ
ਸੀਬੀਆਈ ਨੇ ਜਾਂਚ ਕਰਨ ਤੋਂ?ਬਾਅਦ 2019 ‘ਚ ਮੁਹਾਲੀ ਅਦਾਲਤ ‘ਚ ਕਲੋਜਰ ਰਿਪੋਰਟ ਪੇਸ਼ ਕਰ ਦਿੱਤੀ ਸੀ, ਜਿਸ ‘ਚ ਏਜੰਸੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਬੇਅਦਬੀ ਦੀਆਂ ਘਟਨਾਵਾਂ ਨਾਲ ਡੇਰਾ ਸ਼ਰਧਾਲੂਆਂ ਦਾ ਕੋਈ ਸਬੰਧ ਨਹੀਂ ਹੈ ਇਸ ਰਿਪੋਰਟ ‘ਤੇ ਅਜੇ ਫੈਸਲਾ ਆਉਣਾ ਬਾਕੀ ਹੈ ਪੰਜਾਬ ਸਰਕਾਰ ਨੇ ਵਿਧਾਨ ਸਭਾ ‘ਚ ਮਾਮਲਿਆਂ ਦੀ ਜਾਂਚ ਸੀਬੀਆਈ ਤੋਂ ਵਾਪਸ ਲੈਣ ਦਾ ਮਤਾ ਪਾਸ ਕੀਤਾ ਤੇ ਮੋਹਾਲੀ ਅਦਾਲਤ ‘ਚ ਅਪੀਲ ਕੀਤੀ ਓਧਰ ਸੀਬੀਆਈ ਨੇ ਪੰਜਾਬ ਸਰਕਾਰ ਦੀ ਅਪੀਲ ਦੇ ਖਿਲਾਫ਼ ਸੁਪਰੀਮ ਕੋਰਟ ‘ਚ ਅਪੀਲ ਕੀਤੀ, ਜੋ ਅਜੇ ਵਿਚਾਰ ਅਧੀਨ ਹੈ
ਓਧਰ ਬੀਤੀ 4 ਜੁਲਾਈ ਨੂੰ ਪੰਜਾਬ ਪੁਲਿਸ ਦੀ ਸਿੱਟ ਵੱਲੋਂ ਅਚਾਨਕ ਹੈਰਾਨੀਜਨਕ ਸਰਗਰਮੀ ਵਿਖਾਉਂਦਿਆਂ?ਫਰੀਦਕੋਟ ਦੇ ਸੱਤ ਡੇਰਾ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁਲਿਸ ਨੂੰ ਉਸ ਵੇਲੇ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਦੋ ਡੇਰਾ ਸ਼ਰਧਾਲੂ ਅਦਾਲਤ ਨੇ ਮੌਕੇ?’ਤੇ ਹੀ ਰਿਹਾਅ ਕਰ ਦਿੱਤੇ ਇਨ੍ਹਾਂ ਦੋ ਸ਼ਰਧਾਲੂਆਂ?ਨੂੰ ਸੀਬੀਆਈ ਅਦਾਲਤ ਪਹਿਲਾਂ ਹੀ ਜ਼ਮਾਨਤ ਦੇ ਚੁੱਕੀ ਸੀ ਪੁਲਿਸ ਦੀ ਕਾਰਵਾਈ ਇਸ ਹੱਦ ਤੱਕ ਹੈਰਾਨੀ ਵਾਲੀ ਹੈ?ਕਿ ਗ੍ਰਿਫ਼ਤਾਰੀ ਤੋਂ?ਦੋ ਦਿਨ ਬਾਅਦ ਹੀ ਪੁਲਿਸ ਨੇ ਚਲਾਨ ਪੇਸ਼ ਕਰ ਦਿੱਤਾ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਮੇਤ ਤਿੰਨ ਹੋਰ ਵਿਅਕਤੀਆਂ ਦਾ ਨਾਂਅ ਬੇਅਦਬੀ ਮਾਮਲੇ ‘ਚ ਜੋੜ ਦਿੱਤਾ ਪੰਜ ਸਾਲਾਂ ਬਾਅਦ ਅਚਾਨਕ ਪੂਜਨੀਕ ਗੁਰੂ ਜੀ ਤੇ ਹੋਰ ਵਿਅਕਤੀਆਂ ਦਾ ਨਾਂਅ ਜੋੜੇ ਜਾਣ?’ਤੇ ਪੰਜਾਬ ਪੁਲਿਸ ਦੀ ਕਾਰਵਾਈ ਸਵਾਲਾਂ ‘ਚ ਘਿਰ ਗਈ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ