ਫ਼ਰੀਦਕੋਟ (ਗੁਰਪ੍ਰੀਤ ਪੱਕਾ)। Faridkot News: ਨਰੇਗਾ ਰੁਜ਼ਗਾਰ ਹਾਸਲ ਮਜ਼ਦੂਰ ਯੂਨੀਅਨ ਪੰਜਾਬ ਰਜਿਸਟਰਡ ਏਟਕ ਦੇ ਸੱਦੇ ਤੇ ਪੰਜਾਬ ਭਰ ਦੇ ਨਰੇਗਾ ਵਰਕਰ 25 ਜੁਲਾਈ ਨੂੰ ਡੀਸੀ ਦਫਤਰਾਂ ਸਾਹਮਣੇ ਰੋਸ ਧਰਨੇ ਦੇਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ ਦੇ ਮੀਤ ਸਕੱਤਰ ਕਾਮਰੇਡ ਗੋਰਾ ਸਿੰਘ ਪਿਪਲੀ ਨੇ ਫਰੀਦਕੋਟ ਦੇ ਕਾਮਰੇਡ ਅਮੋਲਕ ਸਿੰਘ ਭਵਨ ਵਿਖੇ ਨਰੇਗਾ ਜ਼ਿਲ੍ਹਾ ਕਮੇਟੀ ਫਰੀਦਕੋਟ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ।
ਇਹ ਖਬਰ ਵੀ ਪੜ੍ਹੋ : IND vs ENG: ਮੈਨਚੈਸਟਰ ਟੈਸਟ ਦੀ ਪਲੇਇੰਗ-11 ’ਚ ਇਹ ਬਦਲਾਅ ਕਰੇਗੀ ਟੀਮ ਇੰਡੀਆ
ਬਲਾਕ ਜੈਤੋ ਦੀ ਪ੍ਰਧਾਨ ਰੇਸ਼ਮ ਸਿੰਘ ਮੱਤਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲਾ ਕਾਰਜਕਾਰੀ ਪ੍ਰਧਾਨ ਵੀਰ ਸਿੰਘ ਕਮੀਆਣਾ ਜਿਲਾ ਕਾਰਜਕਾਰੀ ਪ੍ਰਧਾਨ ਪੱਪੀ ਸਿੰਘ ਢਿਲਵਾ ਨੇ ਕਿਹਾ ਪੰਜਾਬ ਅਤੇ ਕੇਂਦਰ ਸਰਕਾਰ ਦੋਵੇਂ ਮਿਲ ਕੇ ਨਰੇਗਾ ਕਾਨੂੰਨ ਨੂੰ ਹੌਲੀ-ਹੌਲੀ ਖਤਮ ਕਰਨਾ ਚਾਹੁੰਦੀਆਂ ਹਨ ਪਰ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਇਸ ਨੂੰ ਹਰਗਿਜ ਬਰਦਾਸ਼ਤ ਨਹੀਂ ਕਰੇਗੀ ਭਾਵੇਂ ਯੂਨੀਅਨ ਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ। ਕੇਂਦਰ ਤੇ ਪੰਜਾਬ ਦੀ ਸਰਕਾਰ ਨੇ ਜ਼ਿਲ੍ਹਾ ਕੇਂਦਰਾਂ ਨੂੰ ਇੱਕ ਚਿੱਠੀ ਕੱਢ ਕੇ ਤੇ ਕੰਮਾਂ ਨੂੰ ਬੰਦ ਕਰਨ ਪੰਜ ਸਾਲਾਂ ’ਚ ਇੱਕ ਵਾਰ ਪ੍ਰੋਜੈਕਟ ਬਣਾਉਣ ਦਾ ਜੋ ਭੱਦਾ ਮਜ਼ਾਕ ਕੀਤਾ ਹੈ। Faridkot News
ਇਸ ਨਾਲ ਨਰੇਗਾ ਮਜ਼ਦੂਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਭਰ ਦੇ ਨਰੇਗਾ ਮਜ਼ਦੂਰਾਂ ਦੀ ਯੂਨੀਅਨ ਦੀ ਸਟੇਟ ਕਮੇਟੀ ਦੇ ਸੱਦੇ ਅਨੁਸਾਰ ਇਸ ਨਾਦਰਸ਼ਾਹੀ ਫੈਸਲੇ ਦੇ ਵਿਰੋਧ ’ਚ ਪੰਜਾਬ ਭਰ ਦੇ ਨਰੇਗਾ ਮਜ਼ਦੂਰ ਡੀਸੀ ਦਫਤਰਾਂ ਸਾਹਮਣੇ ਆਪਣੇ ਰੋਸ ਦਾ ਪ੍ਰਗਟਾਵਾ ਕਰਨਗੇ। ਇਨ੍ਹਾਂ ਧਰਨਿਆਂ ਨੂੰ ਜ਼ਿਲ੍ਹੇ ਤੇ ਪੰਜਾਬ ਦੇ ਆਗੂ ਸੰਬੋਧਨ ਕਰਨਗੇ ਇਸ ਮੀਟਿੰਗ ’ਚ ਹੋਰਨਾ ਤੋਂ ਇਲਾਵਾ ਮਨਜੀਤ ਕੌਰ ਨੱਥੇਵਾਲਾ, ਰਾਮ ਸਿੰਘ ਚੈਨਾ, ਗੁਰਦੀਪ ਸਿੰਘ ਕੰਮਿਆਣਾ ਜਸਮੇਲ ਸਿੰਘ ਚੈਨਾ ਰੇਸ਼ਮ ਸਿੰਘ ਜਟਾਣਾ ਤੇ ਹੋਰ ਆਗੂ ਤੇ ਵਰਕਰ ਹਾਜ਼ਰ ਸਨ। Faridkot News